Skip to content
Independent perspectives. Global stories.
BREAKING

ਟੈਲ ਹਿਮ ਯੂ ਲਵ ਹਿਮ

Share this story

ਕਦੇ ਕਦੇ ਤੁਸੀ ਕੁਝ ਪੜ੍ਹਦੇ ਉਦਾਸ ਹੋ ਜਾਂਦੇ ਹੋ, ਜਿਵੇਂ ਮੈ ਅੱਜ ਹੋਇਆ ਹਾਂ। ਚਾਹੁੰਦੇ ਹੋ ਦੋਸਤਾਂ ਨਾਲ ਸਾਂਝਾ ਕੀਤਾ ਜਾਵੇ। ਕਹਿੰਦੇ ਹਨ ਵੰਡਿਆਂ ਦੁਖ ਘਟਦਾ ਹੈ। ਮੈਨੂੰ ਕਹਾਣੀਆਂ ਪੜ੍ਹਂਨ ਦਾ ਜਨੂਨ ਹੈ। ਜਿੱਥੇ ਵੀ ਕੋਈ ਕਹਾਣੀ ਪੜ੍ਹਨ ਨੁੰ ਮਿਲ ਜਾਵੇ ਪਰ ਸ਼ਰਤ ਹੈ ਕਿ ਉਹ ਥੋੜੇ ਜਿਹੇ ਸ਼ਬਦਾਂ ਨਾਲ ਹੀ ਉਂਗਲ ਫੜ ਲਵੇ। ਇੰਟਰਨੈੱਟ ਤੇ ਗੈਰੀ ਦੀ ਕਹਾਣੀ ਪੜ੍ਹੀ ਜੋ ਜਨਵਰੀ 23, 2015, ਅਜੇ ਚਾਰ ਦਿਨ ਪਹਿਲਾਂ ਹੀ ਪੋਸਟ ਹੋਈ ਹੈ। ਸ਼ਾਇਦ ਕਾਰਣ ਇਹ ਵੀ ਹੋਵੇ ਕਿ ਅੱਜਕਲ ਕਹਾਣੀਧਾਰਾ ਦਾ ਮਰਾਠੀ ਕਹਾਣੀ ਅੰਕ ਪੜ੍ਹ ਰਿਹਾ ਹਾਂ ਜੋ ਮਰਾਠੀ ਦਲਿਤ ਅੰਕ ਹੈ। ਸਿਫਾਰਸ਼ ਕਰਦਾ ਹਾਂ ਕਿ ਜੋ ਵੀ ਕੋਈ ਉਸਨੂੰ ਪ੍ਰਾਪਤ ਕਰ ਸਕਦਾ ਹੈ ਉਹ ਜ਼ਰੂਰ ਪੜ੍ਹੇ। ਮੈਂ ਵੀ ਭਗਵੰਤ ਰਸੂਲਪੁਰੀ ਨੂੰ ਕਹਾਂਗਾ ਜੇ ਉਹ ਇਸਨੂੰ ਕਿਤਾਬੀ ਰੂਪ ਦੇ ਦੇਵੇ।
ਮਰਾਠੀ ਕਹਾਣੀਆਂ ਤੋਂ ਬਾਦ ਇਹ ਅੰਗਰੇਜੀ ਦੀ ਕਹਾਣੀ ਇੰਟਰਨੈਂਟ ਤੇ ਪੜ੍ਹੀ ਤੇ ਬਿਲਕੁਲ ਮਾਂ ਯਾਦ ਆ ਗਈ। ਮੈ ਵੀ ਅਖੀਰਲੇ ਸੱਤ ਘੰਟੇ ਮਰ ਰਹੀ ਮਾਂ ਨਾਲ ਬਿਤਾਏ। ਸਵੇਰੇ ਨੌ ਕੁ ਵਜੇ ਡਾਕਟਰ ਨੇ ਦਸ ਦਿੱਤਾ ਸੀ ਕਿ ਅੱਜ ਇਨ੍ਹਾਂ ਦਾ ਆਖਰੀ ਦਿਨ ਹੈ।
