ਸੁਰਜੀਤ ਜੱਸਲ
ਕਾਮੇਡੀ ਲਘੂ ਫ਼ਿਲਮਾਂ ਦੇ ਖੇਤਰ ਵਿਚ ਫੈਮਲੀ ਫ਼ਿਲਮਾਂ ਬਣਾ ਕੇ ਇੱਕ ਵੱਖਰੀ ਪਛਾਣ ਬਣਾਉਣ ਵਾਲਾ ਗੁਰਚੇਤ ਚਿੱਤਰਕਾਰ ਹੁਣ ਨਵੀਂ ਆਈ ਫ਼ਿਲਮ ਠਢੀਠ ਜਵਾਈੂ ਵਿੱਚ ਇੱਕ ਵਿਹਲੜ ਅਤੇ ਨਖੱਟੂ ਜਵਾਈ ਦਾ ਇੱਕ ਐਸਾ ਪਾਤਰ ਪੇਸ਼ ਕੀਤਾ ਹੈ ਜੋ ਸਹੁਰਿਆਂ ਦੇ ਘਰ ਢੀਠ ਬਣਿਆ ਬੈਠਾ ਹੈ ਤੇ ਸਾਰੇ ਟੱਬਰ ‘ਤੇ ਰੋਹਬ ਜਮਾਉਂਦਾ ਹੈ। ਸਹੁਰਿਆਂ ਦੀ ਕਮਾਈ ‘ਤੇ ਐਸ਼ ਕਰਦੇ ਇਸ ਜਵਾਈ ਨੂੰ ਪਰਿਵਾਰ ਵਾਲੇ ਘਰੋਂ ਕੱਢਣ ਦੀਆਂ ਨਿੱਤ ਨਵੀਆਂ ਸਕੀਮਾਂ ਵਰਤਦੇ ਹਨ। ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਢਿੱਡੀਂ-ਪੀੜ੍ਹਾਂ ਪਾਉਂਦੀਆਂ ਹਨ।
ਆਰ.ਬੀ ਐੱਸ ਫ਼ਿਲਮਜ਼ ਦੇ ਬੈਨਰ ਹੇਠ ਗੋਇਲ ਮਿਊਜ਼ਿਕ ‘ਚ ਆਈ ਇਸ ਫ਼ਿਲਮ ਦਾ ਨਿਰਮਾਣ ਬਤੌਰ ਨਿਰਮਾਤਾ-ਨਿਰਦੇਸ਼ਕ ਭੁਪਿੰਦਰ ਬਰਨਾਲਾ ਨੇ ਕੀਤਾ ਹੈ। ਆਮ ਫ਼ਿਲਮਾਂ ਤੋਂ ਹੱਟ ਕੇ ਬਣੀ ਇਸ ਫ਼ਿਲਮ ਵਿਚ ਦਰਸ਼ਕ ਗੁਰਚੇਤ ਚਿੱਤਰਕਾਰ, ਪ੍ਰਕਾਸ਼ ਗਾਧੂ ਨੂੰ ਨਵੇਂ ਕਿਰਦਾਰਾਂ ‘ਚ ਵੇਖਣਗੇ ਤੇ ਪਸ਼ੰਦ ਕਰਨਗੇ। ਬਾਕੀ ਕਲਾਕਾਰਾਂ’ਚ ਰੁਪਿੰਦਰ ਰੂਪੀ, ਗੁਰਦੀਪ ਕਕਰਾਲਾ, ਜੀਤ ਪੈਂਚਰਾਂ ਵਾਲਾ, ਹੈਰੀ ਸਚਦੇਵਾ, ਕੀਵੀਆਂ ਸਿੰਘ, ਸੁਖਦੇਵ ਬਰਨਾਲਾ ਤਰਸਪਾਲ ਕੌਰ, ਮੈਡਮ ਹਮੀਰ ਕੌਰ, ਬੰਟੀ ਘਈ, ਲੱਕੀ, ਬੱਬਲੀ, ਪ੍ਰੀਤੀ ਵਾਲੀਆ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਭੁਪਿੰਦਰ ਬਰਨਾਲਾ ਨੇ ਲਿਖਿਆ ਹੈ। ਇਸ ਫ਼ਿਲਮ ਦੇ ਕੈਮਰਾਮੈਨ ਅਭਿਸ਼ੇਕ ਅਤੇ ਮਿੰਟੂ ਅਨਮੋਲ ਹਨ। ਫ਼ਿਲਮ ਦੇ ਐਡੀਟਰ ਰੀਂਗਨ ਦਾਦੂ ਹਨ।
ਇਸ ਫ਼ਿਲਮ ਬਾਰੇ ਭੁਪਿੰਦਰ ਬਰਨਾਲਾ ਨੇ ਦੱਸਿਆ ਕਿ ਇਹ ਕਾਮੇਡੀ ਫ਼ਿਲਮ ਠਢੀਠ ਜਵਾਈੂ ਗੁਰਚੇਤ ਦੀਆਂ ਆਈਆਂ ਸਾਰੀਆਂ ਫ਼ਿਲਮਾਂ ਤੋਂ ਹੱਟ ਕੇ ਇੱਕ ਵੱਖਰੇ ਅੰਦਾਜ਼ ਦੀ ਫ਼ਿਲਮ ਹੈ। ਜਿਸਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।


