ਰਾਏਪੁਰ, 15 ਫਰਵਰੀ (ਪੀ. ਟੀ.)- ਛੱਤੀਸਗੜ੍ਹ ‘ਚ ਕਰੀਬ 107 ਜਵਾਨਾਂ ਦੀ ਹੱਤਿਆ ‘ਚ ਸ਼ਾਮਲ ਨਕਸਲੀ ਸੁਖਰਾਮ ਉਰਫ਼ ਓਯਾਮੀ ਚੈਤੁ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਨਕਸਲੀ ਅਪ੍ਰੈਲ 2010 ‘ਚ ਚਿੰਤਾਗੁਫਾ ਥਾਣੇ ਦੇ ਤਾੜਮੇਟਲਾ ‘ਚ 76 ਸੀ.ਆਰ.ਪੀ.ਐਫ. ਜਵਾਨਾਂ ਦੀ ਹੱਤਿਆ ਦੇ ਮਾਮਲੇ ‘ਚ ਵੀ ਸ਼ਾਮਲ ਸੀ। ਇਸ ‘ਤੇ ਅੱਠ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ। ਪੁਲਿਸ ਨੇ ਕਿਹਾ ਕਿ ਇਹ ਨਕਸਲੀ ਮਾਓਵਾਦੀ ਦੱਖਣੀ ਰਿਜਨਲ ਕਮੇਟੀ ‘ਚ ਸਰਗਰਮ ਬਟਾਲੀਅਨ ਦੀ ਕੰਪਨੀ ਦੋ ਦੀ ਪਲਟੂਨ ਤਿੰਨ ਦਾ ਸੈਕਸ਼ਨ ਕਮਾਂਡਰ ਸੀ। ਇਹ ਨਕਸਲੀ ਕਈ ਵੱਡੀਆਂ ਵਾਰਦਾਤਾਂ ‘ਚ ਸ਼ਾਮਲ ਸੀ। ਦੋਸ਼ੀ ਨੂੰ ਪੁਲਿਸ ਦੀ ਨਕਸਲੀ ਵਿਰੋਧੀ ਮੁਹਿੰਮ ਦੌਰਾਨ ਫੜਿਆ ਗਿਆ ਹੈ।



