Skip to content
Independent perspectives. Global stories.
BREAKING

ਪਰਮਜੀਤ ਸਿੰਘ ਢਿੱਲੋਂ ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ

Share this story

ਆਮ ਸ਼ਹਿਰੀ ਵੀ ਸ. ਢਿੱਲੋਂ ਨੂੰ ਪ੍ਰਧਾਨ ਬਣਾਏ ਜਾਣ ਦੇ ਹੱਕ ’ਚ

Page-1_33 ਬਰਨਾਲਾ, 4 ਮਾਰਚ (ਸੱਤਬਚਨ/ਖੁੱਡੀ ਕਲਾਂ)-ਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਸ. ਪਰਮਜੀਤ ਸਿੰਘ ਢਿੱਲੋਂ, ਸੰਜੀਵ ਸ਼ੌਰੀ ਅਤੇ ਰਵਿੰਦਰ ਸਿੰਘ ਰੰਮੀ ਢਿੱਲੋਂ ਸਮੇਤ ਲੱਗਭੱਗ ਚਾਰ ਪੰਜ ਚਿਹਰੇ ਆਪਣੀ ਦਾਅਵੇਦਾਰੀ ਜਤਾ ਰਹੇ ਹਨ। ਰਾਜਨੀਤਿਕ ਹਲਕਿਆਂ ਵਿੱਚ ਪ੍ਰਧਾਨਗੀ ਦੇ ਤਾਜ ਨੂੰ ਲੈ ਕੇ ਸਰਗਰਮੀਆ ਸਿਖਰ ‘ਤੇ ਹਨ। ਪਿਛਲੇ ਦਿਨੀਂ ਟ੍ਰਾਈਡੈਂਟ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ. ਰਾਜਿੰਦਰ ਗੁਪਤਾ ਵੱਲੋਂ ਸਮੂਹ ਨਗਰ ਕੌਂਸਲ ਮੈਂਬਰਾਂ ਦੀ ਬੁਲਾਈ ਗਈ ਮੀਟਿੰਗ ਨੂੰ ਵੀ ਇਸੇ ਨਜਰੀਏ ਤੋਂ ਵੇਖਿਆ ਜਾ ਰਿਹਾ ਹੈ।ਭਾਵੇ ਇਸ ਮੀਟਿੰਗ ਵਿੱਚ ਪ੍ਰਧਾਨ ਦੀ ਚੋਣ ਬਾਰੇ ਕੋਈ ਰਸਮੀ ਗੱਲਬਾਤ ਨਹੀ ਹੋਈ। ਸਗੋਂ ਇਸ ਮੀਟਿੰਗ ਵਿੱਚ ਸ੍ਰੀ ਗੁਪਤਾ ਨੇ ਸਮੂਹ ਮੈਂਬਰਾਂ ਨੂੰ ਪਾਰਟੀ ਪੱਧਰ ਤੋਂ ਉ¤ਪਰ ਉ¤ਠ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ ਦਾ ਸੱਦਾ ਦਿੱਤਾ। ਹੁਣ ਜੇਕਰ ਪ੍ਰਧਾਨਗੀ ਦੇ ਦਾਅਵੇਦਾਰਾਂ ਵਿੱਚੋਂ ਸਭ ਤੋਂ ਮਜਬੂਤ ਦਾਅਵੇਦਾਰ ਦੀ ਗੱਲ ਕਰਨੀ ਹੋਵੇ ਤਾਂ ਨਗਰ ਕੌਸਲ ਦੇ ਪਿਛਲੀ ਟਰਮ ਦੇ

