Skip to content
Independent perspectives. Global stories.
BREAKING

ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ ਲਾਇਆ

Share this story

Page-1_19 ਜੈਤੋ, 26 ਫਰਵਰੀ (ਜੋਗਿੰਦਰ ਸਿੰਘ ਕਾਲੜਾ)- ਦੋ ਰੋਜ਼ਾ 12ਵਾਂ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ ਸਥਾਨਕ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜੈਤੋ ਵਿਖੇ ਇੰਗਲੈਂਡ ਨਿਵਾਸੀ ਸ: ਜਸਵਿੰਦਰ ਸਿੰਘ ਢਿੱਲੋਂ, ਸ: ਗੁਰਦੇਵ ਸਿੰਘ ਪੁਰੇਵਾਲ, ਸ: ਪਰਮਿੰਦਰ ਸਿੰਘ ਮਾਂਗਟ, ਸ: ਹਰਨੇਕ ਸਿੰਘ ਧਾਲੀਵਾਲ, ਸ: ਗੁਰਮੀਤ ਸਿੰਘ ਭੱਲਾ, ਸ: ਬਲਵਿੰਦਰ ਸਿੰਘ ਚੌਹਾਨ, ਸ: ਭੁਪਿੰਦਰਪਾਲ ਸਿੰਘ ਭੰਮਰਾ, ਸ: ਜੋਗਾ ਸਿੰਘ ਢਿੱਲੋਂ ਅਤੇ ਬੀਬੀ ਪਿਰਮਿੰਦਰ ਕੌਰ ਪੁਰੇਵਾਲ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦਾ ਉਦਘਾਟਨ ਐਸ. ਐਮ. ਓ ਸੱਤ ਪਾਲ ਤੇ ਸੰਸਥਾ ਦੇ ਸੰਚਾਲਕ ਸੰਤ ਰਿਸ਼ੀ ਰਾਮ ਨੇ ਰੀਬਨ ਕੱਟ ਕੇ ਕੀਤਾ। ਸਮਾਜ ਸੇਵੀ ਆਗੂ ਪ੍ਰੋ: ਤਰਸੇਮ ਨਰੂਲਾ ਤੇ ਜ਼ੈਲਦਾਰ ਗੁਰਭਜਨੀਕ

ਸਿੰਘ ਨੇ ਆਖਿਆ ਕਿ ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਮਨੁੱਖਤਾਂ ਦੀ ਸੇਵਾ ਕਰਦੀ ਆ ਰਹੀ ਹੈ ਅਤੇ ਹਜ਼ਾਰਾਂ ਵਿਅਕਤੀਆਂ ਦੀਆਂ ਅੱਖਾਂ ਨੂੰ ਰੋਸ਼ਨੀ ਪ੍ਰਦਾਨ ਕੀਤੀ ਜਿਸ ਦੀ ਪ੍ਰੰਸਸਾ ਜਿਨ੍ਹਾਂ ਕੀਤੀ ਜਾਵੇ ਉਨ੍ਹਾਂ ਥੋੜੀ ਹੈ। ਕੈਂਪ ’ਚ ਡਾਕਟਰਾਂ ਦੀ ਟੀਮ ਨੇ 550 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 290 ਵਿਅਕਤੀਆਂ ਦੀਆਂ ਅੱਖਾਂ ਨੂੰ ਲੈਨਜ਼ ਪਾਏ ਜਾਣਗੇ। ਸੰਸਥਾ ਦੇ ਸੰਚਾਲਕ ਸੰਤ ਰਿਸ਼ੀ ਰਾਮ ਨੇ ਪਹੁੰਚੇ ਹੋਏ ਮਹਿਮਾਨਾਂ ਨੂੰ ਯਾਦਗਿਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।        ਸਮਾਗਮ ’ਚ ਸਰਪੰਚ ਹਰਚਰਨ ਸਿੰਘ ਬਾਠ ਕਰੀਰਵਾਲੀ, ਸਾਬਕਾ ਸਰਪੰਚ ਮਿਹਰ ਸਿੰਘ ਕਰੀਰਵਾਲੀ, ਲੋਕਲ ਗੁਰਦੁਆਰਾ ਕਮੇਟੀ ਜੈਤੋ ਦੇ ਸਾਬਕਾ ਪ੍ਰਧਾਨ ਕਾਕੂ ਸਿੰਘ ਖਾਲਸਾ, ਸਤਵਿੰਦਰ ਸਿੰਘ ਸੱਤੀ, ਬਲਵੰਤ ਸਿੰਘ ਕਰੀਰਵਾਲੀ, ਜਸਪਾਲ ਸਿੰਘ ਕਾਂਟਾ, ਰਾਜੀਵ ਬਿੱਟੂ ਬਾਦਲ, ਗੁਰਚਰਨ ਸਿੰਘ ਗਾਬੜੀਆ, ਹਰਮੇਸ ਚਾਵਲਾ,  ਬਹਾਦਰ ਸਿੰਘ, ਡੀਸੀ ਸਿੰਘ ਅਤੇ ਬਲੀ ਸਿੰਘ ਆਦਿ ਮੌਜੂਦ ਸਨ।

WRITTEN BY