Skip to content
Independent perspectives. Global stories.
BREAKING

ਬੱਸ ਸਟੈਂਡ ਦਾ ਪ੍ਰੋਜੈਕਟ ਨੇਪਰੇ ਚੜ੍ਹ ਗਿਆ ਹੈ ਅਤੇ ਇਸ ਕੰਮ ਲਈ 8 ਕਰੋੜ ਰੁਪਏ ਜਾਰੀ ਹੋ ਚੁਕੇ ਹਨ : ਗਰਗ

Share this story

ਸੰਗਰੂਰ 8 ਫਰਵਰੀ  ਗਰੋਵਰ (ਗਰੋਵਰ)- ਆਉਣ ਵਾਲੀ 25 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਹੋਣਗੀਆਂ ਅਤੇ ਇਹਨਾਂ ਚੋਣਾਂ ਵਿਚ ਅਕਾਲੀ ਭਾਜਪਾ ਗੱਠਜੋੜ ਮਿਲ ਕੇ ਹੀ ਲੋਕਾਂ ਕੋਲੋਂ ਵੋਟਾਂ ਦੀ ਮੰਗ ਕਰੇਗਾ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਨੰਹੁ ਮਾਸ ਦਾ ਰਿਸ਼ਤਾ ਹੈ ਅਤੇ ਇਹ ਰਿਸ਼ਤਾ ਕਿਸੇ ਵੀ ਤਰ੍ਹਾਂ ਨਾਲ ਅੱਡ ਨਹੀਂ ਹੋ ਸਕਦਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਪ੍ਰਕਾਸ਼ ਚੰਦ ਗਰਗ ਮੁੱਖ ਪਾਰਲੀਮਾਨੀ ਸਕੱਤਰ ਨੇ ਸਾਡੇ ਪਤੱਰਕਾਰ  ਨਾਲ ਮੀਡੀਆ ਸੈੇਟਰ ਵਿਖੇ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ।  ਉਹਨਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਅਗੁਵਾਈ ਸਦਕਾ ਬੱਸ ਸਟੈਂਡ ਦਾ ਪ੍ਰੋਜੈਕਟ ਨੇਪਰੇ ਚੜ੍ਹ ਗਿਆ ਹੈ ਅਤੇ ਇਸ ਕੰਮ ਲਈ 8 ਕਰੋੜ ਰੁਪਏ ਜਾਰੀ ਹੋ ਚੁਕੇ ਹਨ, ਕੁਝ ਹੀ ਦਿਨ੍ਹਾਂ ਵਿਚ ਨਜ਼ਦੀਕੀ ਥਾਂ ਲੱਭ ਕੇ ਇਸਨੂੰ ਆਰਜੀ ਤੋਰ ਤੇ ਤਬਦੀਲ ਕਰਕੇ ਇਸਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਾਂਗਰਸ ਪਾਰਟੀ ਤੇ ਵਰਦਿਆਂ ਕਿਹਾ ਕਿ ਲੋਕ ਉਹਨਾਂ ਕੋਲ ਪੁਛਣ ਕਿ

ਉਹ ਆਪਣੇ ਸਮੇਂ ਦੌਰਾਨ ਕਿਥੇ ਲੁਕ ਕੇ ਬੈਠ ਗਏ ਸਨ ਅਤੇ ਬੱਸ ਸਟੈਂਡ ਵਿਖੇ ਮੱਛੀਆਂ ਫੜਨ ਦਾ ਡਰਾਮਾ ਕੀਤਾ ਗਿਆ ਸੀ। ਉਹਨਾਂ ਆਪਣੇ ਸਮੇਂ ਵਿਚ ਕਿਹੜੇ ਵਿਕਾਸ ਦੇ ਕੰਮ ਕਰਵਾਏ ਸਨ, ਅੱਜ ਉਹ ਗੱਲਾਂ ਕਰਦੇ ਹਨ ਵਿਕਾਸ ਦੀਆਂ।   ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਲਗਭਗ ਸਾਰੇ ਖੋਤਰਾਂ ਵਿਚ ਹੋਏ ਵਿਕਾਸ ਕਾਰਨ ਸਾਡੇ ਉਮੀਦਵਾਰ ਲੋਕਾਂ ਕੋਲ ਵੋਟਾਂ ਮੰਗਣ ਜਾਣਗੇ। ਉਹਨਾਂ ਕਿਹਾ ਕਿ ਸੰਗਰੂਰ ਦੇ ਸਲੱਮ ਏਰੀਏ ਜਿਹਨਾਂ ਵਿਚ ਰਾਮ ਨਗਰ ਬਸਤੀ, ਪ੍ਰਦੀਪ ਨਗਰ, ਹਰੀਪੂਰਾ ਆਦਿ ਬਸਤੀਆਂ ਵਿਚ ਰਿਕਾਰਡਤੋੜ ਵਿਕਾਸ ਕਰਵਾਏ ਗਏ ਹਨ। ਆਉਣ ਵਾਲੇ ਦੋ ਤਿੰਨ ਦਿਨ੍ਹਾਂ ਤੱਕ ਉਮਾਦਵਾਰਾਂ ਦਾ ਐਲਾਨ ਹੋ ਜਾਵੇਗਾ ਅਤੇ ਪਿਛਲੇ ਅਨੁਪਾਤ ਦੇ ਅਨੁਸਾਰ ਹੀ ਭਾਜਪਾ ਨਾਲ ਸੀਟਾਂ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ। ਸੰਗਰੂਰ ਦੇ ਮਾਤਾ ਕਾਲੀ ਦੇਵੀ ਮੰਦਰ ਦੇ ਪਿਛਲੇ ਪਾਸੇ ਇਕ ਆਈ. ਟੀ. ਆਈ. ਸੰਸਥਾ ਦੀ ਬਿਲਡਿੰਗ ਬਣ ਦੇ ਤਿਆਰ ਹੋ ਚੁਕੀ ਹੈ ਅਤੇ ਇਸ ਤੇ ਲਗਭਗ 60 ਲੱਖ ਰੁਪਏ ਖਰਚ ਆਏ ਹਨ। ਇਹ ਸੰਸਥਾ ਕੁਝ ਹੀ ਦਿਨ੍ਹਾਂ ਵਿਚ ਸ਼ੁਰੂ ਹੋ ਜਾਵੇਗੀ ਅਤੇ ਇਸ ਵੱਖ ਵੱਖ ਕਿੱਤਾ ਮੁਖੀ ਕੋਰਸਾਂ ਲਈ ਦਾਖਲੇ ਕੀਤੇ ਜਾਣਗੇ। ਇਸ ਮੋਕੇ ਉਹਨਾਂ ਦੇ ਨਾਲ ਜ਼ਿਲਾ ਜਨਰਲ ਸਕੱਤਰ ਸ. ਜਸਵਿੰਦਰ ਸਿੰਘ ਪ੍ਰਿੰਸ, ਸਾਬਕਾ ਨਗਰ ਕੌਂਸਲ ਪ੍ਰਧਾਨ ਸ. ਇਕਬਾਲਜੀਤ ਸਿੰਘ ਪੂਨੀਆਂ, ਮੋਤੀ ਲਾਲ ਐਮ. ਸੀ., ਰਾਜੂ ਥਰੇਜਾ, ਸੰਦੀਪ ਦਾਨੀਆ, ਭਾਜਪਾ ਦੇ ਹਰੀਸ਼ ਟੁਟੇਜਾ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।

WRITTEN BY