Skip to content
Independent perspectives. Global stories.
BREAKING

ਬਿਹਾਰ: ਮਾਂਝੀ ਦਾ ਅਸਤੀਫਾ ਨਿਤਿਸ਼ ਕੱਲ੍ਹ ਲੈਣਗੇ ਹਲਫ਼

Share this story

ਨਵੀਂ ਸਰਕਾਰ 16 ਮਾਰਚ ਨੂੰ ਕਰੇਗੀ ਬਹੁਮਤ ਸਾਬਿਤ

Page-1_10 ਪਟਨਾ, 20 ਫਰਵਰੀ (ਪੀ. ਟੀ. ਲਾਇਵ)- ਬਿਹਾਰ ਦੀ ਰਾਜਨੀਤੀ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਸਿਆਸੀ ਡਰਾਮੇ ਨੂੰ ਲਗਾਮ ਲੱਗ ਗਈ ਹੈ।ਜੀਤਨ ਰਾਮ ਮਾਂਝੀ ਦੇ ਅਸਤੀਫੇ ਤੋਂ ਬਾਅਦ ਨਿਤਿਸ਼ ਕੁਮਾਰ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ।ਉਨ੍ਹਾਂ ਨੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਨੇ 130 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਪੇਸ਼ ਕੀਤਾ ਹੈ। ਨਿਤਿਸ਼ 22 ਫਰਵਰੀ ਨੂੰ ਬਿਹਾਰ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣਗੇ।ਉਨ੍ਹਾਂ ਨੇ ਬਿਹਾਰ ਦੇ ਲੋਕਾਂ ਤੋਂ ਆਪਣੇ ਅਸਤੀਫੇ ਦੀ ਮੁਆਫੀ ਮੰਗੀ ਅਤੇ ਮੁੜ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ। ਅੱਜ ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ

ਮਾਂਝੀ ਨੇ ਸਦਨ ਵਿੱਚ ਬਹੁਮਤ ਸਾਬਿਤ ਕਰਨ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਾਂਝੀ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ, ਫਿਰ ਵੀ ਮਾਂਝੀ ਨੇ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਲੇ ਵੀ 140 ਤੋਂ ਵਧ ਵਿਧਾਇਕਾਂ ਦਾ ਬਹੁਮਤ ਹਾਸਲ ਹੈ। ਪਰ ਸਦਨ ਵਿੱਚ ਖੂਨ-ਖਰਾਬਾ ਨਾ ਹੋਵੇ ਇਸ ਲਈ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੇ ਅਸਤੀਫੇ ਤੋਂ ਬਾਅਦ ਨਿਤਿਸ਼ ਕੁਮਾਰ ਨੇ ਭਾਜਪਾ ਦੀ ਸਖਤ ਆਲੋਚਨਾ ਕੀਤੀ।ਉਨ੍ਹਾਂ ਨੇ ਕਿਹਾ ਕਿ ਇਸ ਪੂਰੀ ਖੇਡ ਦੀ ਕਹਾਣੀ ਭਾਜਪਾ ਦੇ ਇਸ਼ਾਰਿਆਂ ’ਤੇ ਲਿਖੀ ਗਈ।ਨਿਤਿਸ਼ ਨੇ ਅੱਜ ਪ੍ਰੈਸ ਕਾਨਫ਼ਰੰਸ ’ਚ ਕਿਹਾ ਕਿ ਜੀਤਨ ਰਾਮ ਮਾਂਝੀ ਨੇ ਬਿਹਾਰ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਦਾਨ ਛੱਡ ਦਿੱਤਾ।ਉਨ੍ਹਾਂ ਨੂੰ ਪਹਿਲਾਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ।ਬਹੁਮਤ ਨਹੀਂ ਸੀ ਤਾਂ ਪਹਿਲਾ ਹੀ ਮਾਂਝੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਅਤੇ ਪਾਰਟੀ (ਜਨਤਾ ਦਲ ਸੰਯੁਕਤ) ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਅੱਜ ਜਿਹੜੀ ਅਨੋਖੀ ਘਟਨਾ ਵਾਪਰੀ ਹੈ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਭਾਜਪਾ ਵਿਧਾਇਕਾਂ ਨੇ ਸਪੀਕਰ ਉੱਪਰ ਬੇਬੁਨਿਆਦ ਦੋਸ਼ ਲਗਾਏ ਅਤੇ ਜਨਤਾ ਦਲ (ਯੂ) ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਨਿਤਿਸ਼ ਇਥੇ ਹੀ ਨਹੀਂ ਰੁਕੇ ਉਨ੍ਹਾਂ ਭਾਜਪਾ ਉੱਤੇ ਹਮਲਾ ਜਾਰੀ ਰਖਦਿਆਂ ਕਿਹਾ ਕਿ ਭਾਜਪਾ ਬਿਹਾਰ ਵਿੱਚ ਜੁਗਾੜ ਨਾਲ ਸਰਕਾਰ ਬਣਾਉਣਾ ਚਾਹੁੰਦੀ ਸੀ ਅਤੇ ਉਸੇ ਦੇ ਇਸ਼ਾਰੇ ’ਤੇ ਇਹ ਸਾਰੇ ਅਨੈਤਿਕ ਕੰਮ ਹੋ ਰਹੇ ਸਨ।

WRITTEN BY