Skip to content
Independent perspectives. Global stories.
BREAKING

ਮੁੱਖ ਮੰਤਰੀ ਪੰਜਾਬ ਨੂੰ ਸਮੂਹ ਰਵੀਦਾਸ ਭਾਈਚਾਰੇ ਵੱਲੋਂ ਮੰਗ ਪੱਤਰ ਭੇਜਿਆ

Share this story

ਸੰਗਰੂਰ, 4 ਮਾਰਚ (ਰਾਕੇਸ਼ ਜਿੰਦਲ ਘਾਬਦਾਂ, ਐਨ ਕੈ ਗਰੋਵਰ)-ਅੱਜ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ ਰਾਹੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨੂੰ ਸਮੂਹ ਰਵੀਦਾਸ ਭਾਈਚਾਰੇ ਵੱਲੋਂ ਇਕ ਮੰਗ ਪੱਤਰ ਭੇਜਿਆ ਗਿਆ। ਸਮੂਹ ਰੀਵਦਾਸ ਭਾਈਚਾਰੇ ਵੱਲੋਂ ਜੋਰਦਾਰ ਮੰਗ ਕੀਤੀ ਗਈ ਕਿ ਸੋਸ਼ਲ ਸਾਇਟ ’ਤੇ ਪਾਈ ਇੰਤਰਾਜਯੋਗ,ਗਾਲੀ ਗਲੋਚ ਲਿਖ ਕੇ ਫੋਟੋ ਪਾਉਣ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਕੇ ਸਖਤ ਉਨਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਇਸ ਸਮੇ ਐਸ.ਜੀ.ਪੀ.ਸੀ. ਮੈਬਰ ਨਿਰਮਲ ਸਿੰਘ ਭੜੌਂ,ਪੱਲੇਦਾਰ ਅਜਾਦ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ, ਜ਼ਿਲ੍ਹਾ ਕੌਸਲ ਏਟਕ ਸੰਗਰੂਰ ਦੇ ਮੀਤ ਪ੍ਰਧਾਲ ਕ੍ਰਿਸ਼ਨ ਸਿੰਘ ਭੜੌਂ ਆਦਿ ਦੀ ਯੋਗ ਹੇਠ ਰੋਸ ਪ੍ਰਦਰਸ਼ਨ ਕਰਕੇ ਇਹ ਮੰਗ ਪੱਤਰ ਦਿੱਤਾ। ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜੱਥੇਦਾਰ ਨਿਰਮਲ ਸਿੰਘ ਭੜੌਂ ਨੇ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਨੇ

ਪ੍ਰਸਾਸ਼ਨ ਤੋਂ ਮੰਗ ਕਰਦਿਆ ਆਖਿਆ ਕਿ ਹਿੰਦੋਸਤਾਨ ਵਿੱਚ ਬਹੁਤ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ,ਪਰ ਕਿਸੇ ਵੀ ਜਾਤ ਨੂੰ ਨੀਵਾ ਦਿਖਾਉਣ ਦਾ ਕਿਸੇ ਨੂੰ ਕੋਈ ਹੱਕ ਨਹੀ ਹੈ। ਅੱਜ ਇਕ ਸਰਾਰਤੀ ਅਨਸਰ  ਸੋਸ਼ਲ ਸਾਇਟ ’ਤੇ ਜ਼ਿਲ੍ਹਾ ਕਾਗੜਾ,ਹਿਮਾਚਲ ਪ੍ਰਦੇਸ ਨੇ ਰਵਿਦਾਸੀਆਂ ਭਾਈਚਾਰੇ ਨੂੰ ਠੇਸ ਪਹੁੰਚਾੳਣ ਵਾਲਾ ਇਕ ਪੋਸਟਰ ਛਪਾ ਕੇ ਪਾਇਆ ਹੈ। ਸ੍ਰ. ਨਿਰਮਲ ਸਿੰਘ ਭੜੌਂ ਨੇ ਸਖਤ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇ,ਜੇਕਰ ਪ੍ਰਸਾਸ਼ਨ ਨੇ ਇਸ ਵੱਲ ਧਿਆਨ ਨਾ ਦਿੱਤਾ,ਤਾਂ ਸਮੂਹ ਰਵੀਦਾਸੀਆਂ ਭਾਈਚਾਰਾ ਮਜਦੂਰ ਅਤੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਇਸ ਸਮੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ,ਪ੍ਰਗਟ ਸਿੰਘ ਵਜੀਰਪੁਰ,ਅਮਰੀਕ ਸਿੰਘ,ਗੁਰਜੰਟ ਸਿੰਘ, ਰਿਕਸ਼ਾ ਯੂਨੀਅਨ,ਸ਼ਹੀਦ ਭਗਤ ਸਿੰਘ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਅਤੇ ਹੋਰ ਸਮਾਜ ਸੇਵੀ ਹਾਜ਼ਰ ਸਨ।

WRITTEN BY