Skip to content
Independent perspectives. Global stories.
BREAKING

ਜੇ ਪੰਜਾਬ ਸਰਕਾਰ ਨੇ ਬਾਪੂ ਦੇ ਪਰਿਵਾਰਿਕ ਮੈਬਰਾਂ ਦੇ ਪਾਸਪੋਰਟਾਂ ਨੂੰ ਜਬਤ ਕਰਨ ਦੀਆਂ ਕੋਝੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਪ੍ਰਵਾਸੀ ਭਾਰਤੀ ਸਖਤ ਨੋਟਿਸ ਲੈਣਗੇ : ਤਰਨਜੀਤ ਸਿੰਘ ਸੰਧੂ ਯੂ ਐੱਸ ਏ

Share this story

ਲੁਧਿਆਣਾ, 24  ਫਰਵਰੀ (ਪੀ.ਟੀ.)- ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਅਤੇ ਸਮੂਹ ਧਰਮਾਂ ਦੇ ਸਜਾ ਪੂਰੀ ਕਰ ਚੁੱਕੇ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਅੱਜ 40ਵੇ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਅੱਜ ਇੱਕ ਬਾਰ ਫੇਰ ਬਾਪੂ ਸੂਰਤ ਸਿੰਘ ਖਾਲਸਾ ਨੇ ਆਪਣਾ ਵਾਅਦਾ ਦੁਹਰਾਇਆ ਕਿਹਾ ਕਿ ਨਾ ਤਾ ਉਹ ਇਲਾਜ ਕਰਵਾਉਣਗੇ ਅਤੇ ਨਾ ਹੀ ਭੁੱਖ ਹੜਤਾਲ ਖਤਮ ਕਰਨਗੇ ਉਹਨਾ ਕਿਹਾ ਕਿ ਬੰਦੀ ਸਿੰਘ ਧਾਰਮਿਕ ਜਜਬਾਤੀ ਤੇ ਰਾਜਨੀਤਕ ਕੈਦੀ ਹਨ ਪਰ ਫਿਰ ਵੀ ਉਹ ਯੋਧੇ   ਤਾਂ ਆਪਣੀ ਬਣਦੀ ਸਜਾ ਵੀ ਪੂਰੀ ਕਰ ਚੁੱਕੇ ਹਨ ਇਸ ਲਈ ਉਹਨਾ ਵਾਸਤੇ ਜੇਲਾਂ ਦਾ ਦਰਵਾਜੇ ਖੁੱਲਣੇ ਚਾਹੀਦੇ ਹਨ। ਪੰਜਾਬ ਸਰਕਾਰ ਵੱਲੋ ਭਾਵੇ ਕਿ ਬਾਬਾ ਜੀ ਦੀ ਭੁੱਖ ਹੜਤਾਲ ਨੂੰ ਖਤਮ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਪਰ ਐਨ ਆਰ ਆਈ ਬਾਪੂ ਉਹਨਾਂ ਯੋਧਿਆਂ ਦੀ ਰਿਹਾਈ ਤੋ ਇਲਾਵਾ ਮੰਨਣ ਨੂੰ ਤਿਆਰ ਹੀ

