Skip to content
Independent perspectives. Global stories.
BREAKING

ਵਾਰਡ ਨੰ: 12 ਤੋਂ ਚੋਣ ਲੜ ਰਹੇ ਕੰਬੋਜ਼ ਬਿਰਾਦਰੀ ਦੇ ਕਾਤਿਲ ਬਘੀਰਥ ਰਾਏ ਗੀਰਾ ਨੂੰ ਸਬਕ ਸਿਖਾਓ : ਗੁਰਦਿਆਲ ਕੰਬੋਜ਼

Share this story

ਸੁਨਾਮ, 24 ਫਰਵਰੀ (ਰਾਕੇਸ਼ ਜਿੰਦਲ)- ਅੱਜ ਮਿਤੀ 25 ਫਰਵਰੀ ਨੂੰ ਨਗਰ ਕੌਂਸਲਾਂ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ। ਇਸ ਵਿਚ ਵਾਰਡ ਨੰ: 12 ਤੋਂ ਬਘੀਰਥ ਗੀਰਾ ਦੀ ਪਹਿਚਾਣ ਕੰਬੋਜ਼ ਬਿਰਾਦਰੀ ਉਪਰ ਅੱਤਿਆਚਾਰ ਕਰਵਾਉਣ ਦੇ ਰੂਪ ਵਿਚ ਹੋਈ ਹੈ। ਪਿਛਲੇ ਸਾਲ ਸੀਤਾਸਰ ਦੇ ਬਾਹਰ ਸ਼ਹੀਦ ਉਧਮ ਸਿੰਘ ਪ੍ਰਾਇਮਰੀ ਸਕੂਲ ਵਿਚ ਸਿਆਸੀ ਲੀਡਰ ਦੀਆਂ ਸ਼ਹਿ ’ਤੇ ਜੋ ਕੰਬੋਜ਼ ਬਿਰਾਦਰੀ ਦੇ ਬਜੁਰਗਾਂ, ਧੀਆਂ-ਭੈਣਾਂ ਅਤੇ ਨੌਜਵਾਨਾਂ ਉਪਰ ਕਹਿਰ ਢਾਹਿਆ ਗਿਆ ਸੀ। ਬਘੀਰਥ ਗੀਰਾ ਸੁਨਾਮ ਸ਼ਹਿਰ ਦੇ ਇਕ ਸਿਆਸੀ ਲੀਡਰ ਦੀ ਰਹਿਨੁਮਾਈ ਕਰਦੇ ਹਨ। ਸੁਨਾਮ ਦੀ ਹਰੇਕ ਖਬਰ ਉਨ੍ਹਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ। ਹਿੰਦੂ ਸਮਾਜ ਅਤੇ ਸੀਤਾਸਰ ਕਮੇਟੀ ਬਘੀਰਥ ਗੀਰਾ ਦਾ ਸਾਥ ਇਸ ਲਈ ਨਹੀਂ ਦੇ ਰਹੇ ਸਨ ਕਿਉਂਕਿ ਇਹ ਇਕ ਸਿਆਸੀ ਲੀਡਰਾਂ ਦੀ ਸ਼ਹਿ ’ਤੇ ਕੰਮ ਕਰ ਰਹੇ ਸਨ ਅਤੇ ਵੋਟਾਂ ਦੇ ਟਾਈਮ ਹਿੰਦੂ ਸਮਾਜ ਤੋਂ ਕੋਈ ਮਦਦ ਪ੍ਰਾਪਤ ਨਹੀਂ ਕਰ ਸਕਿਆ ਸੀ। ਇਸ ਲਈ ਇਸ ਨੇ

ਹਿੰਦੂ ਸਮਾਜ ਨੂੰ ਖੁਸ਼ ਕਰਨ ਲਈ ਕੰਬੋਜ਼ ਬਿਰਾਦਰੀ ’ਤੇ ਪ੍ਰਸ਼ਾਸਨ ਵੱਲੋਂ ਸਿਆਸੀ ਲੀਡਰਾਂ ਦੀ ਸ਼ਹਿ ’ਤੇ ਅੱਤਿਆਚਾਰ ਕਰਵਾਇਆ। ਕਿਉਂਕਿ ਸੁਨਾਮ ਦੀ ਸਿਆਸੀ ਬਾਗਡੋਰ ਇਸ ਦੇ ਹੱਥ ਵਿਚ ਹੀ ਹੈ। ਇਹ ਸੁਨਾਮ ਵਿਚ ਅਜਿਹੇ ਹੋਰ ਵੀ ਕਈ ਕਾਰੇ ਕਰ ਚੁੱਕਾ ਹੈ। ਪ੍ਰਸ਼ਾਸਨੀ ਸ਼ਹਿਰ ਉਪਰ ਇਸ ਨੇ ਧੀਆਂ-ਭੈਣਾਂ ਨੂੰ ਵੀ ਨਹੀਂ ਬਖਸ਼ਿਆ। ਇਸ ਲਈ ਕੰਬੋਜ਼ ਬਿਰਾਦਰੀ ਵੱਲੋਂ ਅਜਿਹੇ ਸਿਆਸੀ ਕਾਤਿਲ ਬਘੀਰਥ ਗੀਰਾ ਨੂੰ ਵੋਟਾਂ ਵਿਚ ਸਬਕ ਸਿਖਾਉਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਸਮੇਂ ਪਰਮਜੀਤ ਸਿੰਘ ਕੰਬੋਜ਼, ਗੁਰਪਾਲ ਸਿੰਘ ਕੰਬੋਜ਼, ਰਾਜ ਕੁਮਾਰ ਕੰਬੋਜ਼, ਰਾਜਿੰਦਰ ਸਿੰਘ ਕੰਬੋਜ਼, ਸੁਰਿੰਦਰ ਸਿੰਘ ਕੰਬੋਜ਼ ਅਤੇ ਕੰਬੋਜ਼ ਬਿਰਾਦਰੀ ਦੇ ਹੋਰ ਵੀ ਕਈ ਵਿਅਕਤੀ ਸ਼ਾਮਿਲ ਸਨ।

WRITTEN BY