Skip to content
Independent perspectives. Global stories.
BREAKING

6 ਨਗਰ ਨਿਗਮਾਂ ਲਈ ਜੰਮ ਕੇ ਵੋਟਾਂ

Share this story

6 ਨਗਰ ਨਿਗਮਾਂ ਲਈ 69.01 ਫੀਸਦੀ ਵੋਟਾਂ ਦਾ ਭੁਗਤਾਨ

Page-1_06 ਜਲੰਧਰ/ਚੰਡੀਗੜ੍ਹ, 22 ਫਰਵਰੀ – ਸੂਬੇ ਵਿੱਚ 6 ਨਗਰ ਨਿਗਮਾਂ ਦੀ ਚੋਣ ਅਤੇ 2 ਨਗਰ ਨਿਗਮਾਂ ਦੇ 3 ਵਾਰਡਾਂ ਦੀ ਉਪ ਚੋਣ ਲਈ ਅੱਜ ਹੋਈਆਂ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। 6 ਨਗਰ ਨਿਗਮਾਂ ਲਈ 69.01 ਫੀਸਦੀ ਅਤੇ 3 ਵਾਰਡਾਂ ਦੀ ਉਪ ਚੋਣ ਲਈ 54.54 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ।ਇਹ ਜਾਣਕਾਰੀ ਦਿੰਦਿਆਂ ਸਟੇਟ ਚੋਣ ਕਮਿਸ਼ਨਰ ਸ੍ਰੀ ਸ਼ਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਸੂਬੇ ਵਿੱਚ ਹੋਈਆਂ ਨਗਰ ਨਿਗਮਾਂ ਲਈ ਪਈਆਂ ਵੋਟਾਂ ਦਾ ਚੋਣ ਅਮਲ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ। ਸੂਬੇ ਵਿੱਚ ਕੋਈ ਵੱਡੀ ਘਟਨਾ ਨਹੀਂ ਹੋਈ। ਉਨ੍ਹਾਂ ਇਸ ਲਈ ਵੋਟਰਾਂ ਅਤੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਿਰ ਕਾਮਯਾਬੀ ਦਾ ਸਿਹਰਾ ਬੰਨ੍ਹਿਆ।

ਵੋਟ ਫੀਸਦੀ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ੍ਰੀ ਬਰਾੜ ਨੇ ਦੱਸਿਆ ਕਿ ਐਸ.ਏ.ਐਸ. ਨਗਰ ਮੁਹਾਲੀ ਵਿੱਚ 60.48 ਫੀਸਦੀ, ਬਠਿੰਡਾ ਵਿੱਚ 67 ਫੀਸਦੀ, ਹੁਸ਼ਿਆਰਪੁਰ ਵਿੱਚ 67.29 ਫੀਸਦੀ, ਮੋਗਾ ਵਿੱਚ 72.33 ਫੀਸਦੀ, ਪਠਾਨਕੋਟ ਵਿੱਚ 74 ਫੀਸਦੀ ਤੇ ਫਗਵਾੜਾ ਵਿੱਚ 73 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ। ਕੁੱਲ ਔਸਤ 69.01 ਫੀਸਦੀ ਰਹੀ। ਇਸੇ ਤਰ੍ਹਾਂ ਉਪ ਚੋਣਾਂ ਵਿੱਚ ਪਟਿਆਲਾ ਦੇ 2 ਵਾਰਡਾਂ ਲਈ 46 ਫੀਸਦੀ ਅਤੇ ਜਲੰਧਰ ਵਿੱਚ 63.08 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ ਜਿਨ੍ਹਾਂ ਦੀ ਕੁੱਲ ਔਸਤ 54.54 ਫੀਸਦੀ ਰਹੀ।
