Skip to content
Independent perspectives. Global stories.
BREAKING

ਤੰਬਾਕੂ ਸੰਬਧੀ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

Share this story

ਨਥਾਣਾ, 13 ਫਰਵਰੀ (ਇੰਦਰਜੀਤ ਨਥਾਣਾ)- ਡਿਪਟੀ ਡਾਇਰੈਕਟਰ ਕਮ-ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਕੁਮਾਰ ਪਾਲ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਵਲੋ ਮਹਿਰਾਜ, ਸੇਮਾ, ਲਹਿਰਾ ਬੇਗਾ, ਚ¤ਕ ਫਤਿਹ ਸਿੰਘ ਵਾਲਾ ਅਤੇ ਭੂਚੋ ਮੰਡੀ ਦੇ ਸਰਕਾਰੀ ਸਕੂਲਾ ਵਿ¤ਚ ਤੰਬਾਕੂ ਕੰਟਰੋਲ ਸੰਬਧੀ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਉ¤ਕਤ ਸਕੂਲਾਂ ਵਿ¤ਚ ਪਹਿਲਾ ਸਹਾਇਕ ਸਿਵਲ ਸਰਜਨ ਡਾ. ਐਸ.ਕੇ ਰਾਜ ਕੁਮਾਰ ਦੀ ਅਗਵਾਈ ਵਿ¤ਚ ਤੰਬਾਕੂ ਕੰਟਰੋਲ ਐਕਟ ਅਧੀਨ ਟ੍ਰੇਨਿੰਗ ਦਿ¤ਤੀ ਗਈ ਸੀ।ਵ¤ਖ-ਵ¤ਖ ਸਕੂਲਾਂ ਦੇ ਬ¤¤ਚਿਆਂ ਨੇ ਅਪਣੀ-ਆਪਣੀ ਕਲਾ ਦੁਆਰਾ ਤੰਬਾਕੂ ਸੇਵਨ ਕਰਨ ਵਾਲਿਆ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਦ¤ਸਿਆ।ਡਾ. ਕੁੰਦਨ ਕੁਮਾਰ ਪਾਲ ਨੇ ਦ¤ਸਿਆ ਕਿ ਤੰਬਾਕੂ ਨਾਲ ਦੇਸ਼ਭਰ ਵਿ¤ਚ ਰੋਜਾਨਾ ਲਗਭਗ 2200 ਮੌਤਾਂ ਹੁੰਦੀਆਂ ਹਨ। ਉਨਾਂ ਦ¤ਸਿਆ ਕਿ

