ਲੰਡਨ, 28 ਫਰਵਰੀ (ਪੀ. ਟੀ.ਂ)-ਚੰਗੇ ਕੰਮਾਂ ਲਈ ਜਦੋਂ ਕੋਈ ਤੁਰਦਾ ਹੈ ਤਾਂ ਕਈ ਵਾਰ ਉਸ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ? ਅਜਿਹਾ ਹੀ ਵਾਕਿਆ ਮਾਲਸਬਰੀ ਦੇ ਰਹਿਣ ਵਾਲੇ 24 ਸਾਲਾ ਸਿ¤ਖ ਨੌਜਵਾਨ ਨਵਜੋਤ ਸਿੰਘ ਸੌਹਨੇ ਨਾਲ ਹੋਇਆ, ਜਿਸ ਨੂੰ ਨਸਲੀ ਗਾਲ੍ਹਾਂ ਦਾ ਸਾਹਮਣਾ ਕਰਨਾ ਪਿਆ ? 27 ਜਨਵਰੀ ਨੂੰ ਹੀਲਸ ਚੈਰਿਟੀ ਸੈਂਟਰ ਦੇ ਬਾਹਰ ਮਾਲਸਬਰੀ ਹਾਈ ਸਟਰੀਟ ‘ਤੇ 22 ਸਾਲਾ ਡੀਨ ਕੈਂਟ ਨੇ ਨਵਜੋਤ ਨੂੰ ਵਾਰ-ਵਾਰ ਨਸਲੀ ਟਿ¤ਪਣੀਆਂ ਕੀਤੀਆਂ ਅਤੇ ਕਾਫੀ ਤੰਗ ਪ੍ਰੇਸ਼ਾਨ ਕੀਤਾ ? ਉਸ ਨੂੰ ਰੋਡ ਤੋਂ ਚਲੇ ਜਾਣ ਲਈ ਕਿਹਾ ? ਨਵਜੋਤ ਨੇ ਕਿਹਾ ਕਿ ਇਸ ਵਰਤਾਰੇ ਨੇ ਉਸ ਨੂੰ ਬਹੁਤ ਵ¤ਡਾ ਸਦਮਾ ਦਿ¤ਤਾ ਹੈ, ਪਰ ਮੈਂ ਮਹਿਸੂਸ ਕਰਦਾ ਹਾਂ ਕਿ ਇਕ ਸਿ¤ਖ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਲੋਕਾਂ ਨੂੰ ਮਿਲਾਂ, ਉਨ੍ਹਾਂ ਨੂੰ ਆਪਣੀ ਪਹਿਚਾਣ, ਪਿਛੋਕੜ ਅਤੇ ਇਤਿਹਾਸ ਬਾਰੇ ਦ¤ਸਾਂ ? ਡੀਨ ਕੈਂਟ ਨੂੰ ਸਜ਼ਾ ਸੁਣਾਉਂਦੇ ਹੋਏ ਜ਼ਿਲ੍ਹਾ ਜ¤ਜ ਸੀਮਨ ਕੂਪਰ ਨੇ
ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ? ਉਹ (ਨਵਜੋਤ) ਇਕ ਲੋਕ ਭਲਾਈ ਕਰਨ ਵਾਲੀ ਸੰਸਥਾ ਲਈ ਮਸ਼ਹੂਰੀ ਕਰਨ ਵਾਲੀਆਂ ਤਸਵੀਰਾਂ ਲੈ ਰਿਹਾ ਸੀ ? ਕੈਂਟ ਨੂੰ ਇਸ ਮੌਕੇ 50 ਪਾਡ ਮੁਆਵਜ਼ਾ, 100 ਪਾਡ ਜੁਰਮਾਨਾ ਅਤੇ 20 ਪਾਡ ਖਰਚਾ ਅਦਾ ਕਰਨ ਦੇ ਹੁਕਮ ਸੁਣਾਏ ਗਏ ? ਨਵਜੋਤ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕੇਸ ਦਾ ਫੈਸਲਾ ਆਸ ਹੈ ਮਾਪਿਆਂ ਨੂੰ ਆਪਣੇ ਬ¤ਚਿਆਂ ‘ਚ ਸਹਿਣਸ਼ੀਲਤਾ ਅਤੇ ਦੂਜਿਆਂ ਦੀ ਇ¤ਜ਼ਤ ਕਰਨਾ ਸਿਖਾਉਣ ਵਿਚ ਮਦਦ ਕਰੇਗਾ ?


