Skip to content
Independent perspectives. Global stories.
BREAKING

ਨਹਿਰੀ ਵਿਭਾਗ ਵਿੱਚ ਕਰੋੜਾਂ ਦੀ ਘਪਲੇਬਾਜ਼ੀ ਦੇ ਚੱਲਦਿਆਂ ਸਟੇਟ ਵਿਜੀਲੈਂਸ ਦਾ ਛਾਪਾ

Share this story

ਫਿਰੋਜ਼ਪੁਰ, 5 ਫਰਵਰੀ- ਪੰਜਾਬ ਸਰਕਾਰ ਵੱਲੋਂ ਜਿੱਥੇ ਇਕ ਪਾਸੇ ਭ੍ਰਿਸ਼ਟਾਚਰ ਨੂੰ ਜੜੋਂ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉ¤ਥੇ ਦੂਜੇ ਪਾਸੇ ਪੰਜਾਬ ਦੇ ਨਹਿਰੀ ਵਿਭਾਗ ਵਿਚ ਭ੍ਰਿਸ਼ਟਾਚਾਰ ਜੋਰਾਂ ‘ਤੇ ਹੈ।ਉ¤ਚ ਅਧਿਕਾਰੀਆਂ ਦੀ ਮਿਲੀਭੁਗਤ ਦੇ ਚੱਲਦੇ ਨਹਿਰਾਂ ਦੀ ਸਫਾਈ ਅਤੇ ਰਿਪੇਅਰ ਦੇ ਕੰਮਾਂ ਵਿਚ ਹੋ ਰਹੀ ਘਪਲੇਬਾਜ਼ੀ ਕਾਰਨ ਫਿਰੋਜ਼ਪੁਰ ਦਾ ਨਹਿਰੀ ਵਿਭਾਗ ਸਮਾਚਾਰ ਪੱਤਰਾਂ ਦੀਆਂ ਸੁੱਰਖੀਆਂ ਬਣਿਆ ਹੋਇਆ ਹੈ,ਉ¤ਥੇ ਨਾਲ ਹੀ ਵਿਭਾਗ ਵਿਚ ਫੈਲੇ ਕਰੋੜਾਂ ਰੁਪਏ ਦੇ ਘਪਲੇ ਦੀ ਗੂੰਜ ਵਿਜੀਲੈਂਸ ਵਿਭਾਗ ਦੇ ਕੰਨਾਂ ਤੱਕ ਪਹੁੰਚ ਚੁੱਕੀ ਹੈ ਇਸ ਸਭ ਦੇ ਚੱਲਦੇ ਬੀਤੇ ਦਿਨੀਂ ਫਿਰੋਜ਼ਪੁਰ ਦੇ ਨਹਿਰੀ ਵਿਭਾਗ ਵੱਲੋਂ ਬੀਕਾਨੇਰ ਨਹਿਰ ਦੀ ਸਫਾਈ ਅਤੇ ਮੁਰੰਮਤ ਦੇ ਕੰਮ ਵਿੱਚ ਹੋਈ ਕਰੋੜਾਂ ਰੁਪਏ ਦੀ ਘੱਪਲੇਬਾਜੀ ਦੀ ਨਿਰਪੱਖ ਜਾਂਚ ਕਰਨ ਦੇ ਲਈ ਸਟੇਟ ਵਿਜੀਲੈਂਸ ਵਲੋਂ ਨਹਿਰੀ ਵਿਭਾਗ’ਚ ਛਾਪੇਮਾਰੀ ਕੀਤੀ ਅਤੇ ਕੀਤੇ ਗਏ ਕੰਮਾਂ ਦਾ ਰਿਕਾਰਡ ਤੱਲਬ ਕਰਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ

ਦਿੱਤੀ ਗਈ ਹੈ।ਸਟੇਟ ਵਿਜੀਲੈਂਸ ਵਿਭਾਗ ਵੱਲਂੋ ਨਹਿਰ ਦੀ ਮੁਰੰਮਤ ਦੇ ਕੰਮ ਲਈ ਵਰਤੇ ਗਏ ਮਟੀਰਿਅਲ ਦੀ ਗੁਣਵਤਾ ਦੀ ਜਾਂਚ ਕਰਨ ਦੇ ਲਈ ਸੈਂਪਲ ਇਕੱਠੇ ਕਰਕੇ ਮਾਹਿਰਾਂ ਦੀ ਮੌਜੂਦਗੀ ਵਿੱਚ ਲੈਬੋਰਟਰੀ ਭੇਜੇ ਗਏ ਹਨ। ਜਾਣਕਾਰੀ ਮੁਤਾਬਿਕ ਰਾਜਸਥਾਨ ਸਰਕਾਰ ਵੱਲੋਂ ਪੰਜਾਬ ਦੇ ਸਿੰਚਾਈ ਵਿਭਾਗ ਨੂੰ ਕੁਝ ਸਮਾਂ ਪਹਿਲਾਂ ਦੋ ਕਰੋੜ ਰੁਪਏ ਭੇਜਿਆ ਗਿਆ ਸੀ,ਜਿਸ ਵਿੱਚ ਰਾਜਸਥਾਨ ਨੂੰ ਜਾਂਦੀ ਬੀਕਾਨੇਰ ਨਹਿਰ ਦੀ ਸਾਫ-ਸਫਾਈ ਕਰਕੇ ਨਹਿਰੀ ਪਾਣੀ ਅੰਤਮ ਸਿਰੇ ਤੱਕ ਪਹੁੰਚਾਣਾ ਸੀ ਪਰ ਫਿਰੋਜ਼ਪੁਰ ਦੇ ਨਹਿਰੀ ਵਿਭਾਗ ਦੇ ਉ¤ਚ ਅਧਿਕਾਰੀਆਂ ਵੱਲੋਂ ਇਸ ਕੰਮ ਵਿੱਚ ਲੀਪਾਪੋਤੀ ਕਰਕੇ ਰਾਜਸਥਾਨ ਵੱਲੋਂ ਭੇਜੇ ਗਏ ਦੋ ਕਰੋੜ ਦੇ ਫੰਡਾਂ ਨਾਲ ਕੀਤੇ ਜਾਣ ਵਾਲੇ ਕੰਮਾਂ ਵਿੱਚ ਵੱਡੇ ਪੱਧਰ ਤੇ ਘਪਲੇਬਾਜੀ ਹੋਣ ਦਾ ਖੱਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ।ਦੱਸਣ ਯੋਗ ਹੈ ਕਿ ਰਾਜਸਥਾਨ ਸਰਕਾਰ ਵੱਲੋ ਫਿਰਜ਼ਪੁਰ ਦੇ ਨਹਿਰੀ ਵਿਭਾਗ ਨੁੰ ਬੀਤੇ ਅਗਸਤ ਮਹੀਨੇ ਵਿੱਚ ਦੋ ਕਰੌੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਵਿਭਾਗ ਵੱਲੋ ਬੀਕਾਨੇਰ ਦੀ ਨਹਿਰ ਦੀ ਬੁਰਜੀ ਨੰਬਰ 45000 ਤੋ 368000 ਤੱਕ ਨਹਿਰ ਦੇ ਖੱਬੇ ਪਾਸੇ ਦੇ ਸਿਲੱਟ ਦੀ ਸਫਾਈ ਅਤੇ ਨਹਿਰ ਦੇ ਬਣੀ ਬਰਮ ਦੇ ਹੋਲੋ-ਜੁਆਇੰਟਸ (ਟੀਪ ਕਰਨ ਦਾ ਕੰਮ) ਦੇ ਨਾਲ-ਨਾਲ ਇਸ ਨਹਿਰ ਦੇ ਖੱਬੇ ਪਾਸੇ ਦੀ ਬਰਮ ਤੋਂ ਕੱਢੀ ਮਿੱਟੀ ਨੂੰ 30 ਮੀਟਰ ਨਹਿਰ ਤੋਂ ਬਾਹਰ ਸੁੱਟਣੀ ਸੀ ਪਰ ਦੂਜੇ ਪਾਸੇ ਨਹਿਰੀ ਵਿਭਾਗ ਦੇ ਉਚ ਅਧਿਕਾਰੀਆਂ ਨੇ ਇਸ ਦੋ ਕਰੌੜ ਰੁਪਏ ਦੇ ਫੰਡਾਂ ਦਾ ਕਥਿੱਤ ਦੁਰਉਪਯੋਗ ਕਰਕੇ ਸਰਕਾਰ ਨੂੰ ਚੂਨਾ ਲਗਾਇਆ ਗਿਆ ਹੈ।ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੀਕਾਨੇਰ ਨਹਿਰ ਦੇ ਖੱਬੇ ਪਾਸੇ ਦੀ ਬਣੀ ਬਰਮ ਤੇ ਜੰਮੀ ਸਿਲੱਟ ਨੁੰ ਵਿਭਾਗੀ ਦਸਤਾਵੇਜਾਂ ਵਿੱਚ 3 ਫੁੱਟ ਤੋਂ ਲੈਕੇ ਕਰੀਬ 6 ਫੁੱਟ ਤੱਕ ਦੱਸਿਆ ਗਿਆ ਹੈ,ਜਦ ਕਿ ਅਸਲ ਵਿੱਚ ਇਸ ਨਹਿਰ ਦੀ ਸਿਲੱਟ ਔਸਤਨ 1 ਫੱਟ ਦੇ ਕਰੀਬ ਹੋ ਸਕਦੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਨਹਿਰ ਦੇ ਸੱਜੇ ਪਾਸੇ ਦੇਖਿਆ ਜਾ ਸਕਦਾ ਹੈ।ਇਸ ਗੱਲ ਨੂੰ ਝੂਠਲਾਇਆ ਨਹੀਂ ਜਾ ਸਕਦਾ ਕਿ ਨਹਿਰ ਦੇ ਦੋਨੋਂ ਕਿਨਾਰਿਆਂ ਲਈ ਪਾਣੀ ਦਾ ਵਹਾਅ ਇੱਕ ਸਾਰ ਰਹਿੰਦਾ ਹੈ ਜਿਸਦੇ ਚੱਲਦੇ ਸਿੱਲਟ ਦੀ ਜਿੰਂਨ੍ਹੀ ਮਾਤਰਾ ਖੱਬੇ ਪਾਸੇ ਦੱਸੀ ਜਾ ਰਹੀ ਹੈ ਉਨੀ ਹੀ ਮਾਤਰਾ ਨਹਿਰ ਦੇ ਸੱਜੇ ਕੰਡੇ (ਜਿਸ ਦੀ ਸਫਾਈ ਨਹੀ ਹੋਈ) ਤੇ ਵੀ ਦਿਖਾਈ ਦਿੰਦੀ ਹੈ।ਇਸ ਨਹਿਰ ਵਿਚੋਂ ਕੱਢੀ ਗਈ ਗਾਰ ਨੂੰ ਵਿਭਾਗੀ ਨਿਯਮਾਂ ਮੁਤਾਬਿਕ ਨਹਿਰ ਦੇ ਕੰਡੇ ਤੋ ਘੱਟੋ ਘੱਟ 30 ਮੀਟਰ ਦੂਰ ਸੁੱਟਣਾ ਦੱਸਿਆ ਜਾਦਾ ਹੈ ਜਦ ਕਿ ਠੇਕੇਦਾਰਾਂ ਵੱਲੋ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਚੱਲਦੇ ਜ਼ਿਆਦਾਤਰ ਗਾਰ ਨਹਿਰ ਵਿੱਚ ਹੀ ਸੁੱਟੀ ਦੱਸੀ ਜਾਦੀ ਹੈ,ਜਦ ਕਿ ਗਾਰ ਦਾ ਕੁਝ ਹਿੱਸਾ ਨਿਰਾਧਾਰਤ ਦੂਰੀ ਤੇ ਸੁਟਣ ਦੀ ਬਜਾਏ ਨਹਿਰ ਦੇ ਡੋਲਿਆ ਤੇ ਹੀ ਦਿਖਾਈ ਦੇ ਰਿਹਾ ਹੈ।ਇਸ ਤੋ ਇਲਾਵਾ ਨਹਿਰ ਦੀ ਬਰਮ ਦੇ ਹੋਲੋ-ਜੁਆਇੰਟਸ ਨੁੰ ਭਰਨ ਅਤੇ ਟੀਪ ਦੇ ਕੰਮ ਵਿੱਚ ਵੀ ਲੀਪਾਪੋਤੀ ਸਾਫ ਦਿਖਾਈ ਦੇ ਰਹੀ ਹੈ।ਨਹਿਰੀ ਮਹਿਕਮੇ ਵਿੱਚ ਨਹਿਰ ਦੀ ਕਰੌੜਾਂ ਰੁਪਏ ਦੀ ਸ਼ਾਫ-ਸਫਾਈ ਦੇ ਇਸ ਕੰਮ ਵਿੱਚ ਵੱਡੇ ਪੱਧਰ ਤੇ ਘੱਪਲੇਬਾਜੀ ਦਾ ਖੱਦਸਾ ਜਾਹਿਰ ਕੀਤਾ ਜਾ ਰਿਹਾ ਹੈ ।