Skip to content
Independent perspectives. Global stories.
BREAKING

ਪੰਜਾਬ ਵਿਧਾਨ ਸਭਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਵੱਲੋਂ ਪ੍ਰੀਜਾਇਡਿੰਗ ਅਫਸਰਾਂ ਦੀ 77ਵੀਂ ਕਾਨਫਰੰਸ ’ਚ ਸ਼ਿਰਕਤ

Share this story

ਸਹੀ ਸਿੱਖਿਆ ਤੇ ਮਹਿਲਾਵਾਂ ਨੂੰ ਅਧਿਕਾਰ ਦੇਣ ਦੀ ਲੋੜ ’ਤੇ ਜ਼ੋਰ
Page-1_28 ਚੰਡੀਗੜ੍ਹ, 6 ਫਰਵਰੀ (ਪੀ. ਟੀ.)- ਪੰਜਾਬ ਵਿਧਾਨ ਸਭਾ ਦੇ  ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਲਖਨਉ ਵਿਖੇ ਲੈਜੀਸਲੇਟਿਵ ਬਾਡੀ  ਦੇ ਪ੍ਰਿਜਾਇਡਿੰਗ ਅਫਸਰਾਂ  ਦੀ 77ਵੀਂ ਕਾਨਫਰੰਸ ਵਿਚ ਹਿੱਸਾ ਲੈਂਦੇ ਹੋਏ ‘ਵਿਕਾਸ ਵਿਚ ਸੰਸਦ ਦਾ ਯੋਗਦਾਨ ਵਿਸ਼ੇ ਤੇ ਬੋਲਦੇ ਹੋਏ ਕਿਹਾ ਕਿ ਰਾਸ਼ਟਰ ਦੇ ਵਿਕਾਸ ਵਿਚ ਸਾਂਸਦਾਂ ਦਾ  ਬਹੁਤ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਾਨਫਰੰਸ ਮੌਕੇ ਡਾ. ਅਟਵਾਲ ਨੇ ਕਿਹਾ ਕਿ ਅਜੋਕੇ ਯੁਗ ਵਿਚ ਲੋਕਾਂ ਦਾ ਵਿਕਾਸ ਵਿਸ਼ੇਸ਼ ਕਰਕੇ ਮੁੱਢਲੀ ਸਿਹਤ, ਵਿਦਿਆ ਅਤੇ ਰੋਜਗਾਰ ਖੇਤਰ  ਵਿਚ  ਨਿਰਭਰ ਕਰਦਾ ਹੈ ਅਤੇ  ਉਨੀ ਦੇਰ ਤੱਕ ਤਰੱਕੀ ਨਹੀ ਹੋ ਸਕਦੀ  ਜਦੋਂ ਤੱਕ ਗਿਆਨ ਪ੍ਰਾਪਤ ਨਹੀਂ ਹੁੰਦਾ ਅਤੇ ਇਸ ਗਿਆਨ ਦੇ ਲਈ ਵਿਦਿਆ

ਸਭ ਤੋਂ ਮੁੱਢਲੀ ਲੋੜ ਹੁੰਦੀ ਹੈ।ਬੁਲਾਰੇ ਅਨੁਸਾਰ ਡਾ. ਅਟਵਾਲ ਨੇ ਵਿਦਿਆ ਦੇ ਅਧਿਕਾਰ ਨਾਲੋ ਚੰਗੀ ਵਿਦਿਆ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਢਲੀ  ਪੜ੍ਹਾਈ ਦੀ ਮੱਹਤਤਾ ਨੂੰ ਅਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪ੍ਰਾਇਮਰੀ ਦੀ ਪੜਾਈ ਦੋਰਾਨ ਵਿਦਿਆਰਥੀਆਂ ਨੂੰ ਬਰੀਕੀ ਨਾਲ ਸੋਚਣ ਲਈ ਪੜਾਇਆ ਜਾਵੇ ਅਤੇ ਨੈਤਿਕ ਕਦਰਾਂ ਕੀਮਤਾਂ  ਬਾਰੇ ਸਿਖਾਇਆ ਜਾਵੇ।ਉਨ੍ਹਾਂ ਨੇ ਮਹਿਲਾਵਾਂ ਨੂੰ ਵੱਧ ਅਧਿਕਾਰ ਦੇਣ ਬਾਰੇ ਕਿਹਾ ਕਿ ਮਹਿਲਾਵਾਂ ਦੀ ਤਰੱਕੀ ਅਤੇ ਆਰਥਿਕ ਵਿਕਾਸ ਇਕ ਦੂਸਰੇ ਨਾਲ ਸਬੰਧ ਰਖਦੇ ਹਨ।ਡਾ. ਅਟਵਾਲ ਨੇ ਕਿਹਾ ਪ੍ਰਿਜਾਇਡਿੰਗ ਅਫਸਰਾਂ  ਦਾ ਇਹ ਫਰਜ ਬਣਦਾ ਹੈ ਕਿ ਉਹ ਵਿਕਾਸ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਲੈਣ। ‘ਪੇਪਰਲੈਸ ਪਾਰਲੀਮੈਂਟ‘  ਮੁੱਦੇ ਬਾਰੇ  ਡਾ.  ਅਟਵਾਲ ਨੇ ਕਿਹਾ ਕਿ  ਕੁਝ ਸਾਲਾਂ ਵਿਚ ਭਾਰਤ ਨੇ ਸੂਚਨਾ ਤਕਨੌਲਜੀ  ਦੇ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈ। ਅੱਜ ਭਾਰਤ ਦੂਜੇ ਮੁਲਕਾਂ ਨੂੰ ਕੰਪਿਊਟਰ ਸਾਫਟਵੇਅਰ ਭੇਜਣ ਵਿਚ ਮੋਹਰੀ ਹੈ।

WRITTEN BY