ਨਹੀ ਹਨ। ਨਾਪਾ ਦੇ ਡਾਇਰੈਕਟਰ ਸ ਤਰਨਜੀਤ ਸਿੰਘ ਸੰਧੂ ਆਰਟ ਕਮਿਸਨਰ  ਟਰੇਸੀ ਨੇ ਭਾਰਤ ਆ ਕੇ ਲੁਧਿਆਂਣਾ ਦੇ ਸਿਵਲ ਹਸਪਤਾਲ ਵਿੱਚ ਉਚੇਚੇ ਤੌਰ ਤੇ ਐਨ ਆਰ ਆਈ ਬਾਪੂ ਸੂਰਤ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ। ਉਹਨਾਂ ਭਾਰਤ ਵਿੱਚ ਆਂਏ ਬਾਪੂ ਸੂਰਤ ਸਿੰਘ ਖਾਲਸਾ ਦੇ ਪੁੱਤਰ ਪੁੱਤਰੀਆਂ ਨੂੰ ਪੰਜਾਬ ਸਰਕਾਰ ਵੱਲੋ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾਉਣ ਤੇ ਪਾਸਪੋਰਟਾਂ ਨੂੰ ਜਬਤ ਕਰਨ ਦੀਆਂ ਧਮਕੀਆਂ ਦੀ ਨਿੰਦਾ ਕਰਦਿਆਂ ਉਹਨਾਂ ਕਿਹਾ ਕਿ ਇਹ ਉਹਨਾਂ ਨੂੰ ਨਹੀ ਬਲਕਿ ਅਮਰੀਕਾ ਵਰਗੇ ਦੇਸ ਦੇ ਇੱਕ ਜਿੰਮੇਵਾਰ ਨਾਗਰਿਕ ਨੂੰ ਧਮਕੀ ਹੈ। ਜੇਕਰ ਪੰਜਾਬ ਦੀ ਸਰਕਾਰ ਨੇ ਅਜਿਹੀਆਂ ਕੋਝੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਸਮੇ ਵਿੱਚ ਪ੍ਰਵਾਸੀ ਭਾਰਤੀ  ਇਸ ਸਬੰਧੀ ਸਖਤ ਨੋਟਿਸ ਲੈਣ ਤੋ ਵੀ ਗੁਰੇਜ ਨਹੀ ਕਰਨਗੇ। ਅੱਜ ਬਾਪੂ ਸੂਰਤ ਸਿੰਘ ਨੂੰ ਜਿੱਥੇ ਵੱਖ ਵੱਖ ਜੱਥੇਬੰਦੀਆਂ ਨੇ ਹਮਾਇਤ ਕਰਨ ਦਾ ਐਲਾਨ ਕੀਤਾ ਉਸ ਹੀ ਰਵਿੰਦਰ ਸਿੰਘ ਬੜੈਚ, ਨਛੱਤਰ ਸਿੰਘ, ਬਲਵਿੰਦਰ ਸਿੰਘ, ਪਰਮਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਰਾਮ ਸਿੰਘ, ਹਰਪ੍ਰੀਤ ਸਿੰਘ, ਹਰਪਾਲ ਸਿੰਘ ਢਿੱਲੋ, ਮਨਜੋਤ ਸਿੰਘ ਢਿੱਲੋ, ਜਸਪਾਲ ਕੌਰ ਢਿੱਲੋ, ਬੀਬੀ ਚਰਨਜੀਤ ਕੌਰ, ਸਰਬਜੀਤ ਸਿੰਘ, ਜਸਵੀਰ ਸਿੰਘ, ਸੁਰੈਣ ਸਿੰਘ, ਗੁਰਮੀਤ ਸਿੰਘ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਖਾਲਸਾ ਆਗੂ ਸਤਿਕਾਰ ਸਭਾਂ ਹਰਿਆਣਾ, ਤਰਲੋਚਨ ਸਿੰਘ ਰੋਡੇ, ਬਾਬਾ ਅਜੀਤ ਸਿੰਘ ਗੁਰਦਆਰਾ ਬੁੰਗਾ ਸਾਹਿਬ ਦਿਆਲਪੁਰ ਕਰਤਾਰਪੁਰ, ਸਾਬਕਾ ਆਈ ਏ ਐਸ ਅਤੇ ਸਿੱਖ ਚਿੰਤਕ ਗੁਰਤੇਜ ਸਿੰਘ, ਡਾ ਗੁਰਦਰਸਨ ਸਿੰਘ ਢਿੱਲੋ, ਹਰਪਾਲ ਸਿੰਘ ਚੀਮਾ ਪੰਥਕ ਆਗੂ, ਰਣਬੀਰ ਸਿੰਘ ਦਲ ਖਾਲਸਾ, ਚਰਨਜੀਤ ਸਿੰਘ ਚੰਨੀ,ਵੀਰ ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਪਿੰ੍ਰਸੀਪਲ ਭੁਪਿੰਦਰ ਸਿੰਘ ਗਰੇਵਾਲ, ਰਣਬੀਰ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਮੀਤ ਸਿੰਘ, ਪਰਮਪਾਲ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ, ਸਰਨਦੀਪ ਸਿੰਘ, ਜਗਰੂਪ ਸਿੰਘ, ਹਰਿੰਦਰਪਾਲ ਸਿੰਘ, ਹਰਵਿੰਦਰ ਸਿੰਘ, ਬਲਬੀਰ ਸਿੰਘ ਦਿੱਲੀ ਸੰਘਰਸ ਕਮੇਟੀ ਦੇ ਮੈਬਰ ਅਤੇ ਸਾਥੀ, ਹਰਪਾਲ ਸਿੰਘ, ਦਲਜੀਤ ਸਿੰਘ, ਹਰਭਜਰਨ ਸਿੰਘ ਪਟਿਆਲਾ, ਦਿਆਲ ਸਿੰਘ, ਅੰਮ੍ਰਿਤਪਾਲ ਸਿੰਘ ਅੰ੍ਰਮਿਤਸਰ, ਜੰਗ ਸਿੰਘ ਲੁਧਿਆਣਾ ਪਰਿਵਾਰਿਕ ਮੈਬਰ ਬੰਦੀ ਸਿੰਘ, ਜਸਵੀਰ ਸਿੰਘ ਖੰਡੂਰ, ਗੁਰਤੇਜ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ ਪ੍ਰਧਾਨ ਖਾਲਸਾ ਦਰਬਾਰ ਵੈਨਕੂਵਰ, ਕਰਮ ਸਿੰਘ ਬੋਪਾਰਾਏ, ਕਰਮਜੀਤ ਸਿੰਘ ਹਸਨਪੁਰ, ਵਰਜਿੰਦਰ ਕੌਰ ਅ੍ਰਮਿੰਤਸਰ, ਕੁਲਵਿੰਦਰ ਸਿੰਘ ਦਸੂਹਾ, ਮਨਦੀਪ ਕੌਰ ਹਾਜੀਪੁਰ ਤਲਵਾੜਾ ਆਦਿ ਨੇ ਹਾਜਰ ਬਾਪੂ ਨੂੰ ਹਮਾਇਤ ਕਰਦਿਆਂ ਕਿਹਾ ਕਿ ਉਹ ਵੀ ਇਸ ਕੌਮੀ ਸੰਘਰਸ ਦਾ ਹਿੱਸਾ ਬਣ ਕੇ ਆਪਣਾ ਹਰ ਯੋਗਦਾਨ ਪਾਉਣਗੇ।
ਸਤਨਾਮ ਸਿੰਘ ਪ੍ਰਧਾਨ ਯੂ ਐਚ ਆ ਓ ਨੇ ਕਿਹਾ ਕਿ ਜੱਥੇਦਾਰ ਅਕਾਲ ਤਖਤ ਸਾਹਿਬ ਦਾ ਇਸ ਮਸਲੇ ਪ੍ਰਤੀ ਚੁੱਪ  ਧਾਰਣ ਕਰਨਾ ਡੁੰਘੀ ਚਿੰਤਾ ਦਾ ਵਿਸਾ ਹੈ ਕਿਉਕਿ ਜਦੋ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਤਾਂ ਉਸ ਸਮੇ ਦੇ ਨੋਜਵਾਨਾਂ ਦਾ ਜਜਬਾਤਾਂ ਦੀ ਅਗਵਾਈ ਹੀ ਇੰਨਾ ਬੰਦੀ ਸਿੰਘਾਂ ਨੇ ਕੀਤੀ ਸੀ ਇਸ ਲਈ ਜੱਥੇਦਾਰ ਅਕਾਲ ਤਖਤ ਨੂੰ ਇੰਨਾਂ ਸਿੰਘਾਂ ਦੀ ਰਿਹਾਈ ਲਈ ਹਾਅ ਦਾ ਨਾਅਰਾ ਮਾਰਣਾ ਚਾਹੀਦਾ ਹੈ।

WRITTEN BY