ਨਵੀਂ ਦਿੱਲੀ, 7 ਮਾਰਚ (ਪੀ. ਟੀ.)- ਆਮ ਆਦਮੀ ਪਾਰਟੀ ’ਚ ਮਚੇ ਘਮਸਾਣ ਦੇ ਬਾਰੇ ਪਹਿਲੀ ਵਾਰ ਪਾਰਟੀ ਦੇ ਕਿਸੇ ਨੇਤਾ ਨੇ ਕੈਮਰੇ ਉੱਤੇ ਇਹ ਗੱਲ ਕਹੀ ਹੈ ਕਿ ਆਖ਼ਰੀ ਕਿਉਂ ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ।ਆਮ ਆਦਮੀ ਪਾਰਟੀ ਦੇ ਨੇਤਾ ਅੰਜਲੀ ਦਮਾਨੀਆ ਨੇ ਅਰਵਿੰਦ ਕੇਜਰੀਵਾਲ ਦਾ ਪੱਖ ਲੈਂਦੇ ਹੋਏ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਸਮੇਂ ਪ੍ਰਸ਼ਾਂਤ ਨੇ ਕਿਹਾ ਸੀ ਕਿ ਪਾਰਟੀ ਚੋਣ ਹਾਰ ਸਕਦੀ ਹੈ । ਨਾਲ ਹੀ ਕਿਹਾ ਕਿ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਨੇ ਅਰਵਿੰਦ ਕੇਜਰੀਵਾਲ ਨੂੰ ਜੂਨ ਵਿੱਚ ਹੋਈ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੌਰਾਨ ਕਾਫੀ ਸਵਾਲ ਜਵਾਬ ਹੋਏ ਸਨ ।ਅੰਜਲੀ ਨੇ ਯੋਗੇਂਦਰ ਯਾਦਵ ਬਾਰੇ ਕਿਹਾ ਕਿ ਯੋਗੇਂਦਰ ਜੋ ਕਹਿੰਦੇ ਹਨ ਉਹ ਕਰਦੇ ਨਹੀਂ ।ਮਯੰਕ ਗਾਂਧੀ ਦਾ ਦੂਜਾ ਬਲਾਗ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ- ਵਕ?ਤ ਆ ਗਿਆ ਹੈ ਆਪਣਾ ਪੱਖ ਰੱਖਣ ਦਾ। ਇਸ ਦਾ ਮਤਲਬ ਪਾਰਟੀ ਨੂੰ ਕਮਜ਼ੋਰ ਕਰਨਾ ਨਹੀਂ ਸਗੋਂ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਕਰਮਚਾਰੀਆਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੀ ਇਹ ਸਾਡੀ ਪਾਰਟੀ ਹੈ।ਮੇਰਾ ਇਹ ਬਲਾਗ ਕਿਸੇ ਵਿਅਕਤੀ ਜਾਂ ਅਗਵਾਈ ਨੂੰ ਚੁਨੌਤੀ ਨਹੀਂ ਹੈ।