ਮੇਰਾ ਡੈਡ ਜਦ ਵੀ ਮੈਨੂੰ ਫੋਨ ਕਰਦਾ ਤੇ ਹਮੇਸ਼ਾਂ ਫੋਨ ਬੰਦ ਕਰਨ ਤੋਂ ਪਹਿਲਾਂ ਕਹਿੰਦਾ, “ਆਈ ਲਵ ਯੂ ਐਂਡ ਆਈ ਮਿਸ ਯੂ”। ਮੈਂ ਉਹਦੇ ਤੋਂ ਦੋ ਸਟੇਟਾਂ ਪਰੇ ਚਲੇ ਗਿਆ ਸੀ, ਉੱਥੇ ਮੈਂ ਆਪਣਾ ਘਰ ਬਣਾ ਲਿਆ ਸੀ।
ਜਦੋਂ ਮੈਂ ਛੋਟਾ ਸੀ ਤਾਂ ਉਸਦੇ ਇਹ ਬੋਲ ਮੈਨੂੰ ਤੰਗ ਕਰਦੇ ਸਨ, ਮੈਂ ਅਚਵੀਂ ਜਿਹੀ ਮਹਿਸੂਸ ਕਰਦਾ ਸੀ ਪਰ ਮੈਂ ਇਹਦੇ ਤੇ ਉਮਰ ਵਧਣ ਨਾਲ ਕਾਬੂ ਪਾ ਲਿਆ। ਦਸ ਕੁ ਸਾਲ ਪਹਿਲਾਂ ਉਹ ਬਿਮਾਰ ਹੋਇਆ ਤਾਂ ਨਿਰੀਖਣ ਕਰਨ ਤੇ ਪਤਾ ਲੱਗਾ ਕਿ ਉਹ ਟਰਮੀਨਲ ਡੀਮੈਨਟੀਆ ਨਾਲ ਪੀੜਤ ਹੈ ਤੇ ਉਸਤੋਂ ਬਾਦ ਉਸਦੀ ਸੇਹਤ ਤੇਜੀ ਨਾਲ ਨਿਘਰਦੀ ਹੀ ਗਈ। ਪਰ ਹੁਣ ਵੀ ਬਿਮਾਰੀ ਦੀ ਹਾਲਤ ਵਿਚ ਵੀ ਉਹ ਫੋਨ ਬੰਦ ਕਰਨ ਤੋਂ ਪਹਿਲਾਂ ਮੈਨੂੰ ਇਹੋ ਕਹਿੰਦਾ, “ਆਈ ਲਵ ਯੂ ਐਂਡ ਆਈ ਮਿਸ ਯੂ”। ਤੇ ਮੈ ਵੀ ਹੁਣ ਇਹੋ ਕਹਿੰਦਾ,”ਲਵ ਯੂ ਐਂਡ ਮਿਸ ਯੂ ਟੂ, ਡੈਡ”।

ਕੁਝ ਸਾਲ ਪਹਿਲਾਂ, ਸਾਲ ਤੇ ਅੰਤ ਤੇ ਕਰਿਸਮਿਸ ਦੇ ਲਾਗੇ, ਉਸਨੂੰ ਕਈ ਦਿਨ ਹਸਪਤਾਲ ਰਹਿੰਣਾ ਪਿਆ ਤੇ ਕਈ ਟੈਸਟ ਹੁੰਦੇ ਤੇ ਮੈਨੂੰ ਪਤਾ ਲਗਦਾ ਰਹਿੰਦਾ। ਮੈਂ ਆਪਣੇ ਕੰਮ ਵਿਚ ਬਿਜ਼ੀ ਸੀ ਤੇ ਅਖੀਰ ਮੈਂ ਵੇਹਲ ਦੀ ਇੰਤਜਾਰ ਛਡ, ਡੈਡ ਨੂੰ ਫੋਨ ਕੀਤਾ। ਡੈਡ ਨੇ ਪਹਿਲੀ ਹੀ ਘੰਟੀ ਤੇ ਫੋਨ ਚੁੱਕ ਲਿਆ। ਫਿਰ ਉਸਦੇ ਈ. ਆਰ. ਜਾਣ ਤੋਂ ਪਹਿਲਾਂ ਮੈਂ ਫੋਨ ਕੀਤਾ ਉਸਦਾ ਜੁਆਬ ਸੀ, “ਬਾਏ ਸੰਨ, ਆਈ ਲਵ ਯੂ ਐਂਡ ਆਈ ਮਿਸ ਯੂ”। ਮੈਨੂੰ ਇੰਝ ਲਗਾ ਕਿ ਡੈਡ ਨੂੰ ਕੋਈ ਗਲਤੀ ਲਗ ਗਈ ਹੈ, ਉਸਨੇ ਕਦੇ ਵੀ ਬਾਏ ਨਹੀ ਕਿਹਾ ਸੀ ਪਹਿਲਾਂ। ਉਹ ਬਾਏ ਨਹੀ ਕਹਿੰਦਾ ਸੀ ਪਹਿਲਾਂ। ਮੈਨੂੰ ਬਾਏ ਅਜੀਬ ਲੱਗਾ।
ਉਸਤੋਂ ਬਾਦ ਉਹ ਹਸਪਤਾਲ ਦਾਖਲ ਹੋ ਗਿਆ ਤੇ ਡਾਕਟਰਾਂ ਨੇ ਸੋਚਿਆ ਕਿ ਇਸ ਵਾਰ ਪੈਨਕਿਰਿਆ ਦੀ ਸਮਸਿਆ ਹੈ ਪਰ ਉਹ ਸਪਸ਼ਟ ਨਹੀ ਸਨ। ਜੋ ਕੁਝ ਵੀ ਸੀ ਪਰ ਇਸ ਵਾਰੇ ਮਾਮਲਾ ਸਿਰੀਅਸ ਹੋ ਗਿਆ। ਮੈ ਵੀ ਸੋਚਿਆ ਕਿ ਮੈਨੂੰ ਜਾਣਾ ਚਾਹੀਦਾ ਹੈ। ਅਗਲੇ ਦਿਨ ਹੀ ਮੈਂ ਜਹਾਜ਼ ਫੜ ਲਿਆ ਤੇ ਦੁਪਿਹਰੋਂ ਬਾਦ ਮੈਂ ਹਸਪਤਾਲ ਪਹੁੰਚ ਗਿਆ। ਡੈਡ ਨੂੰ ਰੈਸਪੀਰੇਟਰ ਤੇ ਲਾਇਆ ਸੀ ਤੇ ਕਿਉਂਕਿ ਬਹੁਤ ਦਰਦ ਸੀ ਇਸਲਈ ਡੈਡ ਨੂੰ ਮਾਰਫੀਅਨ ਦਿੱਤੀ ਹੋਈ ਸੀ ਤੇ ਉਹ ਬੁਨਿਆਦੀ ਤੌਰ ਤੇ ਬੇਹੋਸ਼ ਹੀ ਸੀ।
ਇੱਕ ਦਿਨ ਬਾਦ ਉਸਦੇ ਲਿਵਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਉਸਦੇ ਹੋਰ ਅੰਗ ਵੀ ਮੁਰਦੇਹਾਣੀ ਵਿਚ ਸਨ। ਡਾਕਟਰਾਂ ਨੇ ਕਿਸੇ ਕਾਰਣ, ਡੈਡ ਨੂੰ ਨਾਲੀ ਰਾਹੀਂ ਖੁਰਾਕ ਦੇਣੀ ਵੀ ਬੰਦ ਕਰ ਦਿੱਤੀ ਤੇ ਲਗਦਾ ਨਹੀ ਸੀ ਕਿ ਡੈਡ ਹੁਣ ਕਦੇ ਵੀ ਹੋਸ਼ ਵਿਚ ਆਉਣਗੇ। ਡੈਡ ਨੂੰ ਜ਼ਿੰਦਾ ਰਖਣ ਲਈ ਸਿਰਫ ਆਕਸੀਜਨ ਹੀ ਦਿੱਤੀ ਜਾ ਰਹੀ ਸੀ। ਮੇਰੀ ਮੌਮ ਤੇ ਮੇਰੀਆਂ ਭੈਣਾਂ ਵੀ ਉੱਥੇ ਸਨ। ਕੋਈ ਵੀ ਇਹ ਗੱਲ ਨਹੀ ਕਰ ਰਿਹਾ ਸੀ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ। ਮੈ ਡੈਡ ਦੇ ਕੰਨ ਕੋਲ ਉਸਨੂੰ ਅਵਾਜ਼ ਲਗਾਈ। ਸਭ ਕੁਝ ਹੱਥੋਂ ਕਿਰ ਰਿਹਾ ਸੀ।