ਪ੍ਰਧਾਨ ਅਤੇ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਸ੍ਰ.ਪਰਮਜੀਤ ਸਿੰਘ ਢਿੱਲੋਂ ਦੀ ਦਾਅਵੇਦਾਰੀ ਸਭ ਤੋਂ ਮਜਬੂਤ ਹੈ।ਇੱਕ ਸਫਲ ਅਤੇ ਸੂਝਵਾਨ ਰਾਜਨੀਤਿਕ ਪਿਛੋਕੜ ਦੇ ਮਾਲਕ ਸ੍ਰ.ਢਿੱਲੋਂ ਨੂੰ ਰਾਜਨੀਤੀ ਵਿਰਸੇ ਵਿੱਚੋਂ ਮਿਲੀ ਹੈ।ਇਹਨਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿੱਚ ਕੀਤੇ ਵਿਕਾਸ ਕਾਰਜ ਇਹਨਾਂ ਦੀ ਦਾਅਵੇਦਾਰੀ ਨੂੰ ਹੋਰ ਵੀ ਮਜਬੂਤ ਕਰਦੇ ਹਨ।ਆਪਣੇ ਵਾਰਡ ਵਿੱਚ ਹੀ ਨਾ ਹੋ ਕੇ ਇਹ ਪੂਰੇ ਸ਼ਹਿਰ ਵਿੱਚ ਹਰਮਨ ਪਿਆਰੇ ਹਨ।ਇਹਨਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੀਵਰੇਜ ਦਾ ਕਾਰਜ ਵੱਡੀ ਪੱਧਰ ‘ਤੇ ਕਰਵਾ ਕੇ ਲੋਕਾ ਦੀ ਚਿਰੋਕੋਣੀ ਮੰਗ ਨੂੰ ਪੂਰਾ ਕੀਤਾ ਅਤੇ ਸ਼ਹਿਰ ਵਿੱਚ ਪਾਣੀ ਸਪਲਾਈ ਬਿਹਤਰ ਬਣਾਉਣ ਤੋਂ ਇਲਾਵਾ ਲੋਕਾਂ ਦੀਆਂ ਸਥਾਨਕ ਮੰਗਾਂ ਜਿਵੇਂ ਕਿ ਪਾਣੀ ਦੀ ਨਿਕਾਸੀ ਆਦਿ ਦੇ ਕਾਰਜ  ਕਰਵਾਏ।ਇਹਨਾਂ ਵੱਲੋਂ ਸ਼ਹਿਰ ਦੇ ਹਰ ਖੇਤਰ ਵਿੱਚ ਬਿਨਾਂ ਵਿਤਕਰਾ ਕੀਤੇ ਕਾਰਜ ਅਤੇ ਲੋਕਾਂ ਵਿੱਚ ਹਲੀਮੀ ਨਾਲ ਵਿਚਰਨ ਦੇ ਗੁਣਾਂ ਨੂੰ ਵੇਖਦਿਆਂ ਆਮ ਸ਼ਹਿਰੀ ਇਹਨਾਂ ਨੂੰ ਪ੍ਰਧਾਨ ਬਣਾਏ ਜਾਣ ਦੀ ਮੰਗ ਕਰ ਰਹੇ ਹਨ।ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਵਿਚਾਰ ਜਾਣਨ ‘ਤੇ ਇਹ ਗੱਲ ਸਾਹਮਣੇ ਆਈ ਕਿ ਸ੍ਰ.ਢਿੱਲੋ ਦੀਆਂ ਜਿੱਥੇ ਉ¤ਚ ਅਕਾਲੀ ਆਗੂਆਂ ਨਾਲ ਨਜਦੀਕੀਆਂ ਹਨ ਉ¤ਥੇ ਹਰ ਆਗੂ ਅਤੇ ਵਰਕਰ ਨੂੰ ਸਤਿਕਾਰ ਦਿੰਦੇ ਹਨ।ਜੇਕਰ ਮੌਜੂਦਾ ਮੈਂਬਰਾਂ ਦੇ ਸਮੱਰਥਨ ਦੀ ਗੱਲ ਕਰਨੀ ਹੋਵੇ ਤਾਂ ਵੀ ਬਹੁਗਿਣਤੀ ਮੈਂਬਰਾਂ ਦਾ ਸਮੱਰਥਨ ਇਹਨਾਂ ਨੂੰ ਪ੍ਰਾਪਤ ਹੈ।ਹੁਣ ਫੈਸਲਾ ਹਾਈ ਕਮਾਂਡ ਦੇ ਹੱਥ ਵਿੱਚ ਹੈ ਜਿਨਾਂ ਨੇ ਪ੍ਰਧਾਨਗੀ ਬਾਰੇ ਫੈਸਲਾ ਕਰਨਾ ਹੈ। ਪਰ ਮੈਰਿਟ ਦੇ ਹਿਸਾਬ ਨਾਲ ਸ੍ਰ.ਢਿੱਲੋਂ ਸਭ ਤੋਂ ਮਜਬੂਤ ਦਾਅਵੇਦਾਰ ਹਨ।

WRITTEN BY