ਅਮਲੋਹ, 10 ਫਰਵਰੀ (ਰਣਜੀਤ ਸਿੰਘ ਘੁੰਮਣ)- ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਅੱਜ ਇਸ ਪਾਰਟੀ ਦੇ ਸਥਾਨਿਕ ਵਰਕਰਾਂ ਵੱਲੋਂ ਸ਼ਹਿਰ ਵਿਚ ਜਲੂਸ ਕੱਢ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਪਾਰਟੀ ਦੇ ਜ਼ਿਲ੍ਹਾ ਕਨਵੀਨਰ ਰਿੱਕੀ ਵਾਲੀਆ ਦੀ ਅਗਵਾਈ ਵਿਚ ਕੱਢਿਆ ਗਿਆ ਇਹ ਜਲੂਸ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿਚ ਗਿਆ। ਇਸ ਮੌਕੇ ’ਤੇ ਜਿੱਤ ਦੀ ਖੁਸ਼ੀ ਵਿਚ ਕਈ ਥਾਵਾਂ ’ਤੇ ਲੱਡੂ ਵੀ ਵੰਡੇ ਗਏ ਅਤੇ ਪਾਰਟੀ ਵਰਕਰਾਂ ਵੱਲੋਂ ਪੂਰੇ ਜੋਸ਼ ਨਾਲ ਨਾਅਰੇਬਾਜ਼ੀ ਵੀ ਕੀਤੀ ਗਈੇ। ਇਸ ਮੌਕੇ ’ਤੇ ਨਵਦੀਪ ਸਿੰਘ ਰੰਧਾਵਾ, ਗੁਰਮੀਤ ਸਿੰਘ ਸਿੱਧੂ, ਸੁੱਖਝੱਲਾ ਮਾਜਰੀ, ਸੁਮੰਦਰ ਸਿੰਘ, ਕੇਸਰ ਸਿੰਘ ਲੱਲੋ, ਸਿਕੰਦਰ ਸਿੰਘ ਗੋਗੀ, ਦਮੋਦਰ ਸਿੰਘ, ਗੁਰਮਨ ਟਿਵਾਣਾ, ਨਛੱਤਰ ਸਿੰਘ ਭੱਦਲਥੂਹਾ, ਕਰਮਜੀਤ ਭੁੱਚੀ ਆਦਿ ਹਾਜ਼ਰ ਸਨ।
ਅਮਲੋਹ ’ਚ ਆਪ ਦੀ ਜਿੱਤ ’ਤੇ ਪਾਰਟੀ ਵਰਕਰਾਂ ਖੁਸ਼ੀ ’ਚ ਜਲੂਸ ਕੱਢਿਆ



