Skip to content
Independent perspectives. Global stories.
BREAKING

ਜ਼ਿਲ੍ਹਾ ਸੰਗਰੂਰ ’ਚ ਕੁੱਲ 1022 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ’

Share this story

ਮਸਤੂਆਣਾ ਸਾਹਿਬ/ਸੰਗਰੂਰ, 13 ਫਰਵਰੀ (ਗਰੋਵਰ)- ਅਗਾਮੀ 25 ਫਰਵਰੀ 2015 ਨੂੰ ਹੋਣ ਜਾ ਰਹੀਆਂ 8 ਨਗਰ ਕੌਂਸਲ ਅਤੇ ਇਕ ਨਗਰ ਪੰਚਾਇਤ ਦੀਆਂ ਕੁੱਲ 177 ਵਾਰਡਾਂ ਅੰਦਰ ਹੋਣ ਵਾਲੀਆਂ ਚੋਣਾਂ ਦੇ ਲਈ ਨਾਮਜ਼ਦਗੀਆ ਦੇ ਆਖਰੀ ਦਿਨ ਤੱਕ ਕੁੱਲ 1022 ਉਮੀਦਵਾਰਾਂ ਨੇ ਕਾਗਜ਼ ਭਰੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਵਿਨੋਦ ਕੁਮਾਰ ਗਾਗਟ ਨੇ ਦੱਸਿਆ ਕਿ ਸੰਗਰੂਰ ਨਗਰ ਕੌਸ਼ਲ ਵਿੱਚ 149 ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ। ਇਸੇ ਤਰ੍ਹਾਂ ਨਗਰ ਕੌਸ਼ਲ ਭਵਾਨੀਗੜ੍ਹ ਤੋਂ 102, ਨਗਰ ਕੌਂਸਲ ਲੌਂਗੋਵਾਲ ਵਿਖੇ 65, ਨਗਰ ਕੌਂਸਲ ਸੁਨਾਮ ਤੋਂ 160, ਨਗਰ ਕੌਂਸਲ ਲਹਿਰਗਾਗਾ ਵਿਖੇ 63, ਨਗਰ ਕੌਸ਼ਲ ਧੂਰੀ ਵਿਖੇ 107, ਨਗਰ ਕੌਂਸਲ ਮਲੇਰਕੋਟਲਾ ਵਿਖੇ 192, ਨਗਰ ਕੌਸ਼ਲ ਅਹਿਮਦਗੜ੍ਹ ਵਿਖੇ 141, ਅਤੇ ਨਗਰ ਪੰਚਾਇਤ ਅਮਰਗੜ੍ਹ ਵਿਖੇ 43 ਉਮੀਦਵਾਰ ਨੇ ਆਪਣੇ ਕਾਗਜ਼ ਭਰੇ।  ਉਨ੍ਹਾਂ ਦੱਸਿਅ ਕਿ ਮਿਤੀ

14 ਫਰਵਰੀ 2015 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 16 ਫਰਵਰੀ 2015 ਨੂੰ ਉਮੀਦਵਾਰਾਂ ਵੱਲੋਂ ਆਪਣੇ ਦਾਖਿਲ ਹੋਏ ਨਾਮਜ਼ਦਗੀ ਪੱਤਰ ਵਾਪਿਸ ਲਏ ਜਾ ਸਕਦੇ ਹਨ। ਇਸ ਉਪਰੰਤ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।

WRITTEN BY