ਜੰਮੂ, 2 ਮਾਰਚ (ਪੀ. ਟੀ.)- ਜੰਮੂ-ਕਸ਼ਮੀਰ ਵਿੱਚ ਪੀਡੀਪੀ-ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਪੀਡੀਪੀ ਨੇ ਫਾਂਸੀ ’ਤੇ ਲਟਕਾਏ ਗਏ ਕਸ਼ਮੀਰੀ ਨੇਤਾ ਅਫਜ਼ਲ ਗੁਰੂ ਦੀਆਂ ਅਸਥੀਆਂ ਅਤੇ ਹੋਰ ਸਾਮਾਨ ਕੇਂਦਰ ਤੋਂ ਵਾਪਿਸ ਮੰਗਿਆ ਹੈ। ਪੀਡੀਪੀ ਨੇ ਗੁਰੂ ਦੀ ਫਾਂਸੀ ਨੂੰ ਗਲਤ ਦਸਦੇ ਹੋਏ ਇਸ ਦੀ ਨਿੰਦਾ ਕੀਤੀ ਹੈ। ਪਾਰਟੀ ਦਾ ਦੋਸ਼ ਹੈ ਕਿ ਕੇਂਦਰ ਨੇ ਨਿਯਮਾਂ ਅਤੇ ਕਾਨੂੰਨਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਸੀ।ਰਾਜ ਦੇ ਇੱਕ ਵਿਧਾਇਕ ਨੇ ਇਸ ਤਰ੍ਹਾਂ ਦੇ ਇੱਕ ਪੱਤਰ ਨੂੰ ਕਈ ਜਗ੍ਹਾ ਵੰਡਿਆ ਹੈ। ਇੰਜੀਨੀਅਰ ਰਾਸ਼ਿਦ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਪੱਤਰ ਕੈਬਨਿਟ ਮੰਤਰੀ ਅਤੇ ਪੀਡੀਪੀ ਦੇ ਬੁਲਾਰੇ ਨਈਮ ਅਖਤਰ ਨੇ ਲਿਖਿਆ ਹੈ। ਇਸ ਪੱਤਰ ਦੇ ਅੰਤ ਵਿੱਚ ਅਖਤਰ ਦੇ ਦਸਤਖਤ ਵੀ ਹਨ।
ਉਨ੍ਹਾਂ ਨੇ ਮੀਡੀਆ ਨੂੰ ਇਸ ਬਾਬਤ ਨਈਮ ਦਾ ਇੱਕ ਪ੍ਰੈ¤ਸ ਨੋਟ ਵੀ ਪੜ੍ਹ ਕੇ ਸੁਣਾਇਆ। ਅਫਜ਼ਲ ਗੁਰੂ ਦੀ ਫਾਂਸੀ ਨੂੰ ਗਲਤ ਦੱਸਣ ਵਾਲਿਆਂ ਵਿੱਚ ਸਿਰਫ ਪੀਡੀਪੀ ਹੀ ਸ਼ਾਮਿਲ ਨਹੀਂ ਹੈ। ਸਾਬਕਾ ਯੂਪੀਏ ਸਰਕਾਰ ਵਿੱਚ ਮੰਤਰੀ ਰਹੇ ਸ਼ਸ਼ੀ ਥਰੂਰ ਨੇ ਵੀ ਗੁਰੂ ਦੀ ਫਾਂਸੀ ਉ¤ਪਰ ਸਵਾਲ ਉਠਾਏ ਸਨ। ਇਸ ਦੌਰਾਨ ਪਤਾ ਲੱਗਾ ਹੈ ਕਿ ਪੀਡੀਪੀ ਚਾਹੁੰਦੀ ਹੈ ਕਿ ਕੇਂਦਰ ਸਰਕਾਰ ਦਖਲ ਦੇ ਕੇ ਗੁਰੂ ਦੀਆਂ ਤਿਹਾੜ ਜੇਲ੍ਹ ਵਿੱਚ ਦਫਨ ਅਸਥੀਆਂ ਅਤੇ ਹੋਰ ਸਾਮਾਨ ਵਾਪਿਸ ਕਰੇ ਤਾਂ ਜੋ ਇਸ ਸਬੰਧੀ ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੰਡਾ ਕੀਤਾ ਜਾ ਸਕੇ।



