Skip to content
Independent perspectives. Global stories.
BREAKING

ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ

Share this story

ਬਠਿੰਡਾ, 6 ਫਰਵਰੀ (ਗੁਰਤੇਜ ਸਿੰਘ ਸਿੱਧੂ/ਅਮਰਜੀਤ ਸਿੰਘ ਸਿੱਧੂ)- ਰਾਜ ਚੋਣ ਕਮਿਸ਼ਨ ਪੰਜਾਬ ਦੁਆਰਾ ਨਗਰ ਨਿਗਮ ਬਠਿੰਡਾ ਦੀਆਂ ਆਮ ਚੋਣਾਂ 22 ਫਰਵਰੀ 2015 ਨੂੰ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿ¤ਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ, ਬਠਿੰਡਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦ¤ਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 7 ਫਰਵਰੀ ਤੋਂ 11 ਫਰਵਰੀ ਤ¤ਕ ਉਮੀਦਵਾਰ ਆਪਣੇ ਨਾਮਜਦਗੀ ਫਾਰਮ ਸੰਬੰਧਤ ਰਿਟਰਨਿੰਗ ਅਫਸਰਾਂ ਪਾਸ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤ¤ਕ ਦਾਖਲ ਕਰ ਸਕਦੇ ਹਨ। ਵੱਖ-ਵੱਖ ਸਿਆਸੀ ਆਗੂਆਂ ਨਾਲ ਕੀਤੀ ਇਸ ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ, ਬਠਿੰਡਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ 12 ਫਰਵਰੀ 2015 ਨੂੰ ਨਾਮਜਦਗੀ ਫਾਰਮਾਂ ਦੀ ਪੜਤਾਲ ਸੰਬੰਧਤ ਰਿਟਰਨਿੰਗ

