Skip to content
Independent perspectives. Global stories.
BREAKING

ਖੈਰੜ ਅੱਛਰਵਾਲ ਵਿਖੇ ਸਾਲਾਨਾ ਫੁੱਟਬਾਲ ਟੁਰਨਾਮੈਂਟ ਸ਼ੁਰੂ

Share this story

ਹੁਸ਼ਿਆਰਪੁਰ, 14 ਫਰਵਰੀ (ਓ ਪੀ ਰਾਣਾ)- ਨਜ਼ਦੀਕੀ ਪਿੰਡ ਖੈਰੜ-ਅੱਛਰਵਾਲ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ੇਰੇ ਪੰਜਾਬ  ਸਪੋਰਟਸ ਕਲੱਬ ਖੈਰੜ ਰਾਵਲ ਬਸੀ ਵਲੋਂ ਗ੍ਰਾਮ ਪੰਚਾਇਤ ਖੈਰੜ-ਅੱਛਰਵਾਲ, ਐਨ.ਆਰ.ਆਈਜ. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਪਿੰਡ ਪੱਧਰ ਓਪਨ ਫੁੱਟਬਾਲ ਟੂਰਨਾਮੈਂਟ ਗੁਰਦੇਵ ਸਟੇਡੀਅਮ ਖੈਰੜ ਅੱਛਰਵਾਲ ਵਿਖੇ ਸ਼ੁਰੂ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸ. ਗੁਰਦੇਵ ਸਿੰਘ ਗਿੱਲ ਅਰਜੁਨਾ ਐਵਰਾਡੀ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰਿਟਾ. ਡੀ ਐਸ ਪੀ ਦਰਸ਼ਨ ਸਿੰਘ ਗਿੱਲ, ਜਸਵੀਰ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ ਨਗਦੀਪੁਰ, ਕੁਲਵਿੰਦਰ ਸਿੰਘ ਬੰਟੀ ਆਦਿ ਵੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆ ਹਰਭਜਨ ਸਿੰਘ ਗਿੱਲ ਯੂ ਐਸ ਏ ਅਤੇ ਜਸਵੀਰ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਇਹ ਟੂਰਨਾਮੈਂਟ 14 ਫਰਵਰੀ ਤੋਂ 19 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਇਲਾਕੇ ਦੀਆਂ 20 ਟੀਮਾਂ ਹਿਸਾ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਜਿੰਨ੍ਹੇ ਵੀ ਪਿੰਡ ਖੈਰੜ-ਅੱਛਰਵਾਲ ਦੇ ਖਿਡਾਰੀ ਸਾਡੇ ਵਿਚ ਨਹੀ ਰਹੇ, ਜਿਸ ਵਿੱਚ ਲੇਟ ਮਨਜੀਤ ਸਿੰਘ, ਸ. ਕਿਰਪਾਲ ਸਿੰਘ, ਮੋਹਣ ਸਿੰਘ, ਸੋਹਣ ਸਿੰਘ ਬੱਬਰ, ਪੀ.ਟੀ.ਕੇਹਰ ਸਿੰਘ, ਸ਼ਿਵਰਾਜ ਸਿੰਘ, ਸੀ.ਐਮ.ਓ. ਦਰਸ਼ਨ ਸਿੰਘ

, ਸ਼ਿਨ ਸਿੰਘ(ਰਾਮ ਕਿਸ਼ਨ) ਚੂਹੜ ਸਿੰਘ, ਪਰਮਿੰਦਰ ਸਿੰਘ, ਉਕਾਂਰ ਸਿੰਘ, ਕੁਲਤਾਰ ਸਿੰਘ ਤਾਰੀ, ਦਵਿੰਦਰ ਸਿੰਘ ਘੋਗਾ, ਲਖਵੀਰ ਸਿੰਘ, ਜਗੀਰ ਸਿੰਘ, ਲਵਪ੍ਰੀਤ ਕੌਰ ਆਦਿ ਨੂੰ ਸਮਰਪਿਤ ਹੋਵੇਗਾ। ਇਨਾਮਾਂ ਦੀ ਵੰਡ 19 ਫਰਵਰੀ ਨੂੰ ਕੇਂਦਰੀ ਮੰਤਰੀ ਸ਼੍ਰੀ ਵਿਜੈ ਸਾਂਪਲਾ ਜੀ ਅਤੇ ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ ਸਾਝੇ ਤੌਰ ਤੇ ਕਰਨਗੇ। ਉਦਘਾਟਨੀ ਮੈਚ ਨਗਦੀਪੁਰ ਅਤੇ ਅੱਛਰਵਾਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਨਗਦੀਪੁਰ 2-0 ਨਾਲ ਜੇਤੂ ਰਹੀ। ਦੂਸਰੇ ਮੈਚ ਵਿੱਚ ਖੁਸ਼ਹਾਲਪੁਰ ਨੇ ਸਕਰੂਲੀ ਨੂੰ 1-0 ਨਾਲ ਹਰਾ ਕੇ ਬੜ੍ਹਤ ਹਾਸਲ ਕਰ ਲਈ ਹੈ। ਇਸ ਮੌਕੇ ਰਾਜਵਿੰਦਰ ਸਿੰਘ ਸੌਨਾ, ਗੁਰਦੀਪ ਕੁਮਾਰ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਮੋਹਿਤ ਕੁਮਾਰ, ਬਲਜੀਤ ਮਹੇ, ਸਾਬੀ, ਸੰਦੀਪ ਲਾਲੀ, ਸੁਖਦੀਪ ਸਿੰਘ, ਸੁਖਪ੍ਰੀਤ ਸਿੰਘ, ਜੋਗਿੰਦਰ ਸਿੰਘ ਗਿੱਲ, ਪੱਖਰ ਸਿੰਘ ਕਾਲੇਵਾਲ, ਬਲਵੰਤ ਸਿੰਘ, ਐਰ ਐਸ ਬੱਬੂ, ਗੁਰਦੀਪ ਸਿੰਘ, ਜਰਨੈਲ ਸਿੰਘ, ਅਮਨਾ ਪੰਚ ਆਦਿ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

WRITTEN BY