ਤੰਬਾਕੂ ਦੇ ਧੂੰਏਂ ਵਿ¤ਚ 69 ਕੈਂਸਰ ਪੈਦਾ ਕਰਨ ਵਾਲੇ ਪਦਾਰਥ ਹੁੰਦੇ ਹਨ ਅਤੇ ਤੰਬਾਕੂ ਨਾ ਕਰਨ ਵਾਲੇ ਨੂੰ ਸੇਵਨ ਕਰਨ ਵਾਲੇ ਦੁਆਰਾ ਛ¤ਡੇ ਗਏ ਬੀੜੀ ਸਿਗਰੇਟ ਦੇ ਧੂੰਏਂ ਨਾਲ ਜਿਆਦਾ ਨੁਕਸਾਨ ਹੁੰਦਾ ਹੈ ।ਤੰਬਾਕੂ ਐਕਟ ਦੀ ਧਾਰਾ-4 ਅਨੁਸਾਰ ਜਨਤਕ ਥਾਵਾਂ ਜਿਵੇਂ ਕਿ ਬ¤ਸ ਸਟੈਂਡ, ਰੇਲਵੇ ਸਟੇਸ਼ਨ, ਪਾਰਕ, ਸ਼ਾਪਿੰਗ ਮਾਲ, ਲਾਇਬਰੇਰੀ, ਦਫਤਰ, ਰੈਸਟੋਰੈਂਟ ਅਤੇ ਵਿਦਿਅਕ ਸੰਸਥਾਵਾਂ ਆਦਿ ਤੇ ਸਿਗਰਟਨੋਸ਼ੀ ਕਰਨ ਦੀ ਮਨਾਹੀ ਹੈ । ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਤੇ 200 ਰੁਪਏ ਤ¤ਕ ਦਾ ਜੁਰਮਾਨਾ ਹੋ ਸਕਦਾ ਹੈ । ਇਸਦੇ ਨਾਲ ਹੀ ਉਸ ਜਨਤਕ ਥਾਂ ਦੇ ਇੰਚਾਰਜ ਜਾਂ ਮਾਲਿਕ ਨੂੰ ਵੀ ਬਰਾਬਰ ਦਾ ਜੁਰਮਾਨਾ ਹੋਵੇਗਾ ।ਡਾ. ਗੁਰਪ੍ਰੀਤ ਸਿੰਘ ਮਹਿਰਾਜ ਅਤੇ ਬਲਾਕ  ਐਜੂਕੇਟਰ ਰੋਹਿਤ ਜਿੰਦਲ ਨੇ ਦ¤ਸਿਆ ਕਿ ਐਕਟ ਦੀ ਧਾਰਾ 5 ਅਨੁਸਾਰ ਤੰਬਾਕੂ ਯੁਕਤ ਪਦਾਰਥਾਂ ਦੀ ਮਸ਼ਹੂਰੀ ਕਰਨ ਦੀ ਮਨਾਹੀ ਹੈ, ਅਜਿਹਾ ਕਰਨ ਦੀ ਸੂਰਤ ਵਿ¤ਚ 2 ਸਾਲ ਦੀ ਕੈਦ ਜਾਂ 1000 ਰੁਪਏ  ਤ¤ਕ ਜੁਰਮਾਨਾ ਦੂਜੀ ਵਾਰ ਉਲੰਘਣਾ ਕਰਨ ਤੇ 5 ਸਾਲ ਦੀ ਕੈਦ ਅਤੇ 5000 ਰੁਪਏ ਤ¤ਕ ਜੁਰਮਾਨਾ ਹੋ ਸਕਦਾ ਹੈ । ਉਹਨਾਂ ਦ¤ਸਿਆ ਕਿ ਤੰਬਾਕੂ ਕੰਟਰੋਲ ਐਕਟ ਦੀ ਧਾਰਾ-6 ਏ ਅਨੁਸਾਰ ਨਾਬਾਲਿਗ ਨੂੰ ਤੰਬਾਕੂ ਪਦਾਰਥ ਵੇਚਣ ਅਤੇ ਖਰੀਦਣ ਦੀ ਮਨਾਹੀ ਹੈ, ਅਜਿਹਾ ਕਰਨ ਦੀ ਸੂਰਤ ਵਿ¤ਚ ਦੋਵਾਂ ਨੂੰ 200 ਰੁਪਏ ਤ¤ਕ ਜੁਰਮਾਨਾ ਹੋ ਸਕਦਾ ਹੈ।ਸਿਹਤ ਕਰਮੀ ਰਾਜਵਿੰਦਰ ਸਿੰਘ ਰੰਗੀਲਾ ਨੇ ਦ¤ਸਿਆ ਕਿ ਤੰਬਾਕੂ ਕੰਟਰੋਲ ਐਕਟ 2003 ਅਨੁਸਾਰ ਧਾਰਾ 6ਬੀ ਅਨੁਸਾਰ ਸਿਖਿਆ ਸੰਸਥਾਵਾਂ ਦੇ 100 ਗਜ ਦੇ ਘੇਰੇ ਵਿ¤ਚ ਤੰਬਾਕੂ ਯੁਕਤ ਪਦਾਰਥ ਵੇਚਣ ਦੀ ਮਨਾਹੀ ਹੈ।

WRITTEN BY