ਅਫ਼ਸਰ ਵ¤ਲੋਂ ਸਵੇਰੇ 11 ਵਜੇ ਕੀਤੀ ਜਾਵੇਗੀ ਅਤੇ 13 ਫਰਵਰੀ ਸ਼ਾਮ 03.00 ਵਜੇ ਤ¤ਕ ਉਮੀਦਵਾਰ ਆਪਣੇ ਨਾਮਜਦਗੀ ਫਾਰਮ ਵਾਪਿਸ ਲੈ ਸਕਦੇ ਹਨ ਅਤੇ ਉਸੇ ਦਿਨ ਸ਼ਾਮ 03.00 ਵਜੇ ਤੋਂ ਬਾਅਦ ਕਮਿਸ਼ਨ ਦੁਆਰਾ ਪ੍ਰਮਾਨਿਤ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਕੀਤੀ ਜਾਵੇਗੀ। ਨਗਰ ਨਿਗਮ, ਬਠਿੰਡਾ ਦੇ 50 ਵਾਰਡਾਂ ਲਈ 176 ਪੋਲਿੰਗ ਸ਼ਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਤੇ ਪੋਲਿੰਗ 22 ਫਰਵਰੀ ਨੂੰ ਹੋਵੇਗੀ ਅਤੇ ਵੋਟਿੰਗ ਦਾ ਸਮਾਂ ਸਵੇਰੇ  8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ ਸਰਕਾਰੀ ਬਹੁ-ਤਕਨੀਕੀ ਕਾਲਜ, ਬਠਿੰਡਾ ਦੇ ਆਡੀਟੋਰੀਅਮ ਹਾਲ ਵਿਖੇ ਮਿਤੀ 26 ਫਰਵਰੀ ਨੂੰ ਕੀਤੀ ਜਾਵੇਗੀ। ਇਹ ਚੋਣਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੁਆਰਾ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦ¤ਸਿਆ ਕਿ ਨਗਰ ਨਿਗਮ ਬਠਿੰਡਾ ਦੇ 1 ਤੋਂ 17 ਵਾਰਡਾਂ ਲਈ ਜ਼ਿਲ੍ਹਾ ਮਾਲ ਅਫਸਰ ਬਠਿੰਡਾ ਸ਼੍ਰੀ ਜਸ਼ਨਜੀਤ ਸਿੰਘ ਨੂੰ ਰਿਟਰਨਿੰਗ ਅਫ਼ਸਰ ਅਤੇ ਸ਼੍ਰੀ ਪਰਮਿੰਦਰ ਸਿੰਘ, ਉਪ ਮੰਡਲ ਇੰਜ: ਜਨਸਿਹਤ ਬੀ.ਡੀ.ਏ ਬਠਿੰਡਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿੁਯਕਤ ਕੀਤਾ ਗਿਆ ਹੈ।
ਵਾਰਡ ਨੰ: 18 ਤੋਂ 35 ਲਈ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ, ਸ਼੍ਰੀ ਦਮਨਜੀਤ ਸਿੰਘ ਮਾਨ  ਨੂੰ ਰਿਟਰਨਿੰਗ ਅਫ਼ਸਰ ਅਤੇ ਮੰਡਲ ਇੰਜ: ਪੰਜਾਬ ਵਾਟਰ ਰਿਸੋਰਸ ਮੈਨੇਜਮੈਂਟ ਅਤੇ ਵਿਕਾਸ ਕਾਰਪੋਰੇਸ਼ਨ ਡਵੀਜਨ ਨੰ: 7 ਸ਼੍ਰੀ ਕੇ.ਕੇ.ਸਿੰਗਲਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿੁਯਕਤ ਕੀਤਾ ਗਿਆ ਹੈ।
ਵਾਰਡ ਨੰ: 36 ਤੋਂ 50 ਲਈ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ, ਬਠਿੰਡਾ ਸ਼੍ਰੀ ਜਸਕਰਨ ਸਿੰਘ ਬਰਾੜ ਨੂੰ ਰਿਟਰਨਿੰਗ ਅਫ਼ਸਰ ਅਤੇ ਉਪ ਮੰਡਲ ਇੰਜ: ਬਠਿੰਡਾ ਕਨਾਲ ਸਬ ਡਵੀਜਨ ਸ਼੍ਰੀ ਹਾਕਮ ਸਿੰਘ ਭ¤ਠਲ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿੁਯਕਤ ਕੀਤਾ ਗਿਆ ਹੈ।
ਉਕਤ ਅਨੁਸਾਰ ਜ਼ਿਲ੍ਹਾ ਮਾਲ ਅਫ਼ਸਰ, ਬਠਿੰਡਾ ਵ¤ਲੋਂ ਵਾਰਡ ਨੰ: 1 ਤੋਂ 17 ਦੇ ਨਾਮਜਦਗੀ ਪੇਪਰ, ਕਮਰਾ ਨੰ: 208, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ, ਉਪ ਮੰਡਲ ਮੈਜਿਸਟ੍ਰੇਟ, ਬਠਿੰਡਾ ਵ¤ਲੋਂ ਵਾਰਡ ਨੰ: 18 ਤੋਂ 35 ਦੇ ਨਾਮਜਦਗੀ ਪੇਪਰ ਕਮਰਾ ਨੰ: 309, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਅਤੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਬਠਿੰਡਾ ਵ¤ਲੋਂ ਵਾਰਡ ਨੰ: 36 ਤੋਂ 50 ਦੇ ਨਾਮਜਦਗੀ ਪੇਪਰ ਕਮਰਾ ਨੰ: 358, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ  ਵਿਖੇ ਲਏ ਜਾਣਗੇ। ਨਾਮੀਨੇਸ਼ਨ ਫਾਰਮ ਅਤੇ ਹੋਰ ਕਾਗਜ਼ਾਤਾਂ ਦਾ ਸੈਟ 7 ਫਰਵਰੀ  ਨੂੰ ਸਵੇਰੇ 10:30 ਵਜੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ, ਬਠਿੰਡਾ ਦੇ ਦਫ਼ਤਰ ਵਿਖੇ ਚੋਣ ਉਮੀਦਵਾਰਾਂ ਨੂੰ ਦਿੱਤਾ ਜਾਵੇਗਾ।

WRITTEN BY