ਪਹਿਲੀ ਵਾਰ ਬਜਟ ’ਚ ਕਿਸੇ ਵੀ ਨਵੀਂ ਗੱਡੀ ਜਾਂ ਲਾਇਨ ਦਾ ਐਲਾਨ ਨਹੀਂ
ਸਹੂਲਤਾਂ ਤੇ ਸੁਰੱਖਿਆ ’ਤੇ ਜ਼ੋਰ ਝ ਮਾਲ ਭਾੜੇ ’ਚ 10 ਫੀਸਦੀ ਵਾਧਾ
ਨਵੀਂ ਦਿੱਲੀ, 26 ਫਰਵਰੀ (ਪੀ. ਟੀ. ਲਾਇਵ)- ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਆਪਣੇ ਪਹਿਲੇ ਰੇਲ ਬਜਟ ਵਿੱਚ ਕਿਸੇ ਵੀ ਨਵੀਂ ਰੇਲ ਗੱਡੀ ਜਾਂ ਨਵੀਂ ਲਾਇਨ ਦਾ ਐਲਾਨ ਨਾ ਕਰਕੇ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੇਸ਼ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦ ਕਿਸੇ ਰੇਲ ਮੰਤਰੀ ਨੇ ਰੇਲ ਬਜਟ ਦੇ ਦੌਰਾਨ ਨਵੀਆਂ ਰੇਲ ਗੱਡੀਆਂ ਚਲਾਉਣ ਦਾ ਐਲਾਨ ਨਾ ਕੀਤਾ ਹੋਵੇ। ਪ੍ਰਭੂ ਨੇ ਰੇਲ ਬਜਟ 2015-16 ਪੇਸ਼ ਕਰਦੇ ਹੋਏ ਯਾਤਰੀ ਕਿਰਾਇਆਂ ਵਿੱਚ ਕੋਈ ਵਾਧਾ ਨਹੀਂ ਕੀਤਾ ਅਤੇ ਟਿਕਟ ਬੁਕਿੰਗ ਦੇ ਲਈ ਵੀ ਸਮਾਂ ਹੱਦ 60 ਦਿਨ ਤੋਂ ਵਧਾ ਕੇ 120 ਦਿਨ ਕਰ ਦਿੱਤੀ ਹੈ। ਰੇਲ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਸੇ ਨਵੀਂ ਰੇਲ ਗੱਡੀ ਦਾ ਐਲਾਨ ਨਹੀਂ ਕੀਤਾ ਅਤੇ ਕਿਹਾ ਕਿ ਰੇਲ ਨੈ¤ਟਵਰਕ ਵਿੱਚ ਵਧ ਰੇਲ ਗੱਡੀਆਂ
ਚਲਾਉਣ ਦੀ ਸਮਰਥਾ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਇਸ ਦੇ ਬਾਅਦ ਹੀ ਨਵੀਆਂ ਗੱਡੀਆਂ ਦਾ ਐਲਾਨ ਕੀਤਾ ਜਾ ਸਕੇਗਾ। ਰੇਲ ਮੰਤਰੀ ਦੇ ਇਸ ਬਿਆਨ ’ਤੇ ਸਦਨ ਵਿੱਚ ਕਈ ਮੈਂਬਰਾਂ ਨੇ ਅਸੰਤੁਸ਼ਟੀ ਜ਼ਾਹਿਰ ਕੀਤੀ। ਰੇਲ ਮੰਤਰੀ ਨੇ ਆਪਣੇ ਰੇਲ ਬਜਟ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਾਧੂ ਬੋਝ ਜਨਤਾ ’ਤੇ ਨਹੀਂ ਪਾਇਆ, ਪਰ ਸੀਮੇਂਟ, ਕੋਇਲਾ, ਦਾਲਾਂ ਯੂਰੀਆ, ਮਿੱਟੀ ਦਾ ਤੇਲ ਅਤੇ ਐਲ ਪੀ ਜੀ ਵਰਗੇ ਉਤਪਾਦਾਂ ਉ¤ਤੇ ਮਾਲ ਭਾੜੇ ਵਿੱਚ 10 ਫੀਸਦੀ ਤੱਕ ਦਾ ਵਾਧਾ ਕਰਕੇ ਅਗਲੇ ਮਾਲੀ ਸਾਲ ਵਿੱਚ 4 ਹਜ਼ਾਰ ਕਰੋੜ ਰੁਪਏ ਦੇ ਵਾਧੂ ਸਾਧਨ ਜੁਟਾਉਣ ਦਾ ਵਸੀਲਾ ਤਿਆਰ ਕੀਤਾ ਹੈ। ਭਾਰਤੀ ਰੇਲਵੇ ਦੀਆਂ ਗੱਡੀਆਂ ਵਿੱਚ ਯਾਤਰਾ ਨੂੰ ਇਕ ਖੁਸ਼ਨੁਮਾਂ ਤਜ਼ਰਬਾ ਬਣਾਉਣ ਦੇ ਮਕਸਦ ਨਾਲ ਬਜਟ ਵਿੱਚ ਸਵੱਛ ਰੇਲ ਸਵੱਛ ਭਾਰਤ ਅਭਿਆਨ ਸਟੇਸ਼ਨਾਂ ਅਤੇ ਗੱਡੀਆਂ ਦੀ ਸਾਫ਼ ਸਫਾਈ ਲਈ ਇਕ ਨਵਾਂ ਵਿਭਾਗ ਸਥਾਪਿਤ ਕਰਨ ਦੀ ਤਜ਼ਵੀਜ ਹੈ। 650 ਵਾਧੂ ਸਟੇਸ਼ਨਾਂ ਤੇ ਨਵੇਂ ਪਖਾਨੇ ਬਣਾਏ ਜਾਣਗੇ। ਡਿਸਪੋਜ਼ੇਬਲ ਬੈਡ ਰੋਲਜ ਦੀ ਆਨਲਾਈਨ ਬੁਕਿੰਗ ਉਪਲਬੱਧ ਕਰਵਾਈ ਜਾਵੇਗੀ ਅਤੇ 138 ਨੰਬਰ ਦੀ 24 ਘੰਟੇ ਦੀ ਹੈਲਪਲਾਈਨ ਤੋਂ ਇਲਾਵਾ ਸੁਰੱਖਿਆ ਸੰਬੰਧੀ ਸ਼ਿਕਾਇਤਾ ਲਈ 182 ਨੰਬਰ ਦੀ ਫ੍ਰੀ ਟੋਲ ਨੰਬਰ ਸੇਵਾ ਉਪਲਬੱਧ ਕਰਾਉਣ ਦੀ ਤਜ਼ਵੀਜ ਵੀ ਬਜਟ ਵਿੱਚ ਸ਼ਾਮਲ ਹੈ। ਰੇਲ ਮੁਸਾਫਰਾਂ ਲਈ ਟਿਕਟਾਂ ਖਰੀਦਣ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਬਜਟ ਵਿੱਚ ਅਣਰਾਖਵੀਆਂ ਟਿਕਟਾਂ ਜਾਰੀ ਕਰਨ ਲਈ ਅਪਰੇਸ਼ਨ ਫਾਈਵ ਮਿੰਟ ਸਕੀਮ ਸ਼ੁਰੂ ਕਰਨ ਦੀ ਤਜ਼ਵੀਜ ਕੀਤੀ ਗਈ ਹੈ। ਇਸ ਸਕੀਮ ਲਈ ਹਾਰਡ ਬਟਨ, ਮਸ਼ੀਨਾਂ ਵਿੱਚ ਪੈਸੇ ਪਾ ਕੇ ਟਿਕਟ ਲੈਣ ਤੋਂ ਇਲਾਵਾ ਅਪਾਹਜ ਲੋਕਾਂ ਲਈ ਸਸਤੀਆਂ ਦਰਾਂ ਤੇ ਟਿਕਟਾਂ ਮੁਹੱਈਆ ਕਰਾਉਣ ਦੀ ਤਜ਼ਵੀਜ ਵੀ ਬਜਟ ਵਿੱਚ ਕੀਤੀ ਗਈ ਹੈ।
ਟਿਕਟਾਂ ਦੀ ਬੁਕਿੰਗ ਲਈ ਇਕ ਬਹੁਭਾਸ਼ੀ ਈ-ਪੋਰਟਲ ਵੀ ਵਿਕਸਤ ਕੀਤਾ ਜਾਵੇਗਾ। ਰਿਫੰਡ ਦੇ ਪੈਸੇ ਨੂੰ ਬੈਂਕਾਂ ਰਾਹੀ ਕ੍ਰੈਡਿਟ ਕਰਨ ਅਤੇ ਅਣਰਾਖਵੀਆਂ ਟਿਕਟਾਂ, ਸਮਾਰਟ ਫੋਨ ਤੇ ਉਪਲਬੱਧ ਕਰਾਉਣ ਦੀ ਯੋਜਨਾ ਹੈ। ਸਮਾਰਟ ਕਾਰਡਾਂ ਅਤੇ ਕਰੰਸੀ ਆਪਸ਼ਨਾਂ ਨਾਲ ਆਟੋਮੈਟਿਕ ਟਿਕਟ ਵੈਡਿੰਗ ਮਸ਼ੀਨਾਂ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਇਕ ਸੰਗਠਤ ਟਿਕਟ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ। ਬਜਟ ਵਿੱਚ ਵਰੰਟ ਪ੍ਰਣਾਲੀ ਨੂੰ ਖਤਮ ਕਰਨ ਲਈ ਰੱਖਿਆ ਯਾਤਰਾ ਪ੍ਰਣਾਲੀ ਵਿਕਸਿਤ ਕਰਨ ਦੀ ਵੀ ਤਜ਼ਵੀਜ ਕੀਤੀ ਗਈ ਹੈ।
ਮਹਿਲਾ ਯਾਤਰੀਆਂ ਦੀ ਸੁਰੱਖਿਆ ਲਈ ਨਿਗਰਾਨੀ ਕੈਮਰੇ ਇਕ ਮੁੱਖ ਪ੍ਰੋਜੈਕਟ ਦੇ ਅਧਾਰ ਤੇ ਲਗਾਏ ਜਾਣਗੇ। ਇਹ ਕੈਮਰੇ ਸਬਅਰਬਨ ਕੋਚਾਂ ਵਿੱਚ ਮਹਿਲਾਵਾਂ ਦੇ ਡੱਬਿਆਂ ਅਤੇ ਚੁਣੀਆਂ ਹੋਈਆਂ ਮੁੱਖ ਰੇਲਵੇ ਲਾਈਨਾਂ ਦੇ ਡੱਬਿਆਂ ਵਿੱਚ ਲਗਾਏ ਜਾਣਗੇ। ਰੇਲਵੇ ਨੇ ਚੁਣੀਆਂ ਹੋਈਆਂ ਕੁਝ ਸ਼ਤਾਬਦੀ ਗੱਡੀਆਂ ਵਿੱਚ ਆਨਬੋਰਡ ਮਨੋਰੰਜਨ ਵੀ ਮੁਹੱਈਆ ਕਰਾਉਣ ਦੀ ਤਜ਼ਵੀਜ ਬਜਟ ਵਿੱਚ ਕੀਤੀ ਹੈ। ਜਨਰਲ ਸ਼੍ਰੇਣੀ ਦੇ ਡੱਬਿਆਂ ਵਿੱਚ ਮੋਬਾਇਲ ਫੋਨ ਚਾਰਜਿੰਗ ਸਹੂਲਤ ਵੀ ਉਪਲੱਬਧ ਕਰਵਾਈ ਜਾਵੇਗੀ। ਇਹ ਸਹੂਲਤ ਸਲੀਪਰ ਸ਼੍ਰੇਣੀ ਕੋਚਾਂ ਤੱਕ ਵਧਾਈ ਜਾਵੇਗੀ।
ਬਜਟ ਵਿੱਚ ਬਜ਼ੁਰਗ ਨਾਗਰਿਕਾਂ ਲਈ ਹੇਠਲੀਆਂ ਬਰਥਾਂ ਦਾ ਕੋਟਾ ਵਧਾਉਣ ਦੀ ਵੀ ਤਜ਼ਵੀਜ ਕੀਤੀ ਗਈ ਹੈ। ਟ੍ਰੈਵ¦ਿਗ ਟਿਕਟ ਚੈਕਰਾਂ ਨੂੰ ਸੀਨੀਅਰ ਨਾਗਰਿਕਾਂ ਗਰਭਵਤੀ ਮਹਿਲਾਵਾਂ ਅਤੇ ਅਪਾਹਜ ਲੋਕਾਂ ਨੂੰ ਹੇਠਲੀਆਂ ਬਰਥਾਂ ਹਾਸਲ ਕਰਨ ਲਈ ਮਦਦ ਕਰਨ ਵਾਸਤੇ ਨਿਰਦੇਸ਼ ਵੀ ਦਿੱਤੇ ਗਏ ਹਨ। ਕੋਚਾਂ ਦੇ ਵਿਚਕਾਰਲੇ ਰਸਤੇ ਔਰਤਾਂ ਅਤੇ ਸੀਨੀਅਰ ਨਾਗਰਿਕਾਂ ਲਈ ਰਾਖਵੇਂ ਹੋਣਗੇ। ਰੇਲਵੇ ਸਟੇਸ਼ਨਾਂ ਤੇ ਲਿਫਟਾਂ ਅਤੇ ਆਟੋਮੈਟਿਕ ਪੌੜੀਆਂ ਬਣਾਉਣ ਲਈ 120 ਕਰੋੜ ਰੁਪਏ ਦੀ ਤਜ਼ਵੀਜ ਕੀਤੀ ਗਈ ਹੈ। ਨਵੇਂ ਤਿਆਰ ਕੀਤੇ ਕੋਚ ਹੁਣ ਬਰੇਲ ਯੁਕਤ ਹੋਣਗੇ। ਅਪਾਹਜ ਮੁਸਾਫਰਾਂ ਦੀ ਸਹੂਲਤ ਲਈ ਗੱਡੀਆਂ ਦੇ ਦਾਖਲਾਂ ਦਰਵਾਜ਼ੇ ਚੌੜੇ ਕੀਤੇ ਜਾਣਗੇ ਅਤੇ ਮੁਸਾਫ਼ਰਾਂ ਦੀ ਸਹੂਲਤ ਲਈ ਬਜਟ 67 ਫੀਸਦ ਤੱਕ ਵਧਾਇਆ ਗਿਆ ਹੈ। ਬਜਟ ਅਨੁਮਾਨਾਂ ਅਨੁਸਾਰ 2015-16 ਲਈ ਰੇਲਵੇ ਦਾ ਬਜਟ ਇਕ ਲੱਖ 11 ਹਜ਼ਾਰ ਕਰੋੜ ਰੁਪਏ ਦਾ ਰੱਖਿਆ ਗਿਆ ਹੈ, ਜੋ ਪਿਛਲੇ ਵਰ੍ਹੇ 2014-15 ਦੇ ਯੋਜਨਾ ਆਕਾਰ ਤੋਂ 52 ਫੀਸਦ ਵੱਧ ਹੈ। ਇਸ ਵਿਚੋਂ 41.6 ਫੀਸਦ ਪੈਸਾ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਆਵੇਗਾ ਜਦ ਕਿ 17.8 ਫੀਸਦ ਪੈਸਾ ਰੇਲਵੇ ਵੱਲੋਂ ਆਪਣੇ ਅੰਦਰੂਨੀ ਸੋਮਿਆਂ ਰਾਹੀਂ ਜਮ੍ਹਾਂ ਕੀਤਾ ਜਾਵੇਗਾ।



