Skip to content
Independent perspectives. Global stories.
BREAKING

ਬਰਨਾਲਾ ਪੁਲਿਸ ਨੇ ਅੰਨ੍ਹੇ ਕਤਲ ਦਾ ਕੀਤਾ ਪਰਦਾਫਾਸ਼, ਦੋ ਕਾਬੂ

Share this story

Page-1_13 ਬਰਨਾਲਾ, 11 ਫਰਵਰੀ (ਸੂਦ, ਬਾਂਸਲ)- ਬਰਨਾਲਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਿਲ ਹੋਈ ਜਦੋਂ 4 ਫਰਵਰੀ ਨੂੰ ਹੋਏ ਅਨੂਪ ਕੁਮਾਰ ਸ਼ਰਮਾ ਦੇ ਅੰਨ੍ਹੇ ਕਤਲ ਦੇ ਦੋ ਅਰੋਪੀਆਂ ਨੂੰ ਕਾਬੂ ਕਰ ਲਿਆ। ਇਹ ਜਾਣਕਾਰੀ ਐਸ.ਐਸ.ਪੀ. ਬਰਨਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਨੇ ਪ੍ਰੈਸ ਨੂੰ ਦਿੰਦੇ ਹੋਏ ਦੱਸਿਆ ਕਿ 4 ਫਰਵਰੀ ਨੂੰ ਚੌਕੀਦਾਰ ਚੰਨਣ ਸਿੰਘ ਪੁੱਤਰ ਸ਼ੇਰ ਸਿੰਘ ਪਿੰਡ ਖੁੱਡੀ ਕਲਾਂ ਨੇ ਐਸਐਚਓ ਥਾਣਾ ਸਦਰ ਬਰਨਾਲਾ ਦੇ ਇੰਸਪੈਕਟਰ ਪਰਮਜੀਤ ਸਿੰਘ ਨੂੰ ਇਹ ਇਤਲਾਹ ਦਿੱਤੀ ਕਿ ਖੁੱਡੀ ਕਲਾਂ ਡਰੇਨ ਦੀ ਪਟੜੀ ’ਤੇ ਇਕ ਨੌਜਵਾਨ ਦੀ ਅਧਜਲੀ ਲਾਸ ਪਈ ਹੈ ਜਿਸ ਦੇ ਆਲੇ-ਦੁਆਲੇ ਖੂਨ ਡੁੱਲ੍ਹਿਆ ਪਿਆ ਹੈ। ਜਿਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਲਾਸ਼ ਨੂੰ ਸੁੰਨਸਾਨ ਜਗ੍ਹਾ ’ਤੇ ਸੁੱਟਿਆ ਹੋਇਆ ਹੈ।

