Skip to content
Independent perspectives. Global stories.
BREAKING

ਭਾਈ ਦਇਆ ਸਿੰਘ ਲਾਹੋਰੀਆ ਅਪ੍ਰੇਸ਼ਨ ਕਰਵਾਉਣ ਮਗਰੋਂ ਮੁੜ ਰੋਹਿਣੀ ਜੇਲ੍ਹ ਪਹੁੰਚੇ

Share this story

Page-1_30 ਨਵੀਂ ਦਿੱਲੀ 15 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕੰਮਾਡਰ ਭਾਈ ਦਇਆ ਸਿੰਘ ਲਾਹੋਰੀਆ ਜੋ ਕਿ ਪਿੱਤੇ ਦੀ ਪੱਥਰੀ ਦੀ ਬਿਮਾਰੀ ਨਾਲ ਪੀੜੀਤ ਸਨ, ਦਾ ਦੀਨ ਦਇਆਲ ਹਸਪਤਾਲ ਵਿਚ ਪੁਲਿਸ ਦੇ ਸਖਤ ਪਹਿਰੇ ਵਿਚ ਡਾ. ਮੋਗਿੰਆ ਦੀ ਦੇਖਰੇਖ ਹੇਠ ਲੇਜਰ ਤਕਨੀਕ ਨਾਲ ਅਪ੍ਰੇਸ਼ਨ ਸਫਲਤਾਪੁਰਵਕ ਹੋਣ ਉਪਰੰਤ ਜੋ ਕਿ ਇਕ ਹਫਤੇ ਲਈ ਪੁਲਿਸ ਦੇ ਸਖਤ ਪਹਿਰੇ ਵਿਚ ਡਾਕਟਰਾਂ ਦੀ ਦੇਖ ਰੇਖ ਵਿਚ ਸਨ, ਨੂੰ ਮੁੜ ਰੋਹਿਣੀ ਜੇਲ੍ਹ ਭੇਜ ਦਿੱਤਾ ਗਿਆ ਹੈ। ਭਾਈ ਸਾਹਿਬ ਨੂੰ ਰੋਹਿਣੀ ਜੇਲ੍ਹ ਵਿਖੇ ਮਿਲ ਕੇ ਆਈ ਉਨ੍ਹਾਂ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਅਤੇ ਭੇੈਣ ਸੁਖਵੰਤ ਕੌਰ ਨੇ ਦਸਿਆ ਕਿ ਹੁਣ ਭਾਈ ਸਾਹਿਬ ਦੀ ਤਬੀਅਤ ਵਿਚ ਅੱਗੇ ਨਾਲੋਂ ਬਹੁਤ ਫਰਕ ਹੈ ਤੇ ਡਾਕਟਰਾਂ ਨੇ ਵੱਧ ਤੋਂ ਵੱਧ ਅਰਾਮ ਕਰਨ

ਵਾਸਤੇ ਕਿਹਾ ਹੈ। ਭਾਈ ਦਇਆ ਸਿੰਘ ਲਾਹੋਰੀਆ ਨੇ ਅਪਣੀ ਧਰਮਪਤਨੀ ਰਾਹੀ ਭੇਜੇ ਕੌਮ ਦੇ ਨਾਮ ਸੁਨੇਹੇ ਵਿਚ ਕਿਹਾ ਹੈ ਕਿ ਬਾਪੂ ਸੂਰਤ ਸਿੰਘ ਜੋ ਕਿ ਪੰਥਕ ਸੇਵਾਦਾਰ ਹਨ ਤੇ ਉਨ੍ਹਾਂ ਨੇ ਚਲ ਰਹੇ ਮੋਜੁਦਾ ਸੰਘਰਸ਼ ਵਿਚ ਪਹਿਲਾਂ ਵੀ ਬਹੁਤੀ ਸੇਵਾ ਕੀਤੀ ਹੈ ਤੇ ਹੁਣ ਵੀ ਬਿਰਧ ਹੋ ਜਾਣ ਤੇ ਵੀ ਸਿੱਖ ਪੰਥ ਦੀਆਂ ਕੌਮੀ ਮੰਗਾਂ ਮਨਵਾਉਣ ਲਈ ਭੂੱਖ ਹੜਤਾਲ ਤੇ ਬੈਠੇ ਹਨ, ਸਾਡੀ ਸਮੂਹ ਪੰਥਕ ਲੀਡਰ, ਧਾਰਮਿਕ ਅਤੇ ਰਾਜਸੀ ਜੱਥੇਬੰਦੀਆਂ, ਨਿਹੰਗ ਜੱਥੇਬੰਦੀਆਂ, ਸਿੱਖ ਸਟੁਡੇਂਟ ਫੈਡਗਰੇਸ਼ਨਾਂ ਨੂੰ ਅਪੀਲ ਹੈ ਕਿ ਬਾਪੂ ਜੀ ਦਾ ਸਾਥ ਦੇ ਕੇ ਚਲ ਰਹੇ ਮੌਜੁਦਾ ਸੰਘਰਸ਼ ਵਿਚ ਬਾਪੂ ਜੀ ਦਾ ਸਾਥ ਦੇਕੇ ਅਪਣਾ ਯੋਗਦਾਨ ਪਾਇਆ ਜਾਏ।

WRITTEN BY