Skip to content
Independent perspectives. Global stories.
BREAKING

ਦੋ ਗੈਂਗਸਟਰ ਵਿਦੇਸ਼ੀ ਹਥਿਆਰਾਂ ਤੇ 20 ਲੱਖ ਰੁਪਏ ਸਮੇਤ ਗ੍ਰਿਫ਼ਤਾਰ

Share this story

Page-1_30 ਫਰੀਦਕੋਟ, 19 ਫ਼ਰਵਰੀ (ਜਸਬੀਰ ਜੱਸੀ, ਗੁਰਜੀਤ ਰੋਮਾਣਆ)- ਫ਼ਰੀਦਕੋਟ ਪੁਲੀਸ ਨੇ ਲੱਗਭਗ ਇੱਕ ਦਰਜਨ ਮੁਕੱਦਮਿਆਂ ਵਿੱਚ ਲੋੜੀਂਦੇ ਨਾਮੀ ਗੈਂਗਸਟਰ ਰਣਜੀਤ ਸਿੰਘ ਉਰਫ਼ ਡੁਪਲਾ ਅਤੇ ਗੁਰਚਰਨ ਸਿੰਘ ਉਰਫ਼ ਰਿੰਕਾ ਨੂੰ ਸੱਤ ਵਿਦੇਸ਼ੀ ਪਿਸਤੌਲ, ਦੋ ਰਿਵਾਲਵਰ, ਦੋ 315 ਬੋਰ ਰਾਈਫਲਾਂ ਅਤੇ 20 ਲੱਖ ਰੁਪਏ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗੈਂਗਸਟਰਾਂ ਤੋਂ ਕੋਲੋਂ ਫੜੀਆਂ ਗਈਆਂ ਰਾਈਫ਼ਲਾਂ ਬੈਲਜ਼ੀਅਮ ਦੀਆਂ ਬਣੀਆਂ ਹਨ। ਇਹਨਾਂ ਕੋਲੋਂ ਫੜੇ ਗਏ ਪ੍ਰਤੀ ਹਥਿਆਰ ਦੀ ਕੀਮਤ 25 ਤੋਂ 30 ਲੱਖ ਰੁਪਏ ਹੈ। ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਜਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸ਼ਰਮਾ ਨੇ ਕਿਹਾ ਕਿਗੈਂਗਸਟਰਾਂ ਨੇ ਪੁਲੀਸ ਉੱਪਰ ਗੋਲੀਆਂ ਵੀ ਚਲਾਈਆਂ ਪਰੰਤੂ ਪੁਲੀਸ ਰਣਜੀਤ ਸਿੰਘ ਡੁਪਲਾ ਅਤੇ ਗੁਰਚਰਨ ਸਿੰਘ ਰਿੰਕਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲ ਹੋ ਗਈ ਜਦੋਂ ਕਿ ਗੁਰਪ੍ਰੀਤ ਸਿੰਘ ਸੇਖੋਂ ਅਤੇ ਅਮਿਤੋਜ ਸਿੰਘ ਉਰਫ਼ ਮਨੀ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜਣ ਵਿੱਚ ਸਫ਼ਲ ਹੋ ਗਏ। ਪੁਲੀਸ ਨੇ ਇਹਨਾਂ ਖਿਲਾਫ਼ ਆਈਪੀਸੀ ਦੀ ਧਾਰਾ 307, 353, 148, 149 ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਸਥਾਨਕ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਹੋਰ ਪੁੱਛ ਗਿੱਛ ਲਈ ਇਹਨਾਂ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਰਣਜੀਤ ਸਿੰਘ ਡੁਪਲਾ ਖਿਲਾਫ਼ ਇਰਾਦਾ ਕਤਲ, ਅਗਵਾ, ਡਕੈਤੀ ਅਤੇ ਲੁੱਟਾਂ ਖੋਹਾਂ ਦੇ ਪੰਜਾਬ ਵਿੱਚ ਅੱਠ ਮਾਮਲੇ ਦਰਜ ਹਨ ਜਦੋਂ ਕਿ ਗੁਰਚਰਨ ਸਿੰਘ ਰਿੰਕਾਂ ਖਿਲਾਫ਼ ਇਹਨਾਂ ਦੋਸ਼ਾਂ ਤਹਿਤ ਪੰਜਾਬ, ਯੂ.ਪੀ. ਅਤੇ ਰਾਜਸਥਾਨ ਵਿੱਚ ਦਸ ਮੁਕੱਦਮੇ ਦਰਜ ਹਨ। ਜਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਸੁੱਖਾ ਕਾਹਲੋਂ ਦੇ ਕਤਲ ਲਈ ਵਰਤੇ ਗਏ ਹਥਿਆਰ ਇਹਨਾਂ ਦੋਹਾਂ ਗੈਂਗਸਟਰਾਂ ਨੇ ਹੀ ਮੁਹੱਈਆ ਕਰਵਾਏ ਹਨ। ਇਹਨਾਂ ਗੈਂਗਸਟਰਾਂ ਦਾ ਪਾਰਸ ਗੈਂਗ ਨਾਲ ਵੀ ਕਰੀਬੀ ਸੰਬੰਧ ਦੱਸਿਆ ਜਾ ਰਿਹਾ ਹੈ। ਪੁਲੀਸ ਵੱਲੋਂ ਬਰਾਮਦ ਕੀਤੇ ਗਏ 20 ਲੱਖ ਰੁਪਏ ਏਟਾ ਸ਼ਹਿਰ, ਆਗਰਾ ਦੇ ਵਪਾਰੀ ਨੂੰ ਅਗਵਾ ਕਰਕੇ ਫਿਰੌਤੀ ਵਜੋਂ ਲਏ ਗਏ ਸਨ। ਐੱਸ.ਪੀ. ਬਿਕਰਮਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਰਮਪਾਲ ਸਿੰਘ, ਅਨੰਤਦੀਪ ਸਿੰਘ ਅਤੇ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 4 ਕਰੋੜ ਰੁਪਏ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ। ਆਈ.ਜੀ. ਉਮਰਾਨੰਗਲ ਨੇ ਦੱਸਿਆ ਕਿ ਹਥਿਆਰ ਬਰਮਾ ਦੇ ਰਸਤਿਓਂ ਯੂ.ਪੀ. ਵਿੱਚ ਆਉਂਦੇ ਸਨ ਜਿੱਥੋਂ ਅੱਗੇ ਇਹਨਾਂ ਨੂੰ ਪੰਜਾਬ ਵਿੱਚ ਮਹਿੰਗੇ ਮੁੱਲ ਵੇਚਣ ਲਈ ਭੇਜਿਆ ਜਾਂਦਾ ਸੀ।

WRITTEN BY