Skip to content
Independent perspectives. Global stories.
BREAKING

ਹਰਿਆਣਾ ਸਰਕਾਰ ਨੇ ਕਿਰਤੀ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਦੋ ਬੇਟੀਆਂ ਤੋਂ ਵੱਧਾ ਕੇ 3 ਬੇਟੀਆਂ ਤਕ ਕੀਤੀ

Share this story

ਚੰਡੀਗੜ੍ਹ 24 ਫਰਵਰੀ (ਨਾਗਪਾਲ)– ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਹਰਿਆਣਾ ਸਰਕਾਰ ਨੇ ਭਵਨ ਤੇ ਕਿਰਤ ਕਲਿਆਣ ਬੋਰਡ ਵੱਲੋਂ ਮਹਿਲਾ ਕਿਰਤੀਆਂ ਅਤੇ ਉਨ੍ਹਾਂ ਦੀਆਂ ਬੇਟੀਆਂ ਲਈ ਚਲਾਈ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਘੇਰਾ ਵੱਧਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮਹਿਲਾ ਕਿਰਤੀਆਂ ਨੂੰ ਤਿੰਨ ਬੇਟੀਆਂ ਤਕ ਮਾਂ ਲਾਭ, ਸਿੱਖਿਆ ਵਜੀਫਾ, ਕੰਨਿਆਦਾਨ ਯੋਜਨਾ, ਕਿਤਾਬਾਂ ਅਤੇ ਸਕੂਲ ਦੀ ਡ੍ਰੈਸ ਲਈ ਮਾਲੀ ਸਹਾਇਤਾ ਦੇਣ ਨੂੰ ਮੰਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਉਪਰੋਕਤ ਸਹੂਲਤਾਂ ਸਿਰਫ ਦੋ ਬੇਟੀਆਂ ਤਕ ਹੀ ਸੀਮਿਤ ਸਨ। ਇਸ ਤੋਂ ਇਲਾਵਾ, ਕਿਰਤੀਆਂ ਦੇ ਦੋ ਬੇਟੀਆਂ ਤਕ ਸਿੱਖਿਆ ਵਜੀਫਾ ਯੋਜਨਾ ਦੇ ਤਹਿਤ ਮਾਲੀ ਸਹਾਇਤ ਉਪਲੱਬਧ ਕਰਵਾਉਣਾ ਦਾ ਵੀ ਫੈਸਲਾ ਕੀਤਾ ਹੈ।

WRITTEN BY