Skip to content
Independent perspectives. Global stories.
BREAKING

ਆਪ ਦੇ ਵਿਸ਼ਵ ਸਮਰਥਕਾਂ ਨੇ ਆਗੂਆਂ ਨੂੰ ਕੀਤੀ ਏਕਤਾ ਦੀ ਅਪੀਲ

Share this story

ਵਾਸ਼ਿੰਗਟਨ, 4 ਮਾਰਚ (ਪੀ. ਟੀ.)- ਆਪ ਦੇ ਵ¤ਧ ਰਹੇ ਅੰਦਰੂਨੀ ਕਲੇਸ਼ ਵਿਚਕਾਰ ਉਸ ਦੇ ਪ੍ਰਵਾਸੀ ਭਾਰਤੀ ਸਮਰਥਕਾਂ ਨੇ ਪਾਰਟੀ ਦੀ ਅਗਵਾਈ ਨੂੰ ਏਕਤਾ ਬਣਾ ਕੇ ਰ¤ਖਣ ਦੀ ਅਤੇ ਆਪਣੇ ਮਤਭੇਦਾਂ ਨੂੰ ਸ਼ਾਂਤੀ ਨਾਲ ਸੁਲਝਾਉਣ ਦੀ ਅਪੀਲ ਕੀਤੀ ਹੈ। ਦੁਨੀਆ ਭਰ ਦੀਆਂ ‘ਪ੍ਰਵਾਸੀ ਆਪ ਬਰਾਂਚਾਂ‘ ਨੇ ਪਾਰਟੀ ਆਗੂਆਂ ਨੂੰ ਸਹਿਜਤਾ ਤੇ ਇ¤ਕਜੁ¤ਟਤਾ ਦੀ ਅਪੀਲ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ‘ਹੈਸ਼ਟੈਗ ਯੂਨਾਇਟਿਡਆਪ‘ ਨਾਮ ਤੋਂ ਇਕ ਮੁਹਿੰਮ ਸ਼ੁਰੂ ਕੀਤੀ ਹੈ। ਆਪ ਦੇ ਪ੍ਰਵਾਸੀ ਭਾਰਤੀ ਸਮਰਥਕਾਂ ਨੇ ਪਾਰਟੀ ਦੀ ਕੌਮੀ ਕਾਰਜਕਾਰਨੀ ਮੈਂਬਰਾਂ ਨੂੰ ਈਮੇਲ ਕਰ ਕੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ (ਸਮਰਥਕ) ਆਪਣੀ ਜਿ¤ਤ ਨੂੰ ਲੈ ਕੇ ਭਾਰਤੀ ਸ਼ਾਸਨ ‘ਚ ਅਮਿ¤ਟ ਸਕਾਰਾਤਮਿਕ ਬਦਲਾਅ ਦਾ ਮੌਕਾ ਪਾ ਕੇ ਬਹੁਤ ਉਤਸ਼ਾਹਿਤ ਹੈ ਪਰ ਹਾਲ ਹੀ ਦੇ ਪਾਰਟੀ ‘ਚ ਬੇਭਰੋਸਗੀ ਦੇ ਸੰਕਟ ਤੋਂ ਸਮਰਥਕ ਬਹੁਤ ਚਿੰਤਤ ਹਨ।

WRITTEN BY