        ਸ੍ਰੀ ਬਰਾੜ ਨੇ ਨਿਰਪੱਖ, ਸ਼ਾਂਤੀਪੂਰਵਕ, ਬਿਨਾਂ ਕਿਸੇ ਭੇਦਭਾਵ ਅਤੇ ਅਮਨ-ਆਮਾਨ ਨਾਲ ਵੋਟਾਂ ਦਾ ਅਮਲ ਸਿਰੇ ਚੜ੍ਹਨ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਆਸ ਜਤਾਈ ਕਿ ਮਿਉਂਸਪਲ ਚੋਣਾਂ ਦੇ ਦੂਜੇ ਪੜਾਅ ਦੀਆਂ ਚੋਣਾਂ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜ੍ਹੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਚੋਣਾਂ ਲੋਕਾਂ ਦਾ ਸੰਵਿਧਾਨ ਮੁਤਾਬਕ ਮਿਲੀਆਂ ਲੋਕਤੰਤਰੀ ਕਦਰਾਂ ਕੀਮਤਾਂ ਵਿੱਚ ਵਿਸਵਾਸ਼ ਦਾ ਸੂਚਕ ਹਨ।
ਬਠਿੰਡਾ ਤੋਂ ਗੁਰਤੇਜ ਸਿੱਧੂ ਮੁਤਾਬਿਕ-  : ਬਠਿੰਡਾ ਦੇ ਵਾਰਡ ਨੰਬਰ ਇਕ ਵਿਚ ਚੋਣਾਂ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਅਕਾਲੀ ਅਤੇ ਭਾਜਪਾ ਵਰਕਰਾਂ ਵਿਚਾਲੇ ਟਕਰਾਅ ਹੋ ਗਿਆ। ਇਸ ਦੌਰਾਨ ਸਥਿਤੀ ਇੰਨੀ ਵ¤ਧ ਗਈ ਕਿ ਭਾਜਪਾ ਵਰਕਰ ਮਨੀਸ਼ ਪੰਡੀ ਦੀ ਬਾਂਹ ਟੁ¤ਟ ਗਈ। ਇਸ ਦੌਰਾਨ ਭਾਜਪਾ ਵਰਕਰ ਮਨੀਸ਼ ਦੇ ਸਿਰ ਵਿਚ ਵੀ ਗੰਭੀਰ ਸ¤ਟਾਂ ਵ¤ਜੀਆਂ। ਜਿਨ੍ਹਾਂ ਨੂੰ ਜ਼ਖਮੀ ਹਾਲਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।  ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਭਾਜਪਾ ਵਰਕਰਾਂ ਦੇ ਇਸ ਟਕਰਾਅ ਦੌਰਾਨ ਫਾਈਰਿੰਗ ਹੋਣ ਦੀ ਖਬਰ ਮਿਲੀ ਹੈ। ਖਬਰ ਲਿਖੇ ਜਾਣ ਤਕ ਕਿਸੇ ਦੇ ਗ੍ਰਿਫਤਾਰ ਹੋਣ ਦਾ ਕੋਈ ਸਮਾਚਾਰ ਨਹੀਂ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਗਰ ਨਿਗਮ ਪਟਿਆਲਾ ਦੇ ਦੋ ਵਾਰਡਾਂ ਦੀਆਂ ਉਪ ਚੋਣਾਂ ਤਹਿਤ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈ ਅਤੇ ਪੋਲਿੰਗ ਪ੍ਰਤੀਸ਼ਤਤਾ ਕਰੀਬ 46 ਪ੍ਰਤੀਸ਼ਤ ਰਹੀ। ਸ਼ਹਿਰ ਦੇ ਵਾਰਡ ਨੰਬਰ 8 ਅਤੇ ਵਾਰਡ ਨੰਬਰ 46 ਦੀਆਂ ਉਪ ਚੋਣਾਂ ਲਈ ਦੋ ਇਮਾਰਤਾਂ ਵਿ¤ਚ 10 ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ ਅਤੇ ਪੁਲਿਸ-ਪ੍ਰਸ਼ਾਸ਼ਨ ਨੇ ਵੋਟਿੰਗ ਪ੍ਰਕਿਰਿਆ ਪਾਰਦਰਸ਼ੀ, ਨਿਰਵਿਘਨ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਰੁਣ ਰੂਜਮ ਨੇ ਦ¤ਸਿਆ ਕਿ ਵਾਰਡ ਨੰ: 8 ‘ਚ ਵੋਟ ਪ੍ਰਤੀਸ਼ਤਤਾ 41 ਫੀਸਦੀ ਅਤੇ ਵਾਰਡ ਨੰ: 46 ਵਿ¤ਚ 50 ਫੀਸਦੀ ਰਹੀ । ਵੋਟਾਂ ਦੀ ਗਿਣਤੀ 26 ਫਰਵਰੀ ਨੂੰ ਪੋਲੋ ਗਰਾਊਂਡ ਪਟਿਆਲਾ ਦੇ ਜਿਮਨੇਜ਼ੀਅਮ ਹਾਲ ਵਿਖੇ ਹੋਵੇਗੀ।
