ਸੰਗਰੂਰ, 5 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਜਾਣਕਾਰੀ ਮਿਲੀ ਹੈ ਕਿ ਲੰਘੀ ਰਾਤ ਸਥਾਨਕ ਮਲੇਰਕੋਟਲਾ ਰੋਡ ’ਤੇ ਕਾਰਖਾਨਾ ਨੰ 1 ਵਾਲੀ ਗਲੀ ਦੀ ਨੁਕਰ ’ਤੇ ਸਥਿਤ ਇੱਕ ਮੋਬਾਇਲ ਫੋਨ ਅਤੇ ਘੜੀਆਂ ਦੀ ਦੁਕਾਨ ਵਿੱਚ ਅੱਗ ਲੱਗਣ ਨਾਲ ਲੱਖਾਂ ਦਾ ਸਾਮਨ ਸੜ ਕੇ ਸੁਆਹ ਹੋ ਗਿਆ। ਮੌਕੇ ’ਤੇ ਇੱਕਠੀ ਕੀਤੀ ਜਾਣਕਾਰੀ ਅਨੁਸਾਰ ਇਹ ਘਟਨਾ ਗੁਰੂ ਨਾਨਕ ਟੈਲੀਕੌਮ ਐਂਡ ਵਾਚ ਕੰਪਨੀ ’ਤੇ ਵਾਪਰੀ ਅਤੇ ਅੱਗ ਲਗਣ ਦੇ ਕਾਰਨਾਂ ਦਾ ਪਤਾ ਨਹੀ ਚੱਲ ਸਕਿਆ। ਇਸ ਦੁਕਾਨ ਵਿੱਚ ਅੱਗ ਲੱਗਣ ਬਾਰੇ ਰਾਤ ਕਰੀਬ ਡੇਢ ਵਜੇ ਰਾਹਗੀਰਾਂ ਵੱਲੋਂ ਮੁਹੱਲੇ ਦੇ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਪਤਾ ਲਗੱਣ ’ਤੇ ਲੋਕਾਂ ਵੱਲੋਂ ਪ੍ਰ ਨੂੰ ਸੂਚਨਾ ਦਿੱਤੀ ਗਈ ਤੇ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ ।ਇਸ ਸੰਬੰਧੀ ਦੁਕਾਨ ਦੇ ਮਾਲਕ ਪਰਮਜੀਤ ਭੋਲਾ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਲਗਭਗ ਡੇਢ ਵਜੇ ਉਹਨਾਂ ਦੀ ਦੁਕਾਨ ਵਿੰਚ ਅੱਗ ਲੱਗ ਗਈ ਸੀ ਜਿਸਦੀ ਜਾਣਕਾਰੀ ਉਹਨਾਂ ਨੂੰ ਦੁਕਾਨ ਦੇ ਉਪਰ
ਹੀ ਰਹਿੰਦੇ ਦੁਕਾਨ ਮਾਲਕਾਂ ਨੇ ਦਿੱਤੀ। ਉਹਨਾਂ ਦੱਸਿਆ ਕਿ ਇਸ ਅੱਗ ਨੂੰ ਕਾਬੂ ਕਰਨ ਦੇ ਲਈ ਸੰਗਰੂਰ ਤੋਂ ਫਾਇਰ ਬ੍ਰਿਗੇਡ ਬੁਲਾਉਣਾ ਪਿਆ ਅਤੇ ਮੁਹੱਲਾ ਨਿਵਾਸੀਆਂ ਨੇ ਫਾਈਰ ਬਿਗ੍ਰੇਡ ਦੇ ਸਹਿਯੋਗ ਨਾਲ ਕਰੀਬ ਡੇਢ ਘੰਟੇ ਵਿੱਚ ਕਾਬੂ ਪਾਇਆ ।ਉਹਨਾ ਹੋਰ ਦੱਸਿਆ ਕਿ ਅੱਗ ਬੁਝਾਏ ਜਾਣ ਤੱਕ ਦੁਕਾਨ ਦਾ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਚੁੱਕਿਆ ਸੀ।ਇਸ ਅੱਗ ਦੀ ਲੱਗਣ ਦੀ ਘਟਨਾ ਨਾਲ ਦੁਕਾਨ ਦੇ ਮਾਲਕਾਂ ਦਾ ਕਰੀਬ ਪੰਜ ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜਾ ਲਗ੍ਯਾਿੲਆ ਜਾ ਰਿਹਾ ਹੈ। ਵਪਾਰ ਮੰਡਲ ਦੇ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਵਾਪਰਨ ਨਾਲ ਹੋਏ ਨੁਕਸਾਨ ਦਾ ਦੁਕਾਨ ਦੇ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ।ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਪੰਜਾਬ ਦੀ ਧੂਰੀ ਵਿੱਚ ਆਮਦ ’ਤੇ ਉਹਨਾਂ ਦੇ ਧਿਆਨ ਵਿੱਚ ਇਹ ਘਟਨਾ ਨੂੰ ਲਿਆਂਦਾ ਜਾਵੇਗਾ ਅਤੇ ਪੀੜ੍ਹਤ ਦੁਕਾਨਦਾਰਾਂ ਨੂੰ ਮਦਦ ਕਰਨ ਦੇ ਲਈ ਬੇਨਤੀ ਕੀਤੀ ਜਾਵੇਗੀ।



