Skip to content
Independent perspectives. Global stories.
BREAKING

ਬਿਹਾਰ ਵਿੱਚ ਜੇਡੀਯੂ ਦੀ ਸਰਕਾਰ ਬਾਰੇ ਭੰਬਲਭੂਸੇ ਦੀ ਸਥਿਤੀ

Share this story

ਪਟਨਾ, 7 ਫਰਵਰੀ (ਪੀ. ਟੀ.)- ਬਿਹਾਰ ਵਿੱਚ ਸੱਤਾਧਾਰੀ ਜੇਡੀਯੂ ਖਿਲਾਫ ਬਗਾਵਤ ਕਰਨ ਵਾਲੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਅੱਜ ਮਤੰਰੀ ਮੰਡਲ ਦੀ ਇੱਕ ਬੈਠਕ ਪਿੱਛੋਂ ਸੂਬੇ ਦੇ ਰਾਜਪਾਲ ਨੂੰ ਐਸੰਬਲੀ ਭੰਗ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਮੰਤਰੀ ਮੰਡਲ ਦੀ ਬੈਠਕ ਵਿੱਚ 29 ਵਿੱਚੋਂ 21 ਮੰਤਰੀਆਂ ਨੇ ਮੁੱਖ ਮੰਤਰੀ ਖਿਲਾਫ ਬਗਾਵਤ ਕਰ ਦਿੱਤੀ। ਪਾਰਟੀ ਦੇ ਬਹੁਗਿਣਤੀ ਵਿਧਾਇਕਾਂ ਨੇ ਬੈਠਕ ਕਰਕੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਵਿਧਾਇਕ ਦਲ ਦਾ ਨੇਤਾ ਚੁਣ ਲਿਆ। ਜੇਡੀਯੂ ਹੁਣ ਨਵੇਂ ਮੰਤਰੀ ਮੰਡਲ ਦੇ ਗਠਨ ਲਈ ਰਾਜਪਾਲ ਤੱਕ ਪਹੁੰਚ ਕਰੇਗੀ। ਇਹ ਰਾਜਪਾਲ ਦੇ ਵਿਵੇਕ ਉ¤ਪਰ ਨਿਰਭਰ ਕਰਦਾ ਹੈ ਕਿ ਉਹ ਸ੍ਰੀ ਮਾਂਝੀ ਦੀ ਗੱਲ ਮੰਨਦੇ ਹਨ ਜਾਂ ਜੇਡੀਯੂ ਦੇ ਵੱਡੇ ਧੜੇ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਨ। ਉਂਝ ਸ੍ਰੀ ਨਿਤਿਸ਼ ਕੁਮਾਰ ਕੋਲ ਬਿਹਾਰ ਵਿਧਾਨ ਸਭਾ ਵਿੱਚ ਸਪੱਸ਼ਟ ਬਹੁਮਤ ਦੇ ਬਰਾਬਰ ਵਿਧਾਇਕਾਂ ਦੀ ਗਿਣਤੀ ਨਹੀਂ ਹੈ। ਸ੍ਰੀ ਮਾਂਝੀ ਸਮੇਤ 8 ਦੇ ਕਰੀਬ ਵਿਧਾਇਕਾਂ ਦੀ ਬਗਾਵਤ ਕਾਰਨ ਅਜਿਹਾ ਵਾਪਰਿਆ ਹੈ।

WRITTEN BY