ਐਸ.ਏ.ਐਸ.ਨਗਰ: 22 ਫਰਵਰੀ (ਪੀ.ਟੀ.)- ਨਗਰ ਨਿਗਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 50 ਵਾਰਡਾਂ ਲਈ ਪਈਆਂ ਵੋਟਾਂ ਪੁਰੇ ਅਮਨ ਅਮਾਨ ਨਾਲ ਸਮਾਪਤ ਹੋ ਗਈਆਂ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਆਪਣੀਆਂ ਵੋਟਾਂ ਭੁਗਤਾਈਆਂ। ਇਸ ਤੋਂ ਉਪਰੰਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵਿਖੇ ਪੋਲਿੰਗ ਬੂਥਾਂ ਤੇ ਵੋਟਾਂ ਪਾਉਣ ਦੇ ਕੰਮ ਦਾ ਜਾਇਜ਼ ਲੈਣ ਉਪਰੰਤ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਦ¤ਸਿਆ ਕਿ ਜਿਲ੍ਹੇ ਦੀ ਇਕੋ ਇਕ ਨਗਰ ਨਿਗਮ ਲਈ ਪਹਿਲੀ ਵਾਰ ਚੋਣਾਂ ਹੋਈਆਂ ਹਨ ਅਤੇ ਇਨ੍ਹਾਂ ਚੋਣਾ ਵਿਚ 60.32 ਫੀਸਦੀ ਮਤਦਾਨ ਹੋਇਆ ਹੈ । ਉਨ੍ਹਾਂ ਚੋਣਾ ਦੇ ਕੰਮ ਨੂੰ ਅਮਨ ਅਮਾਨ ਅਤੇ ਸ਼ਾਂਤੀ ਨਾਲ ਸਪੰਨ ਹੋਣ ਤੇ ਲੋਕਾਂ ਵ¤ਲੋਂ ਦਿ¤ਤੇ ਸਹਿਯੋਗ ਅਤੇ ਚੋਣ ਅਮਲੇ ਵ¤ਲੋਂ ਨਿਭਾਈ ਸ਼ਾਨਦਾਰ ਡਿਊਟੀ ਬਦਲੇ ਵਿਸ਼ੇਸ ਤੌਰ ਧੰਨਵਾਦ ਵੀ ਕੀਤਾ। ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਨੇ ਐਸ.ਏ.ਐਸ.ਨਗਰ ਸ਼ਹਿਰ ਦੇ ਵ¤ਖ ਵ¤ਖ ਵਾਰਡਾਂ ‘ਚ ਵ¤ਖ -ਵ¤ਖ ਪੋਲਿੰਗ ਬੂਥਾਂ ਤੇ ਜਾ ਕੇ ਚੋਣ ਪ੍ਰੀਕ੍ਰਿਆ ਦਾ ਜਾਇਜ਼ਾ ਲਿਆ ਅਤੇ ਵੋਟਰਾਂ ਤੋਂ ਉਨ੍ਹਾਂ ਨੂੰ ਵੋਟ ਕਰਨ ਸਮੇਂ ਕਿਸੇ ਕਿਸਮ ਦੀ ਆਈ ਦਿ¤ਕਤ ਬਾਰੇ ਵੀ ਜਾਣਕਾਰੀ ਵੀ ਲਈ। ਪੋਲਿੰਗ ਬੂਥਾਂ ਤੇ ਵੋਟਰਾਂ ਨੇ ਕੀਤੇ ਪੁਖਤਾ ਪ੍ਰਬੰਧਾ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਪੋਲਿੰਗ ਬੂਥਾਂ ਨੂੰ ਨੋ ਸਮੋਕਇੰਗ ਬੂਥ ਬਣਾਉਣਾ ਅਤੇ ਪੀਣ ਵਾਲੇ ਪਾਣੀ ਅਤੇ ਛਾਂ ਆਦਿ ਦਾ ਪ੍ਰਬੰਧ ਚੰਗਾ ਉਪਰਾਲਾ ਹੈ। ਜਿਲ੍ਹਾ ਪੁਲਿਸ ਮੁ¤ਖੀ ਸ੍ਰੀ ਗੁਰਪ੍ਰੀਤ ਸਿੰਘ ਭੁ¤ਲਰ ਨੇ ਦ¤ਸਿਆ ਕਿ ਨਗਰ ਨਿਗਮ ਚੋਣਾ ਨੂੰ ਅਮਨ ਅਮਾਨ ਨਾਲ ਨੇਪਰ ਚਾੜ੍ਹਣ ਲਈ ਸੁਰ¤ਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਤਾਂ ਜੋ ਵੋਟਰ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ ਭੈ ਤੋਂ ਕਰ ਸਕਣ। ਉਨ੍ਹਾਂ ਪੁਲਿਸ ਫੋਰਸ ਵ¤ਲੋਂ ਨਿਭਾਈ ਸ਼ਾਨਦਾਰ ਅਤੇ ਤਨਦੇਹੀ ਡਿਊਟੀ ਬਦਲੇ ਵਿਸ਼ੇਸ ਤੌਰ ਤੇ ਸਮੁ¤ਚੀ ਪੁਲਿਸ ਫੋਰਸ ਦੀ ਸ਼ਲਾਘਾ ਕੀਤੀ।ਸ੍ਰੀ ਸਿ¤ਧੂ ਨੇ ਦ¤ਸਿਆ ਕਿ ਨਗਰ ਨਿਗਮ ਐਸ.ਏ.ਐਸ.ਨਗਰ ਦੇ 50 ਵਾਰਡਾਂ ਦੀਆਂ ਚੋਣਾ ਲਈ ਦੋ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਸਨ । ਉਨ੍ਹਾਂ ਦ¤ਸਿਆ ਕਿ ਵੋਟਾਂ ਪਾਉਣ ਦਾ ਕੰਮ ਸਵੇਰੇ 08.00 ਵਜੇ ਤੋਂ ਸ਼ੁਰੂ ਹੋਇਆ ਅਤੇ ਸਵੇਰੇ 09.00 ਵਜੇ ਤ¤ਕ 9 ਫੀਸਦੀ,10.00 ਵਜੇ ਤ¤ਕ 12 ਫੀਸਦੀ, 11.00 ਵਜੇ ਤ¤ਕ 17 ਫੀਸਦੀ, ਦੁਪਾਹਿਰ ਬਾਅਦ 01.00 ਵਜੇ ਤ¤ਕ 35 ਫੀਸਦੀ, 03.00 ਵਜੇ ਤ¤ਕ 50 ਫੀਸਦੀ, 04.00 ਵਜੇ ਤ¤ਕ 56 ਫੀਸਦੀ ਅਤੇ ਸ਼ਾਮ ਨੂੰ ਵੋਟ ਪੋਲਿੰਗ ਦੀ ਸਮਾਪਤੀ ਸਮੇਂ ਤ¤ਕ 60.32 ਫੀਸਦੀ ਮਤਦਾਨ ਹੋਇਆ। ਉਨ੍ਹਾਂ ਦ¤ਸਿਆ ਕਿ ਨਗਰ ਨਿਗਮ ‘ਚ 118 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਸਨ। ਜਿਨ੍ਹਾਂ ਤੇ ਚੋਣ ਅਮਲੇ ਦੇ 472 ਕਰਮਚਾਰੀਆਂ ਨੇ ਬਹੁਤ ਹੀ ਲਗਨ, ਤਨਦੇਹੀ ਅਤੇ ਨਿਰਪ¤ਖ ਹੋ ਕਿ ਆਪਣੀ ਸ਼ਾਨਦਾਰ ਡਿਊਟੀ ਨਿਭਾਈ। ਉਨ੍ਹਾਂ ਦ¤ਸਿਆ ਕਿ ਵੋਟਾਂ ਪੈਣ ਉਪਰੰਤ ਪੋਲਿੰਗ ਪਾਰਟੀਆਂ ਵ¤ਲੋਂ ਚੋਣਾਂ ਸਬੰਧੀ ਈ.ਵੀ.ਐਮ ਅਤੇ ਹੋਰ ਚੋਣ ਸਮ¤ਗਰੀ ਸਟ੍ਰਾਂਗ ਰੂਮ ਸ਼ਿਵਾਲਿਕ ਪਬਲਿਕ ਸਕੂਲ ਫੇਜ਼- 6 ਵਿਖੇ ਜਿਥੇ ਕਿ 26 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਜਮ੍ਹਾਂ ਕਰਵਾਇਆ ਗਿਆ ਹੈ ਜਿਥੇ 24 ਘੰਟੇ ਸੁਰ¤ਖਿਆ ਕਰਮਚਾਰੀ ਡਿਊਟੀ ਨਿਭਾਉਣਗੇ ਅਤੇ ਸਟ੍ਰਾਂਗ ਰੂਮ ਵ¤ਖ-ਵ¤ਖ ਰਾਜਨੀਤੀਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿ¤ਚ ਸੀਲ ਕੀਤੇ ਗਏ ।

WRITTEN BY