Skip to content
Independent perspectives. Global stories.
BREAKING

‘ਬਾਬਲ ਤੋਂ ਚੋਰੀ ਨੀ ਮਾਏਂ ਇੱਕ ਲੋਰੀ ਦੇ ਦੇ’ ਗੀਤ ਨੇ ਸਭਨਾਂ ਨੂੰ ਕੀਤਾ ਭਾਵੁਕ

Share this story

ਬਰਨਾਲਾ, 5 ਮਾਰਚ (ਸੱਤਬਚਨ/ਖੁੱਡੀ ਕਲਾਂ)- ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਬਰਨਾਲਾ ’ਚ ਐਸ. ਡੀ. ਕਾਲਜ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੌਰਾਨ ਸਮਾਜ ਦੇ ਹਰ ਵਰਗ ਲਈ ਲਾਗੂ ਕੀਤੇ ਜਾ ਰਹੇ ਦਹੇਜ ਰੋਕੂ ਐਕਟ, ਚਾਈਲਡ ਮੈਰਿਜ ਐਕਟ ਅਤੇ ਘਰੇਲੂ ਹਿੰਸਾ ਵਿਰੁੱਧ ਐਕਟ ਬਾਰੇ ਅਤੇ ਵਿਭਾਗੀ ਸਕੀਮਾਂ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ, ਆਈ.ਸੀ.ਡੀ.ਐ¤ਸ. ਵਿੰਗ ਦੀਆਂ ਸਕੀਮਾਂ, ਪੈਨਸ਼ਨ ਸਕੀਮਾਂ, ਮਹਿਲਾ ਸ਼ਕਤੀਕਰਣ ਆਦਿ ਬਾਰੇ ਵੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸਿੱਧੂ ਨੇ  ਸੰਬੋਧਨ ਕਰਦਿਆਂ ਕਿਹਾ ਕਿ ਔਰਤ ਸੰਸਾਰ ਦੀ ਜਣਨੀ ਹੈ। ਫਕੀਰ ਤੋਂ ਲੈ ਕੇ ਰਾਜਿਆਂ ਤੱਕ ਨੂੰ ਜਨਮ ਦੇਣ ਵਾਲੀ ਔਰਤ ਨੂੰ ਮਾੜਾ ਆਖ ਕਿ ਕਿਉਂ ਨਿੰਦਿਆਂ

ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਔਰਤ ਮਰਦ ਨਾਲੋਂ ਕਿਸੇ ਵੀ ਗੱਲੋਂ ਕਮਜ਼ੋਰ, ਘੱਟ ਜਾਂ ਊਣੀ ਨਹੀਂ ਹੈ। ਆਜ਼ਾਦੀ ਦੇ ਸੰਗਰਾਮ ਤੋਂ ਲੈ ਕੇ ਹਰ ਖੇਤਰ ਵਿੱਚ ਮਹਿਲਾਵਾਂ ਨੇ ਅਨੇਕਾਂ ਮੱਲਾਂ ਮਾਰੀਆਂ ਹਨ। ਕੋਈ ਵੀ ਅਜਿਹਾ ਖੇਤਰ ਨਹੀਂ ਜਿਸ ਵਿੱਚ ਔਰਤ ਮਰਦ ਤੋਂ ਘੱਟ ਜਾਂ ਪਿੱਛੇ ਹੋਵੇ। ਸ. ਸਿੱਧੂ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਅੱਜ ਵੀ ਕਈ ਥਾਵਾਂ ਤੇ ਮਹਿਲਾਵਾਂ ਅਤੇ ਬੱਚੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਜਿਸ ਨੂੰ ਖ਼ਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਦੁਆਰਾ ਸਮਾਜ ਵਿੱਚ ਬੇਟੀਆਂ ਨੂੰ ਜਨਮ ਦੇਣ , ਵੱਧ ਤੋਂ ਵੱਧ ਸਿੱਖਿਅਤ ਕਰਨ ਅਤੇ ਭਰੂਣ ਹੱਤਿਆ ਦੇ ਖ਼ਿਲਾਫ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।  ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਭਰੂਣ ਹੱਤਿਆ ਰੋਕਣ ਅਤੇ ਲੜਕੀ ਨੂੰ ਵਧੀਆ ਸਿੱਖਿਆ ਯਕੀਨੀ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।  ਇਸ ਤੋਂ ਪਹਿਲਾਂ ਸੀ.ਜੇ.ਐ¤ਮ.-ਕਮ-ਸਕ¤ਤਰ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ੍ਰੀਮਤੀ ਤ੍ਰਿਪਤਜੋਤ ਕੌਰ ਨੇ ਔਰਤਾਂ ਦੇ ਕਾਨੂੰਨੀ ਹ¤ਕਾਂ, ਛੋਟੀ ਉਮਰ ਵਿ¤ਚ ਵਿਆਹ, ਧਾਰਾ 354 ਤਹਿਤ ਲੜਕੀਆ ਦੀ ਛੇੜਛਾੜ ਤੋਂ ਰੋਕਥਾਮ ਸਬੰਧੀ ਕਾਨੂੰਨ,  ਔਰਤਾਂ ਨੂੰ ਕੰਮ ਕਰਨ ਵਾਲੀ ਥਾਂ ਤੇ ਹੋਣ ਵਾਲੀਆਂ ਪਰੇਸ਼ਾਨੀਆਂ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਨਵੇਂ ਬਣੇ ਕਾਨੂੰਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿ¤ਤੀ। ਇਸ ਮੌਕੇ ਰੰਗ ਭੂਮੀ ਥੀਏਟਰ ਪਟਿਆਲਾ ਵੱਲੋਂ ਭਰੂਣ ਹੱਤਿਆ ਵਿਰੁੱਧ ਨਾਟਕ ਖੇਡਿਆ ਗਿਆ ਅਤੇ ਐ¤ਸ.ਡੀ. ਕਾਲਜ ਦੇ ਵਿਦਿਆਰਥੀ  ਸੰਦੀਪ ਸਿੰਘ ਨੇ ‘ਬਾਬਲ ਤੋਂ ਚੋਰੀ ਨੀ ਮਾਏ ਇੱਕ ਲੋਰੀ ਦੇ ਦੇ’ ਗੀਤ ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ।

WRITTEN BY