ਸਾਡੇ ਸਾਹਮਣੇ ਵੇਖਦਿਆਂ ਵੇਖਦਿਆ ਡੈਡ ਨੇ ਪ੍ਰਾਣ ਤਿਆਗ ਦਿੱਤੇ। ਆਖਰੀ ਸਾਹ ਤੋਂ ਪੰਦਰਾਂ ਮਿੰਟ ਪਹਿਲਾਂ ਉਸਦਾ ਸਾਹ ਵੀ ਹੌਲੀ ਹੋ ਗਿਆ ਸੀ। ਫਿਰ ਸਾਹ ਰੁਕ ਗਿਆ ਤੇ ਫਿਰ ਦਿਲ ਦੀ ਧੜਕਣ ਵੀ ਰੁਕ ਗਈ। ਡਾਕਟਰ ਨੇ ਆਕੇ ਦਸ ਦਿੱਤਾ ਕਿ ਡੈਡ ਜਾ ਚੁਕੇ ਹਨ। ਮੈ ਸਾਰਿਆਂ ਨੂੰ ਕਿਹਾ ਕਿ ਮੈਂ ਡੈਡ ਨਾਲ ਕੁਝ ਮਿੰਟ ਇੱਕਲਿਆਂ ਗੁਜ਼ਾਰਨਾ ਚਾਹੁੰਦਾ ਹਾਂ। ਜਾਣ ਤੋਂ ਪਹਿਲਾਂ ਮੈ ਆਪਣਾ ਹੱਥ ਉਸਦੀ ਛਾਤੀ ਤੇ ਰਖਿਆ ਤੇ ਕਿਹਾ, “ ਬਾਏ ਡੈਡ, ਆਈ ਲਵ ਯੂ ਐਂਡ ਆਈ ਮਿਸ ਯੂ।“
ਇਹ ਹੀ ਉਸਦੇ ਅਖੀਰਲੇ ਸ਼ਬਦ ਉਸਦੇ ਮੇਰੇ ਲਈ ਸਨ ਤੇ ਇਹੋ ਅਖੀਰਲੇ ਸ਼ਬਦ ਮੇਰੇ ਉਸ ਲਈ ਸਨ। ਇਹ ਹੀ ਸੱਚ ਹੈ ਤੇ ਸਦਾ ਇਹ ਹੀ ਸੱਚ ਰਹੇਗਾ। ਮੈ ਉਸਨੂੰ ਪਿਆਰ ਕਰਦਾ ਹਾਂ ਅਤੇ ਉਸਨੂੰ ਹਮੇਸ਼ਾਂ ਮਿਸ ਕਰਾਂਗਾ, ਮੇਰੀ ਖਾਹਸ਼ ਹੈ ਕਿ ਇਹ ਗੱਲ ਮੈ ਉਸਨੂੰ ਦਸ ਸਕਾਂ ਤੇ ਦਸਦਿਆਂ ਹੋਰ ਵੀ ਬਹੁਤ ਕੁਝ ਦਸਾਂ,ਢੇਰ ਸਾਰੀਆਂ ਗੱਲਾਂ ਕਰਾਂ। ਕਾਸ਼ ਮੈਂ ਪਹਿਲਾਂ ਕਿਤੇ ਆ ਸਕਦਾ। ਮੈ ਤੁਹਾਨੂੰ ਵੀ ਇਹੋ ਕਹਿੰਦਾ ਹਾਂ ਕਿ ਉਹ ਕਰੋ ਜੇ ਵੇਹਲੇ ਸਿਰ ਕਰ ਸਕਦੇ ਹੋ ਤੇ ਜਦੋਂ ਤੁਹਾਡੇ ਕੋਲ ਮੌਕਾ ਵੀ ਹੁੰਦਾ ਹੈ।
    -ਕੁਲਜੀਤ ਮਾਨ

WRITTEN BY