ਇੰਸਪੈਕਟਰ ਪਰਮਜੀਤ ਸਿੰਘ ਨੇ ਬਿਆਨ ਲਿਖ ਕੇ ਮੁਕੱਦਮਾ ਨੰਬਰ 14 ਮਿਤੀ 4-2-15 ਧਾਰਾ 302 ਦੇ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਨਾਮਲੂਮ ਦੋਸ਼ੀਆਂ ਖਿਲਾਫ਼ ਰਜਿਸਟਰ ਕੀਤਾ ਗਿਆ। ਮੁੱਢਲੀ ਤਫ਼ਤੀਸ ਅਮਲ ਵਿੱਚ ਲਿਆਉਂਦਿਆਂ ਅਣਪਛਾਤੀ ਲਾਸ਼ ਦੀ ਸਨਾਖ਼ਤ ਕਰਨ ਦੇ ਉਪਰਾਲੇ ਕੀਤੇ ਗਏ। ਇਹ ਕੇਸ ਅੰਨ੍ਹਾ ਕਤਲ ਹੋਣ ਕਰਕੇ ਐਸਪੀਡੀ ਸਵਰਣ ਸਿੰਘ ਖੰਨਾ ਦੀ ਨਿਗਰਾਨੀ ਹੇਠ ਡੀਐਸਪੀ ਬਰਨਾਲਾ ਪਲਵਿੰਦਰ ਸਿੰਘ ਚੀਮਾ ਅਤੇ ਇੰਸਪੈਕਟਰ ਪਰਮਜੀਤ ਸਿੰਘ ਐਸਐਚਓ ਸਦਰ ਬਰਨਾਲਾ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ। ਟੀਮ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਸਦਕੇ ਲਾਸ਼ ਦੀ ਸ਼ਨਾਖਤ ਅਨੂਪ ਕੁਮਾਰ ਸ਼ਰਮਾ ਪੁੱਤਰ ਰਾਮ ਰੇਖਾ ਸ਼ਰਮਾ ਵਾਸੀ ਜ਼ਿਲ੍ਹਾ ਗੋਰਖਪੁਰ ਯੂ.ਪੀ. ਦੇ ਤੌਰ ’ਤੇ ਹੋਈ। ਟੀਮ ਵੱਲੋਂ ਮੁਕੱਦਮੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਇਆਂ ਮੁਲਜ਼ਮ ਚਰਨਜੀਤ ਸਿੰਘ ਉਰਫ ਕਾਲਾ ਪੁੱਤਰ ਸੁਖਦੇਵ ਸਿੰਘ ਅਤੇ ਗਗਨਦੀਪ ਸਿੰਘ ਉਰਫ ਲੱਕੀ ਪੁੱਤਰ ਦਰਬਾਰਾ ਸਿੰਘ ਵਾਸੀ ਭੈਣੀ ਜੱਸਾ ਨੂੰ 10 ਫਰਵਰੀ 2015 ਨੂੰ ਗਿਰਫ਼ਤਾਰ ਕਰ ਲਿਆ ਗਿਆ। ਤਫ਼ਤੀਸ ਦੌਰਾਨ ਦੋਸ਼ੀਆਂ ਨੇ ਇਹ ਵਾਰਦਾਤ ਨੂੰ ਕਬੂਲਦਿਆਂ ਹੋਇਆਂ ਮ੍ਰਿਤਕ ਪਾਸੋਂ ਉਸ ਦਾ ਕੀਮਤੀ ਡਿਜੀਟਲ ਕੈਮਰਾ ਮਾਰਕਾ ਕੈਨਨ ਜੋ ਕਰੀਬ 6 ਲੱਖ ਰੁਪਏ ਦਾ ਸੀ ਨੂੰ ਹਥਿਆਉਣ ਲਈ ਇਹ ਕਤਲ ਕਰਨਾ ਮੰਨਿਆ ਹੈ। ਮੌਕੇ ’ਤੇ ਬਾਰਦਾਤ ਸਮੇਂ ਵਰਤੇ ਗਏ ਇੱਕ ਚਾਕੂ, ਮੋਟਰਸਾਈਕਲ, ਸਰਹਾਣਾ, ਰਜਾਈ ਖੂਨ ਅਲੂਦ ਅਤੇ ਮ੍ਰਿਤਕ ਦਾ ਮੋਬਾਈਲ ਕਰ ਲਿਆ ਗਿਆ ਹੈ। ਦੋਸ਼ੀਆਂ ਵੱਲੋਂ ਜਾਂਚ ਦੇ ਦੌਰਾਨ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਥਾਣਾ ਰੂੜੇਕੇ ਕਲਾਂ ਦੇ ਏਰੀਏ ਵਿੱਚੋਂ ਇਕ ਕਾਰ ਅਤੇ ਦੋ ਮੋਟਰਸਾਈਕਲ ਖੋਹੇ ਸਨ ਅਤੇ ਇਸੇ ਹੀ ਤਰ੍ਹਾਂ ਫਿਰੋਜ਼ਪੁਰ ਨੇੜੇ ਇਕ ਇਸੇ ਤਰ੍ਹਾਂ ਦਾ ਡਿਜੀਟਲ ਕੈਮਰਾ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਖੋਹ ਕਰਨਾ ਮੰਨਿਆ ਹੈ। ਜਿਸ ਬਾਰੇ ਤਫਤੀਸ ਕੀਤੀ ਜਾ ਰਹੀ ਹੈ। ਹੋਰ ਵੀ ਬਰਾਮਦਗੀ ਹੋ ਸਕਦੀ ਹੈ। ਐਸਐਸਪੀ ਬਰਨਾਲਾ ਨੇ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਜਿਸ ਕੋਠੀ ਵਿੱਚ ਇਹ ਕਤਲ ਹੋਇਆ ਹੈ ਉਹ ਕੋਠੀ ਪੰਜਾਬੀ ਜਾਗਰਣ ਦੇ ਬਰਨਾਲਾ ਇੰਚਾਰਜ ਯਾਦਵਿੰਦਰ ਸਿੰਘ ਭੁੱਲਰ ਕੋਲ ਕਿਰਾਏ ’ਤੇ ਹੈ ਜਿੱਥੇ ਫਿਲਮਾਂ ਦੀ ਸੂਟਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਨਾਲ ਸਬੰਧਿਤ ਕਿਸੇ ਵੀ ਅਰੋਪੀ ਨੂੰ ਬਖਸਿਆ ਨਹੀਂ ਜਾਵੇਗਾ ਚਾਹੇ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ। ਇਸ ਮੌਕੇ ਡੀ.ਐਸ.ਪੀ. ਬਰਨਾਲਾ ਪਲਵਿੰਦਰ ਸਿੰਘ ਚੀਮਾ ਅਤੇ ਐਸਐਚਓ ਥਾਣਾ ਸਦਰ ਇੰਸਪੈਕਟਰ ਪਰਮਜੀਤ ਸਿੰਘ ਵੀ ਹਾਜ਼ਰ ਸਨ।

WRITTEN BY