ਜਲੰਧਰ, 12 ਫਰਵਰੀ (ਸੁਖਵਿੰਦਰ ਦਕੋਹਾ)- ਤਨਖ਼ਾਹਾਂ ਵਿਚ ਵਾਧੇ ਦੀ ਮੰਗ ਸਿਰੇ ਨਾ ਚੜ੍ਹਨ ਕਰਕੇ ਯੂਨਾਈਟਿਡ ਆਫ਼ ਬੈਂਕ ਮੁਲਾਜ਼ਮ ਯੂਨੀਅਨ ਨੇ 25 ਤੋਂ ਲੈ ਕੇ 28 ਫਰਵਰੀ ਸ਼ਨੀਵਾਰ ਤ¤ਕ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਬੈਂਕ ਇਸ ਤੋਂ ਬਾਅਦ ਐਤਵਾਰ ਕਰਕੇ 1 ਮਾਰਚ ਨੂੰ ਵੀ ਬੰਦ ਰਹਿਣਗੇ। ਯੂਨਾਈਟਿਡ ਫੋਰਮ ਪੰਜਾਬ ਦੇ ਆਗੂ ਅੰਮ੍ਰਿਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਦ¤ਸਿਆ ਕਿ ਬੈਂਕ ਮੁਲਾਜ਼ਮ 19.5 ਫ਼ੀਸਦੀ ਤਨਖ਼ਾਹ ਵਿਚ ਵਾਧੇ ਦੀ ਮੰਗ ਕਰ ਰਹੇ ਹਨ ਜਦਕਿ ਸਰਕਾਰ ਵ¤ਲੋਂ 13 ਫ਼ੀਸਦੀ ਵਾਧਾ ਦਿ¤ਤਾ ਜਾ ਰਿਹਾ ਹੈ ਜਿਸ ਕਰਕੇ ਬੀਤੇ ਦਿਨੀਂ ਹੋਈ ਗ¤ਲਬਾਤ ਸਿਰੇ ਨਹੀਂ ਚੜ੍ਹੀ ਸੀ। ਸ੍ਰੀ ਅੰਮ੍ਰਿਤ ਲਾਲ ਦਾ ਕਹਿਣਾ ਸੀ ਕਿ ਇਸ ਤਰਾਂ ਨਾਲ ਹੁਣ 25 ਫਰਵਰੀ ਤੋਂ ਐਤਵਾਰ ਸਮੇਤ ਪੰਜ ਦਿਨ ਤ¤ਕ ਬੈਂਕ ਬੰਦ ਰਹਿਣਗੇ। ਇਸ ਤੋਂ ਪਹਿਲਾਂ ਮੰਗਾਂ ਪੂਰੀਆਂ ਹੋਣ ਦੇ ਵਿਰੋਧ ਵਿਚ ਬੈਂਕ ਮੁਲਾਜ਼ਮ ਜਥੇਬੰਦੀਆਂ 13, 20 ਤੇ 24 ਫਰਵਰੀ ਨੂੰ ਬੈਂਕਾਂ ਬਾਹਰ ਪ੍ਰਦਰਸ਼ਨ ਕਰਨਗੀਆਂ।
ਉ¤ਧਰ ਮਿਲੀ ਜਾਣਕਾਰੀ ਮੁਤਾਬਿਕ ਬੈਂਕਾਂ ਵਿਚ ਚਾਰ ਦਿਨ ਦੀ ਹੜਤਾਲ ਹੋਣ ਕਰਕੇ ਪੰਜਾਬ ਵਿਚ ਹੀ 20000 ਕਰੋੜ ਦੇ ਕਰੀਬ ਨਕਦੀ ਲੈਣ ਦੇਣ ਅਤੇ ਚੈ¤ਕਾਂ ਦੀ ਅਦਾਇਗੀ ਨਾ ਹੋਣ ਕਰਕੇ ਕਾਰੋਬਾਰ ਪ੍ਰਭਾਵਿਤ ਹੋਏਗਾ। ਉਂਜ ਦੂਸਰੇ ਪਾਸੇ ਕਈ ਮੁਲਾਜ਼ਮ ਆਗੂਆਂ ਨੇ ਇਸ ਮਾਮਲੇ ਵਿਚ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ ਕਿ ਜੇਕਰ ਚਾਰ ਦਿਨ ਤ¤ਕ ਲਗਾਤਾਰ ਹੜਤਾਲ ਰਹਿੰਦੀ ਹੈ ਤਾਂ ਇਸ ਨਾਲ ਕਾਰੋਬਾਰ ਦਾ ਵ¤ਡਾ ਨੁਕਸਾਨ ਤਾਂ ਹੋਏਗਾ ਸਗੋਂ ਦੇਸ਼ ਦੀ ਅਰਥਵਿਵਸਥਾ ‘ਤੇ ਇਸ ਦਾ ਸਿ¤ਧਾ ਅਸਰ ਪਏਗਾ। ਇਸ ਕਰਕੇ ਕੇਂਦਰ ਸਰਕਾਰ ਬੈਂਕਾਂ ਦੀ ਹੜਤਾਲ ਖ਼ਤਮ ਕਰਵਾਉਣ ਲਈ ਕੋਈ ਹ¤ਲ ਕ¤ਢ ਸਕਦੀ ਹੈ।



