ਮਸਤੂਆਣਾ/ਸੰਗਰੂਰ, 10 ਫਰਵਰੀ (ਗਰੋਵਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਮਰਦਾਂ ਅਤੇ ਔਰਤਾਂ ਨੇ ਅੱਜ ਹਜਾਰਾਂ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਹਰਭਗਵਾਨ ਸਿੰਘ ਮੂਨਕ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਮੰਗਾਂ ਨੂੰ ਲੈ ਕੇ ਸ਼ਹਿਰ ਅੰਦਰ ਰੋਸ ਮੁਜਾਹਰਾ ਕਰਨ ਉਪਰੰਤ ਜਿਲ੍ਹਾ ਡੀ.ਸੀ. ਕੰਪਲੈਕਸ ਦੇ ਅੱਗੇ ਰੋਸ ਧਰਨਾ ਦਿੱਤਾ। ਕੇਦਰ ਅਤੇ ਰਾਜ ਸਰਕਾਰ ਵਿਰੁੱਧ ਨਾਅਰੇਬਾਜੀ ਕਰਕੇ ਕਿਸਾਨਾਂ ਨੇ ਡੀ.ਸੀ. ਸੰਗਰੂਰ ਨੂੰ ਆਪਣੀਆਂ ਮੰਗਾਂ ਇਕ ਮੰਗ ਪੱਤਰ ਵੀ ਦਿੱਤਾ। ਕਿਸਾਨਾਂ ਦੇ ਇਸ ਧਰਨੇ ਨੂੰ ਸਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਕੇਦਰ ਦੀ ਸਰਕਾਰ ਵੱਖ ਵੱਖ ਕਾਨੂੰਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਿੱਤਾ ਵਿੱਚ
ਢਾਲ ਰਹੀ ਹੈ। ਦੂਸਰੇ ਪਾਸੇ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਵਿੱਚ ਪਾਸਾ ਵੱਟ ਕੇ ਬੈਠੀ ਹੈ। ਧਰਨੇ ਨੂੰ ਸਬੋਧਨ ਕਰਦਿਆਂ ਸ੍ਰ. ਹਰਭਗਵਾਨ ਸਿੰਘ ਮੂਨਕ ਨੇ ਆਖਿਆ ਕਿ ਸਰਕਾਰ ਦੇ ਵਾਅਦੇ ਮੁਤਾਬਿਕ ਮਜਦੂਰ ਮਜਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣੇ ਯਕੀਨੀ ਬਣਾਏ ਅਤੇ ਉਨਾਂ ਨੂੰ ਜਮੀਨ ਦੀ ਮਾਲਕੀ ਦਵੇ,ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨੂੰ 5 ਲੱਖ ਰੁਪਏ ਤੱਕ ਦਾ ਮੁਆਵਜਾ ਦਿੱਤਾ ਜਾਵੇ, ਕਿਸਾਨ/ਮਜਦੂਰ ਕਰਜਾ ਕਾਨੂੰਨ ਫੌਰੀ ਅਮਲ ਵਿੱਚ ਲਿਆਦਾ ਜਾਵੇ,ਸਰਕਾਰੀ ਖਰੀਦ ਯਕੀਨੀ ਬਣਾ ਕੇ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕੀਤੀਆਂ ਜਾਣ,ਕਿਸਾਨਾਂ ਦੀਆਂ ਸਬਸਿਡੀਆਂ ਬਹਾਲ ਕੀਤੀਆਂ ਜਾਣ ਅਤੇ ਵਾਧਾ ਕੀਤਾ ਜਾਵੇ। ਇਸ ਸਮੇ ਹੋਰਨਾਂ ਤੋਂ ਇਲਾਵਾ ਅੱਜ ਦੇ ਧਰਨੇ ਵਿੱਚ ਕਿਸਾਨ ਆਗੂ ਦਿਲਬਾਗ ਸਿੰਘ,ਦਰਬਾਰਾ ਸਿੰਘ ਛਾਜਲਾ, ਜਨਕ ਸਿੰਘ ਭੂਟਾਲ, ਜਸਵਿੰਦਰ ਸਿੰਘ ਲੌਗੋਵਾਲ, ਮਾਨਕ ਕਣਕਵਾਲ, ਹਰਪਾਲ ਸਿੰਘ, ਸਿਆਮਦਾਸ ਕਾਂਝਲੀ, ਮਲਕੀਤ ਸਿੰਘ ਟੂਰਬੰਜਾਰਾ, ਅਜੈਬ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ ਸਾਦੀਹਰੀ, ਬਹਾਲ ਸਿੰਘ ਢੀਡਸਾ, ਦਰਸ਼ਨ ਸਿੰਘ ਚੰਗਾਲੀਵਾਲਾ, ਜਸਵੰਤ ਸਿੰਘ, ਰਾਮਸ਼ਰਨ,ਕਰਨੈਲ ਸਿੰਘ,ਗੋਪੀ ਸਿੰਘ, ਹੁਸ਼ਿਆਰ ਸਿੰਘ ਸਲੇਮਗੜ੍ਹ, ਹਰਬੰਸ ਸਿੰਘ ਲੱਡਾ ਆਦਿ ਆਗੂਆਂ ਨੇ ਸਬੋਧਨ ਕੀਤਾ। ਆਗੂਆਂ ਮੰਗ ਕੀਤੀ ਕਿ ਭੌ-ਪ੍ਰਾਪਤੀ ਐਕਟ 2013 ਨੂੰ ਛੇੜਨ ਵਾਲਾ ਆਰਡੀਨੈਸ ਤੁਰੰਤ ਰੱਦ ਕੀਤਾ ਜਾਵੇ,ਕਿਸਾਨ/ਮਜਦੂਰ ’ਤੇ ਸੰਘਰਸ਼ ਦੌਰਾਨ ਪਏ ਕੇਸ ਤੁਰੰਤ ਰੱਦ ਕੀਤੇ ਜਾਣ,ਅਵਾਰਾ ਡੰਗਰ ਜੋ ਖੇਤਾਂ ਦਾ ਉਜਾੜਾ ਕਰਦੇ ਹਨ,ਉਨਾਂ ਦਾ ਪ੍ਰਬੰਧ ਕੀਤਾ ਜਾਵੇ,ਖੇਤੀਬਾੜੀ ਸੈਕਟਰ ਨੂੰ ਬਚਾਉਣ ਅਤੇ ਕਿਸਾਨ/ਮਜਦੂਰ ਪੱਖੀ ਉਸਾਰੂ ਨੀਤੀਆਂ ’ਤੇ ਅਮਲ ਕੀਤਾ ਜਾਵੇ,ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤੇ ਜਾਵੇ।