ਜਿਸ ਦੇ ਚੱਲਦੇ ਸਟੈਟ ਵਿਜੀਲੈਂਸ ਵੱਲੋ ਨਹਿਰੀ ਵਿਭਾਗ ਫਿਰੋਜ਼ਪੁਰ ਦੇ ਦਫਤਰ ਵਿੱਚ ਛਾਪਾ ਮਾਰਿਆ ਗਿਆ ਤੇ ਬੀਕਾਨੇਰ ਨਹਿਰ ਦੇ ਖੱਬੇ ਪਾਸੇ ਦੇ ਕੀਤੇ ਕੰਮਾ ਦੇ ਸਾਰੇ ਐਸਟੀਮੈਟ,ਕੈਸ਼ਬੁੱਕ ਅਤੇ ਹੋਰ ਦੱਸਤਾਵੇਜ ਆਪਣੇ ਕੱਬਜ਼ੇ ਵਿੱਚ ਲੈਣ ਤੋ ਇਲਾਵਾ ਸਟੈਟ ਵਿਜੀਲੈਂਸ ਵੱਲੋਂ  ਨਹਿਰ ਦੇ ਖੱਬੇ ਪਾਸੇ ਕਰਾਈ ਗਈ ਟੀਪ ਵਿੱਚ ਵੱਰਤੇ ਗਏ ਮਟੀਰਿਅਲ ਦੇ ਸੈਂਪਲ ਵੀ ਭਰੇ ਗਏ ਹਨ।ਵਿਜੀਲੈਂਸ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਇਸ ਜਾਂਚ ਅਤੇ ਸਬੰਧਿਤ ਰਿਕਾਰਡ ਨੂੰ ਕਬਜ਼ੇ ਵਿਚ ਲੈਣ ਦੇ ਚੱਲਦੇ ਜਿੱਥੇ ਵਿਭਾਗ ਵਿਚ ਹੜਕੰਪ ਮਚਿਆ ਹੋਇਆ ਹੈ ਉੋੱਥੇ ਦੂਜੇ ਪਾਸੇ ਨਹਿਰੀ ਵਿਭਾਗ ਦੇ ਕਈ ਉਚ ਅਧਿਕਾਰੀਆਂ ਦੇ ਵੀ ਜਲਦੀ ਹੀ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਫਸੱਣ ਦੀ ਅੰਸ਼ਕਾ ਜਤਾਈ ਜਾ ਰਹੀ ਹੈ।ਜਦ ਇਸ ਸੰਬਧ ਵਿੱਚ ਐਕਸੀਅਨ ਸੁਖਬੀਰ ਸਿੰਘ ਮੁੰਡੀ ਨਾਲ ਉਹਨਾਂ ਦਾ ਪੱਖ ਲੈਣ ਲਈ ਫੋਨ ਤੇ ਸਪੰਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਸਟੇਟ ਵਿਜੀਲੈਸ ਦੇ ਧਿਆਨ ਵਿੱਚ ਹੈ ਅਤੇ ਉਹਨਾਂ ਨੇ ਦੱਬੀ ਜੁਬਾਨ ਵਿੱਚ ਵਿਜੀਲੈਸ਼ ਵੱਲੋ  ਰਿਕਾਰਡ ਤੱਲਬ ਕਰਨ ਦੀ  ਗੱਲ ਕਬੂਲ ਕੀਤੀ ।ਉਧਰ ਇਸ ਸੰਬਧ ਵਿੱਚ ਐਸ.ਪੀ ਵਿਜੀਲੈਸ ਪਰਮਵੀਰ ਸਿੰਘ ਪਰਮਾਰ ਨੇ ਦੱਸਿਆ ਕਿ ਸਟੇਟ ਵਿਜੀਲੈਸ ਟੀਮ ਵੱਲੋ ਮਟੀਰਿਅਲ ਦੇ ਸੈਪਲ ਇਕੱਠੇ ਕੀਤੇ ਜਾ ਰਹੇ ਹਨ।

WRITTEN BY