ਪਟਿਆਲੇ ਦੇ 23 ਸਰਕਾਰੀ ਸਕੂਲਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ
ਪਟਿਆਲਾ 19 ਫਰਵਰੀ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਟਿਆਲੇ ਦੇ 23 ਸਕੂਲਾਂ ਜਿਨ੍ਹਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਉਥੇ ਆਰ.ਓ. ਸਿਸਟਮ ਲਗਾਉਣ ਦਾ ਐਲਾਨ ਕੀਤਾ ਹੈ।ਇਹ ਐਲਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਵਲੋਂ ਅੱਜ ਇੱਥੇ ਪੁਰਾਣੀ ਪੁਲਿਸ ਲਾਈਨਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਸਮਾਰੋਹ ਦੌਰਾਨ ਕੀਤਾ।ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਹਰਿੰਦਰ ਕੌਰ ਵੱਲੋਂ ਸ. ਓਬਰਾਏ ਨੂੰ 23 ਸਕੂਲਾਂ ਦੀ ਇਕ ਸੂਚੀ ਸੌਂਪੀ ਗਈ ਜਿਸ ਵਿਚ ਪਾਣੀ ਦੇ ਸੈਂਪਲ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੀ ਲੈਬੋਰਟਰੀ ਵੱਲੋਂ ਟੈਸਟਿੰਗ ਉਪਰੰਤ ਫੇਲ੍ਹ ਪਾਏ ਗਏ ਸਨ। ਇਹ ਸਕੂਲ ਸਸਸਸ ਗਜੂਮਾਜਰਾ, ਸਹਸ ਹਡਿਆਣਾ, ਸਸਸਸ ਭਾਂਖਰ, ਸਹਸ ਗਦਾਪੁਰ, ਸਹਸ ਮਦਨਪੁਰ ਚਲਹੇੜੀ, ਸਹਸ
ਘੱਗਰ ਸਰਾਏ, ਸਮਿਸ ਕਬੂਲਪੁਰ, ਸਮਿਸ ਕਾਮੀਕਲਾਂ, ਸਸਸਸ ਹਰਪਾਲਪੁਰ, ਸਸਸਸ ਸ਼ੰਭੂ ਕਲਾਂ, ਸਸਸਸ ਅਜਰਾਵਰ, ਸਹਸ ਗੰਗਰੋਲਾ, ਸਹਸ ਨਲਾਸ, ਸਮਿਸ ਕੋਟਲਾ, ਸਮਿਸ ਖੇੜੀ ਗੁਜਰਾਂ, ਸਸਸਸ ਚਲੈਲਾ, ਸਸਸਸ ਬਹਾਦਰਗੜ੍ਹ, ਸਸਸਸ ਤੇਪਲਾ, ਸਹਸ ਕਰਤਾਰਪੁਰ ਮੋਮੀਆ, ਸਸਸਸ ਮਰਦਾਂਪੁਰ, ਸਮਿਸ ਖੇੜੀ ਗੁਰਨਾ, ਸਹਸ ਰਾਜਪੁਰਾ ਟਾਊਨ ਅਤੇ ਸਸਸਸ ਵਿਕਟੋਰੀਆ -ਕੰਨਿਆ ਸ਼ਾਮਲ ਹਨ। ਪੁਲਸ ਲਾਈਨਜ ਸਕੂਲ ਦੇ ਸਲਾਨਾ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸ੍ਰ. ਓਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਭਲਾਈ ਦੇ ਕੰਮ ਜਾਰੀ ਰਹਿਣਗੇ ਅਤੇ ਖਾਸ ਤੌਰ ਤੇ ਸਿੱਖਿਆ ਦੇ ਖੇਤਰ ਵਿਚ ਇਸ ਦਾ ਯੋਗਦਾਨ ਪ੍ਰਮੁੱਖ ਰਹੇਗਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਬੱਤ ਦੇ ਭਲਾ ਟਰਸੱਟ ਦੇ ਜਨਰਲ ਸਕੱਤਰ, ਗਗਨਦੀਪ ਆਹੂਜਾ, ਮਾਲਵਾ ਜ਼ੋਨ ਦੇ ਪ੍ਰਧਾਨ ਜੱਸਾ ਸਿੰਘ ਸੰਧੂ, ਡਾਇਰੈਕਟਰ ਮਦਨ ਲਾਲ ਹਸੀਜਾ, ਹਰਵਿੰਦਰ ਸਿੰਘ ਕੱੁੰਕ ਆਦਿ ਹਾਜ਼ਰ ਸਨ। ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜਪਾਲ ਕੌਰ, ਬਹਾਦਰ ਸਿੰਘ, ਸਕੂਲ ਦੀ ਪਿੰ੍ਰਸੀਪਲ ਨਸ਼ਿੰਦਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ । ਸ੍ਰ. ਓਬਰਾਏ ਵਲੋਂ ਮੈਰਿਟ ਵਿਚ ਆਏ ਬੱਚੇ, ਖੇਡਾਂ ਤੇ ਗਤਕੇ ਵਿਚ ਮਾਰੀਆਂ ਮੱਲਾਂ ਵਾਲੇ ਬੱਚਿਆਂ ਨੂੰ ਵੀ ਸਨਮਾਨਤ ਕੀਤਾ।ਇਸ ਮੌਕੇ ਤੇ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਨੇ ਸਕੂਲ ਵਲੋਂ ਬਣਾਈ ਗਈ ਨਵੀਂ ਲਾਇਬਰੇਰੀ ਦਾ ਵੀ ਉਦਘਾਟਨ ਕੀਤਾ । ਸਰਬੱਤ ਦੇ ਭਲਾ ਚੈਰੀਟੇਬਲ ਟਰਸੱਟ ਵਲੋਂ ਇਸ ਲਾਇਬਰੇਰੀ ਲਈ 260 ਦੇ ਕਰੀਬ ਪੁਸਤਕਾਂ ਵੀ ਦਿੱਤੀਆਂ ਗਈਆਂ ਹਨ ।



