Skip to content
Independent perspectives. Global stories.
BREAKING

ਜ਼ੀਰਕਪੁਰ ਫਲਾਈਓਵਰ ਉਤੇ ਪੰਜ ਗੱਡੀਆਂ ਦੀ ਟੱਕਰ

Share this story

Page-1_11 ਜ਼ੀਰਕਪੁਰ, 6 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼ ਕੁਮਾਰ)- ਅੰਬਾਲਾ-ਚੰਡੀਗੜ੍ਹ ਮੁਖ ਮਾਰਗ ਉੱਤੇ ਬਣੇ ਹੋਏ ਜ਼ੀਰਕਪੁਰ ਫਲਾਈਓਵਰ ਉੱਪਰ ਇੱਕੋ ਸਮੇਂ ਵਿੱਚ ਪੰਜ ਗੱਡੀਆਂ ਆਪਿਸ ਵਿੱਚ ਟਕਰਾ ਗਈਆਂ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵੱਲੋਂ ਆ ਰਹੀ ਪਜੇਰੋ ਸੀ ਐੱਚ 38 04 ਏ 0067 ਦਾ ਸੰਤੁਲਨ ਵਿਗੜਨ ਕਾਰਨ ਡਿਵਾਈਡਰ  ’ਤੇ ਲੱਗੀ ਹੋਈ ਸਟ੍ਰੀਟ ਲਾਇਟ ਨਾਲ ਟਕਰਾ ਕੇ ਦੂਜੀ ਸੜਕ ’ਤੇ ਆ ਪੁੱਜੀ ਅਤੇ ਦੂਜੀ ਸੜਕ ’ਤੇ ਅੰਬਾਲਾ ਵੱਲੋਂ ਆ ਰਹੀ ਦੋ ਆਈ-20 ਪੀ ਐੱਚ 03 ਡੀ 2358, ਪੀਬੀ 11 ਬੀ 9863 ਗੱਡੀਆਂ, ਇੱਕ ਥ੍ਰੀ ਵ੍ਹੀਲਰ  ਪੀਬੀ 65 ਐਕਸ 1602 ਅਤੇ ਮੋਟਰ ਸਾਇਕਲ ਸੀ ਐੱਚ 01  0944 ਦੀ ਆਪਿਸ

ਵਿੱਚ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਮੋਟਰ ਸਾਇਕਲ ਸਵਾਰ ਸਹਿਤ ਚਾਰ ਹੋਰ ਵੱਖ-ਵੱਖ ਗੱਡੀਆਂ ਵਿੱਚ ਸਵਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਚੰਡੀਗੜ ਪੀ ਜੀ ਆਈ ਅਤੇ ਆਸ-ਪਾਸ ਦੇ ਹਸਪਤਾਲਾਂ ਵਿਖੇ ਇਲਾਜ ਲਈ ਦਾਖਿਲ ਕਰਵਾ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਰਾਹਤ ਕਾਰਜ ਆਰੰਭ ਕਰ ਦਿੱਤੇ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜ਼ੀਰਕਪੁਰ ਦੇ ਇਸ ਫਲਾਈਓਵਰ ਉੱਪਰ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਮੌਤਾਂ ਹੋ ਚੁੱਕੀਆਂ ਹਨ।

WRITTEN BY