ਸੰਗਰੂਰ,03 ਮਾਰਚ(ਰਾਕੇਸ਼ ਜਿੰਦਲ ਘਾਬਦਾਂ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੁਆਰਾ ਚਲਾਈ ਗਈ ਸਵੱਛ ਭਾਰਤ ਅਭਿਆਨ”ਮੁਹਿਮ ਤਹਿਤ ਪ੍ਰੋਗਰੈਸਿਵ ਯੂਥ ਫੋਰਮ ਘੱਗਾ(ਪਟਿਆਲਾ) ਦਆਰਾ ਨਾਬਾਰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸੰਗਰੂਰ ਦੇ ਬਲਾਕ ਅਨਦਾਨਾ ਦੇ ਪਿੰਡ ਗੁਲਾੜ੍ਹੀ,ਬਲਾਕ ਦਿੜ੍ਹਬਾ ਦੇ ਪਿੰਡ ਘਨੌੜ ਰਾਜਪੂਤਾ ਅਤੇ ਬਲਾਕ ਧੂਰੀ ਦੇ ਪਿੰਡ ਬੇਨੜਾ ਵਿਖੇ ਇਕ ਰੋਜਾ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਨਾਂ ਕੈਂਪਾਂ ਵਿੱਚ ਸ੍ਰੀ ਅਮਰਿੰਦਰ ਸਿੰਘ ਸੀਨੀਅਰ ਆਗੂ ਭਾਜਪਾ ਅਤੇ ਸਮਾਜ ਸੇਵੀ ਨੇ ਵਿਸੇਸ਼ ਤੌਰ ’ਤੇ ਆਪਣਾ ਯੋਗਦਾਨ ਪਾਇਆ। ਇਨਾਂ ਕੈਂਪਾਂ ਦੌਰਾਨ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ,ਸਕੂਲੀ ਬੱਚਿਆਂ,ਸੈਲਫ ਹੈਲਪ ਗਰੁੱਪਾਂ ਦੇ ਮੈਂਬਰ,ਮਜਦੂਰ,ਕਿਸਾਨ ਅਤੇ ਪਿੰਡ ਦੇ ਮਹੱਤਵਪੂਰਨ ਵਿਅਕਤੀ,ਸਰਪੰਚ ਅਤੇ ਪੰਚ ਆਦਿ ਨੇ ਭਾਗ ਲਿਆ। ਪਿੰਡ ਬੇਨੜਾ ਵਿਖੇ ਲਾਏ ਕੈਂਪ ਨੂੰ ਸਬੋਧਨ ਕਰਦਿਆ ਸ੍ਰੀ ਮਨੋਹਰ ਲਾਲ ਏ.ਜੀ.ਐਮ (ਡੀ.ਡੀ.) ਨਾਬਾਰਡ
ਨੇ ਕਿਹਾ ਕੋਈ ਵੀ ਰਾਸਟਰ ਉਸ ਸਮੇ ਤਰੱਕੀ ਕਰਦਾ ਹੈ,ਜਦੋਂ ਉਸ ਦੇ ਨਾਗਰਕ ਉਸ ਵਿਚ ਸਵੈ ਦਿਲਚਸਪੀ ਨਾਮ ਸ਼ਾਮਲ ਹੁੰਦੇ ਹਨ ਸੋ ਸਵੱਛ ਭਾਰਤ ਅਭਿਆਨ ਦੀ ਸਫਲਤਾ ਵੀ ਭਾਰਤ ਦੇ ਆਮ ਆਦਮੀ ਦੀ ਸਮੂਲੀਅਤ ਨਾਲ ਸਫਲ ਹੋਵੇਗੀ। ਇਸ ਸਮੇ ਸ. ਕੁਲਵਿੰਦਰ ਸਿੰਘ ਧਾਲੀਵਾਲ ਪ੍ਰੋਗਰਾਮ ਇੰਚਾਰਜ ਪ੍ਰੋਗਰੈਸਿਵ ਯੂਥ ਫੋਰਮ ਘੱਗਾ,ਸ਼੍ਰੀ ਪਵਨ ਗੋਇਲ ਐਲ.ਡੀ.ਐਮ ਸੰਗਰੂਰ,ਸ੍ਰੀ ਜਗਮੀਤ ਸਿੰਘ ਮਹਿਲ ਸੁਪਰਵਾਇਜਰ, ਸੁਰਿੰਦਰ ਸਿੰਘ ਕੁਆਰਡੀਨੇਟਰ ਅਤੇ ਰਮਨੀਤ ਸਿੰਘ ਫੀਲਡ ਕੁਆਰਡੀਨੇਟਰ , ਪਿੰਡ ਦੇ ਸਰਪੰਚ ਅਤੇ ਪੰਚਾਂ ਨੇ ਵੀ ਆਪਣੇ ਵਿਚਾਰ ਦੱਸੇ। ਇਸ ਪ੍ਰੋਗਰਾਮ ਤਹਿਤ ਪਿੰਡ ਵਾਸੀਓ੍ਵ ਇਕੱਠੇ ਹੋ ਕੇ ਪਿੰਡ ਦੀਆਂ ਸਾਝੀ ਜਗਾਵਾਂ ਦੀ ਸਫਾਈ ਕੀਤੀ ਅਤੇ ਪਿੰਡ ਵਿੱਚ ਇਕ ਵਿਸ਼ਾਲ ਰੈਲੀ ਕੱਢੀ ਗਈ। ਇਸ ਸਮੇ ਲੋਕਾਂ ਨੇ ਮਹਾਤਮਾ ਗਾਂਧੀ ਜੀ ਦੇ ਦਿਖਾਏ ਰਾਸਤੇ ਤੇ ਚੱਲ ਕੇ ਇਕੱਠੇ ਹੋਕੇ ਆਪਣੇ ਆਪ ਸਫਾਈ ਲਈ ਹਰ ਸਾਲ 100 ਘੰਟੇ ਯਨੀ ਕਿ ਹਰ ਹਫਤੇ 2 ਘੰਟੇ ਸਫਾਈ ਦਾ ਦਾਨ ਕਰਕੇ ਸਫਾਈ ਲਈ ਸਹੁੰ ਚੁੱਕੀ।



