Skip to content
Independent perspectives. Global stories.
BREAKING

ਪਟਿਆਲਾ ਵਿੱਚ ਬਰਸਾਤ ਕਾਰਨ ਡਿ¤ਗੀ ਛ¤ਤ ਪਰਿਵਾਰ ਦੇ 3 ਜੀਅ ਮਰੇ, 3 ਗੰਭੀਰ ਜ਼ਖਮੀ

Share this story

ਪਟਿਆਲਾ, 2 ਮਾਰਚ (ਪੀ. ਟੀ.)-ਪਿਛਲੇ ਦੋ ਦਿਨਾਂ ਤੋਂ ਲਗਾਤਾਰ ਕਦੇ ਤੇਜ਼ ਕਦੇ ਹੌਲੀ ਹੋ ਰਹੀ ਬਰਸਾਤ ਕਾਰਨ ਵਾਰਡ ਨੰ:14 ਦੇ ਭਾਰਤ ਨਗਰ ਗਲੀ ਨੰ:6 ਵਿਚ ਮਕਾਨ ਦੀ ਡਿ¤ਗੀ ਛ¤ਤ ਨੇ ਇਕੋ ਪਰਿਵਾਰ ਦੇ 3 ਜੀਆਂ ਦੀ ਜਾਨ ਲੈ ਲਈ। ਮਰਨ ਵਾਲਿਆਂ ਵਿਚ ਪਿਤਾ ਰਾਜ ਕੁਮਾਰ (50), ਲੜਕੀ ਸੀਵਾ (13), ਲੜਕਾ ਸੁਖਵਿੰਦਰ (10) ਸ਼ਾਮਲ ਹਨ। ਰਾਜ ਕੁਮਾਰ ਜੋ ਪੰਜਾਬ ਪਾਵਰਕਾਮ ਵਿਚ ਬਤੌਰ ਸਹਾਇਕ ਲਾਈਨਮੈਨ ਕੰਮ ਕਰਦੇ ਸਨ ਦੀ ਮੌਕੇ ‘ਤੇ ਮੌਤ ਹੋ ਗਈ। ਦੋਨੋਂ ਬ¤ਚਿਆ ਦੀ ਰਸਤੇ ਵਿਚ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਲੰਘੀ ਰਾਤ ਤਕਰੀਬਨ 8.30 ਵਜੇ ਵਾਪਰੇ ਇਸ ਹਾਦਸੇ ‘ਚ ਰਾਜ ਕੁਮਾਰ ਦੀ ਪਤਨੀ ਉਰਮੀਲਾ ਦੇਵੀ, ਇਕ ਲੜਕਾ ਉਦੇਸ਼ ਤੇ ਲੜਕੀ ਦੇਵੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਘਟਨਾ ਵਾਲੀ ਥਾਂ ਤੋਂ ਲੋਕਾਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾਇਆ ਜਿਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਪੀ.ਜੀ.ਆਈ.ਭੇਜ ਦਿ¤ਤਾ ਗਿਆ।

WRITTEN BY