ਬਠਿੰਡਾ, 7 ਮਾਰਚ (ਬਸੰਤ ਸਿੰਘ ਅਗਰੋਈਆ)- ਐਸ.ਐਸ.ਪੀ.ਬਠਿੰਡਾ ਇੰਦਰਮੋਹਨ ਸਿੰਘ ਭੱਟੀ ਦੀ ਅਗਵਾਈ ਤੇ ਜਿਲ੍ਹਾ ਕਮਿਊਨਟੀ ਅਫਸਰ ਨਰਿੰਦਰਪਾਲ ਸਿੰਘ ਪੀ.ਪੀ.ਐੱਸ ਦੇ ਦਿਸ਼ਾ ਨਿਰਦੇਸ਼ਾ ਹੇਠ ਸਾਂਝ ਕੇਂਦਰ ਥਾਣਾ ਸਿਵਲ ਲਾਇਨ ਬਠਿੰਡਾ ਵਿਖੇ ਐਸ.ਐਚ.ਓ ਕਰਮਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਇੰਨਚਾਰਜ ਸਾਂਝ ਕੇਂਦਰ ਏ. ਐੱਸ. ਆਈ ਕੁਲਦੀਪ ਸਿੰਘ ਨੇ ਰਾਇਟ ਟੂ ਸਰਵਿਸ ਐਕਟ 2011 ਤਹਿਤ ਦਿੱਤੀਆਂ ਜਾਂ ਰਹੀਆਂ 22 ਸੇਵਾਵਾਂ ਬਾਰੇ ਜਾਣਕਾਰੀ ਅਤੇ ਔਰਤਾਂ ਸਬੰਧੀ ਨਵੇ ਬਣੇ ਐਕਟ ਸਬੰਧੀ ਧਾਰਾ 354 ਬਾਰੇ ਮੁਕੰਮਲ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਅਡਵਾਇਜਰੀ ਬੋਰਡ ਅਤੇ ਸਾਂਝ ਕਮੇਟੀ ਦੇ ਮੈਬਰ ਡਾ. ਰਾਜ ਕੁਮਾਰ ਸਹਾਇਕ ਸਿਵਲ ਸਰਜਨ, ਬਾਬੂ ਪ੍ਰਿਥੀ ਚੰਦ ਜਿੰਦਲ, ਸ੍ਰੀ ਹਰੀਸ ਕੁਮਾਰ ਹਨੀ, ਸ. ਆਤਮਾ ਸਿੰਘ ਚੰਨੀ, ਸ. ਬਲਵਿੰਦਰ ਸਿੰਘ ਬਰਾੜ, ਸ. ਬਸੰਤ ਸਿੰਘ ਅਗਰੋਈਆ, ਡਾ. ਅਨੂਜ਼, ਡਾ. ਅਨਿਲ ਗੋਪਾਲ, ਸ੍ਰੀ. ਉਮੇਸ ਗਰਗ ਗੋਗੀ, ਸ. ਲਖਵੀਰ ਸਿੰਘ ਲੱਖਾ, ਡਾ. ੳ.ਪੀ. ਗਰਗ, ਸ. ਸੁਖਦੀਪ ਸਿੰਘ ਢਿੱਲੋ, ਸ. ਜਗਤਾਰ ਸਿੰਘ ਭੰਗੂ, ਸੁਨੀਲ ਕੁਮਾਰ ਤ੍ਰਿਪਾਠੀ ਐਡਵੋਕੇਟ, ਸ.ਜਸਵੰਤ ਸਿੰਘ ਆਰੇਵਾਲਾ, ਸ੍ਰੀ ਇੰਦਰ ਲਾਲ, ਸ੍ਰੀ ਮਤੀ ਸਸੀ ਸਿੱਕਾ, ਸ੍ਰੀ ਮਤੀ ਗੁਰਮਿੰਦਰ ਕੋਰ ਢਿੱਲੋ, ਸ੍ਰੀ ਮਤੀ ਸੱਤਪਾਲ ਕੋਰ, ਸ. ਸੁਖਮੰਦਰ ਸਿੰਘ ਹੋਲਦਾਰ, ਲੇਡੀ ਕਾਂਸਟੇਬਲ ਤਰਨਜੀਤ ਕੋਰ, ਲੇਡੀ ਕਾਂਸਟੇਬਲ ਮੀਨਾ ਰਾਣੀ, ਮੁੱਖ ਮੁਨਸੀ ਹਰਮੇਲ ਸਿੰਘ, ਸੁਸੀਲ ਕੁਮਾਰ ਐਡਵੋਕੇਟ ਅਤੇ ਸਮੂਹ ਥਾਣਾ ਸਿਵਲ ਲ੍ਯਾਿੲਨ ਦਾ ਸਟਾਫ ਸਾਮਿਲ ਸਨ।



