ਪਾਰਲੀਮੈਂਟ ਦੇ ਆਗਾਮੀ ਸੈਸ਼ਨ ਵਿਚ ਮਸਲਾ ਉਠਾਵਾਂਗੇ
ਚੰਡੀਗੜ੍ਹ, 21 ਫਰਵਰੀ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਪਾਰਲੀਮੈਂਟ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਪ੍ਰਸਿੱਧ ਖੇਤੀ ਅਰਥਸ਼ਾਸਤਰੀ ਡਾ. ਐਮ.ਐਸ. ਸਵਾਮੀਨਾਥਨ ਦੀਆਂ ਸਿਫਰਾਸ਼ਾਂ ਲਾਗੂ ਕਰਾਉਣ ਲਈ ਕੇਂਦਰ ਸਰਕਾਰ ਉ¤ਤੇ ਹਰ ਸੰਭਵ ਦਬਾਅ ਪਾਵੇਗੀ।
ਪ੍ਰੋ. ਚੰਦੂਮਜਾਰਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁੱਢ ਤੋਂ ਹੀ ਕਿਸਾਨਾਂ ਦੇ ਹਿੱਤਾਂ ਉ¤ਤੇ ਪਹਿਰਾ ਦਿੰਦਾ ਆ ਰਿਹਾ ਹੈ ਅਤੇ ਹੁਣ ਵੀ ਉਹ ਡਾ. ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਾਉਣ ਲਈ ਪੂਰੀ ਤਰਾਂ ਵੱਚਨਬੱਧ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰਾਂ ਦੀਆਂ ਨੁਕਸਦਾਰ ਨੀਤੀਆਂ ਕਾਰਨ ਘਾਟੇਵੰਦਾ ਧੰਦਾ ਬਣ ਚੁੱਕੀ ਖੇਤੀ ਨੂੰ ਮੁੜ ਮੁਨਾਫਾਬਖਸ਼ ਕਿੱਤਾ ਬਨਉਣ ਲਈ ਖੇਤੀ ਜਿਨਸਾਂ ਦੇ ਭਾਅ ਮਿੱਥਣ ਦੇ ਮੌਜੂਦਾ ਨੁਕਸਦਾਰ ਢੰਗ ਦੀ ਥਾਂ ਡਾ. ਸਵਾਮੀਨਾਥਨ ਵਲੋਂ ਸੁਝਾਏ ਫਾਰਮੂਲੇ ਅਨੁਸਾਰ ਖੇਤੀ ਦੀ ਕੁੱਲ ਲਾਗਤ ਵਿਚ 50 ਫੀਸਦੀ ਮੁਨਾਫਾ ਜੋੜ ਕੇ ਮੁਕੱਰਰ ਕੀਤੇ ਜਾਣੇ ਚਾਹੀਦੇ ਹਨ। ਅਕਾਲੀ ਆਗੂ ਨੇ ਕਿਹਾ ਕਿ ਉਹ ਖੁਦ ਲੋਕ ਸਭਾ ਦੇ ਅਗਲੇ ਹਫਤੇ ਸ਼ੁਰੂ ਹੋ ਰਹੇ ਬਜਟ ਸੈਸ਼ਨ ਵਿਚ ਇਹ ਮੁੱਦਾ ਜ਼ੋਰਦਾਰ
ਢੰਗ ਨਾਲ ਉਠਾਉਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਸਾਰੇ ਪਾਰਲੀਮੈਂਟ ਮੈਂਬਰ ਇਸ ਸਬੰਧ ਵਿਚ ਕੇਂਦਰ ਸਰਕਾਰ ਦੇ ਖੇਤੀ ਮੰਤਰੀ ਨੂੰ ਵੀ ਮਿਲਣਗੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਹ ਆਲ ਪਾਰਟੀ ਫਾਰਮਰਜ਼ ਫੋਰਮ ਆਫ ਪਾਰਲੀਮੈਂਟੇਰੀਅਨਜ ਦਾ ਇੱਕ ਗਰੁੱਪ ਵੀ ਬਨਾਉਣਗੇ ਤਾਂ ਕਿ ਪਾਰਟੀ ਪੱਧਰ ਤੋਂ ਉਪਰ ਉ¤ਠ ਕੇ ਕਿਸਾਨੀ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਸ ਗਰੁੱਪ ਰਾਹੀਂ ਵੀ ਕੇਂਦਰ ਸਰਕਾਰ ਉ¤ਤੇ ਡਾ. ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦਾ ਦਬਾਅ ਪਾਉਣਗੇ। ਅਕਾਲੀ ਆਗੂ ਨੇ ਕਿਹਾ ਕਿ ਪਾਰਲੀਮੈਂਟ ਦੇ ਕਿਸਾਨ ਮੈਂਬਰਾਂ ਦਾ ਇਹ ਗਰੁੱਪ ਕਾਇਮ ਕਰਨ ਲਈ ਉਹਨਾਂ ਨੇ ਹਮਖਿਆਲ ਮੈਂਬਰਾਂ ਦੀ ਪਹਿਲੀ ਮੀਟਿੰਗ 25 ਫਰਵਰੀ ਨੂੰ ਬੁਲਾਈ ਹੋਈ ਹੈ। ਅਕਾਲੀ ਆਗੂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਕਹਿਣਗੇ ਕਿ ਉਹ ਖੇਤੀ ਪ੍ਰਧਾਨ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇੱਕ ਮੀਟਿੰਗ ਬੁਲਾਕੇ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣ ਲਈ ਸਾਂਝੀ ਰਣਨੀਤੀ ਬਨਾਉਣ ਅਤੇ ਇਹਨਾਂ ਸਾਰੇ ਮੁੱਖ ਮੰਤਰੀੌਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਹ ਲੋਕ ਸਭਾ ਵਿਚ ਕੇਂਦਰੀ ਸਰਕਾਰ ਤੋਂ ਇਹ ਵੀ ਮੰਗ ਕਰਨਗੇ ਕਿ ਰੇਲਵੇ ਬਜਟ ਦੀ ਤਰਜ਼ ਉ¤ਤੇ ਖੇਤੀ ਲਈ ਵੀ ਵੱਖਰਾ ਬਜਟ ਪੇਸ਼ ਕੀਤਾ ਜਾਇਆ ਕਰੇ ਤਾਂ ਕਿ ਖੇਤੀ ਵਰਗੇ ਅਹਿਮ ਖੇਤਰ ਦੇ ਵਿਕਾਸ ਲਈ ਲੋਂੜੀਦਾ ਪੈਸਾ ਮੁਹੱਈਆ ਹੋ ਸਕੇ। ਉਹਨਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਵਿਚ ਲੱਗ ਰਹੀ ਪੂੰਜੀ ਲਗਾਤਾਰ ਘੱਟ ਰਹੀ ਹੈ ਅਤੇ ਪਿਛਲੇ ਸਾਲ ਇਹ ਸਿਰਫ 5.99 ਫੀਸਦੀ ਸੀ ਜਦੋਂ ਕਿ 1993-94 ਵਿਚ ਇਹ 21 ਫਸਿਦੀ ਦੇ ਕਰੀਬ ਸੀ। ਅਕਾਲੀ ਆਗੂ ਨੇ ਭਰੋਸੇ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਨੂੰ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਲਈ ਰਾਜ਼ੀ ਕਰ ਲਵੇਗਾ ਅਤੇ ਇਸ ਨੂੰ ਲਾਗੂ ਕਰਵਾਕੇ ਕਿਸਾਨਾਂ ਨੂੰ ਵੱਡੀ ਰਾਹਤ ਦਿਵਾਏਗਾ।



