Skip to content
Independent perspectives. Global stories.
BREAKING

ਟਰੇਡ ਯੂਨੀਅਨ ਕੌਂਸਲ ਦੀ ਸਰਬਸੰਮਤੀ ਨਾਲ ਹੋਈ ਚੋਣ

Share this story

ਸੰਗਰੂਰ, 8 ਫਰਵਰੀ (ਰਾਕੇਸ਼ ਜਿੰਦਲ ਘਾਬਦਾਂ)- ਬੀਤੇ ਦਿਨੀ ਟਰੇਡ ਯੂਨੀਅਨ ਕੌਂਸਲ ਏਟਕ ਸੰਗਰੂਰ ਦੀ ਮੀਟਿੰਗ ਸਾਥੀ ਰਘੁਵਰ ਦਿਆਲ ਗੁਪਤਾ ਦੀ ਪ੍ਰਧਾਨਗੀ ਹੇਠ ਸੁੰਤਤਰਤਾ ਭਵਨ ਵਿਖੇ ਹੋਈ। ਜਿਸ ਵਿੱਚ ਬਿਜਲੀ ਫੈਡਰੇਸ਼ਨ,ਪੀ.ਆਰ.ਟੀ.ਸੀ. ਯੂਨੀਅਨ,ਪੇਪਸੀ ਕੋ-ਵਰਕਰਜ਼,ਜੀ.ਜੀ.ਐਸ. ਸਕੂਲ ਯੂਨੀਅਨ,ਪੀ.ਆਰ.ਟੀ.ਸੀ. ਭਾਈਚਾਰਾ ਮੰਚ,ਪੰਜਾਬ ਸਬਾਡੀਨੇਟ ਫੈਡਰੇਸ਼ਨ,ਸੀਵਰੇਜ ਇੰਪ.ਯੂਨੀਅਨ,ਬੈਕਿੰਗ ਇੰਪਲਾਈਜ਼ ਐਸੋਸੀਏਸ਼ਨ ਅਦਿ ਮੁਲਾਜਮ ਯੂਨੀਅਨਾਂ ਦੇ ਵੱਖ ਵੱਖ ਆਗੂਆਂ ਨੇ ਸ਼ਿਰਕਤ ਕੀਤੀ। ਮੀਟਿੰਗ ਨੇ ਜੀ.ਜੀ.ਐਸ. ਪਬਲਿਕ ਸਕੂਲ ਮੁਲਾਜ਼ਮ ਯੂਨੀਅਨ ਵੱਲੋਂ ਜਿੱਤੇ ਸੰਘਰਸ਼ ’ਤੇ ਵਧਾਈ ਦਿੱਤੀ। ਇਸ ਸਮੇ ਬਿਜਲੀ ਐਕਸੀਅਨ ਮਲੇਰਕੋਟਲਾ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਯੂਨੀਅਨ ਨਾਲ ਕਰਕੇ ਮਸਲਾ ਨਿਬੇੜੇ,ਐਕਸੀਅਨ ਨਹਿਰੀ ਵਿਭਾਗ ਸੰਗਰੂਰ ਨਿਬੇੜੇ ਇਸ ਮੀਟਿੰਗ ਵਿੱਚ ਸਾਥੀ ਗੁਪਤਾ ਤੋਂ ਇਲਾਵਾ ਮੇਲਾ ਸਿੰਘ ਪੁੰਨਾਵਾਲ,ਮੁਹੰਮਦ ਖਲੀਲ,ਦਰਸ਼ਨ

ਸਿੰਘ,ਸੁੰਦਰਪਾਲ,ਦੀਪਾ ਰਾਮ,ਕ੍ਰਿਸ਼ਨ ਭੜੋ,ਸੁਨੀਲ ਜੈਨ,ਪਾਲੀ ਰਾਮ ਬਾਂਸਲ ਅਤੇ ਸਰਬਜੀਤ ਸਿੰਘ ਸਾਮਲ ਹੋਏ। ਇਸ ਸਮੇ ਸਰਬਸੰਮਤੀ ਨਾਲ ਹੋਈ,ਜਿਸ ਵਿੱਚ ਆਰ.ਡੀ. ਗੁਪਤਾ ਪ੍ਰਧਾਨ,ਮੀਤ ਪ੍ਰਧਾਨ ਦਰਸ਼ਨ ਸਿੰਘ ਹਰੇੜੀ, ਕ੍ਰਿਸ਼ਨ ਭੜੋ ਜਨਰਲ ਸਕੱਤਰ,ਮੁਹੰਮਦ ਖਲੀਲ ਸਕੱਤਰ,ਮੇਲਾ ਸਿੰਘ ਖਜਾਨਚੀ,ਮੁੱਖ ਸਲਾਹਕਾਰ ਸੁਨੀਲ ਜੈਨ,ਜਥੇਬੰਦਕ ਸਕੱਤਰ ਸਮੀਮ ਐਹਮਦ ਅਤੇ ਜਸਮੇਲ ਜੱਸੀ ਤੋਂ ਇਲਾਵਾ ਪਾਲੀਰਾਮ ਸਰਪ੍ਰਸਤ ਚੁਣੇ ਗਏ।

WRITTEN BY