ਜੈਤੋ, 2 ਅਗਸਤ (ਕਸ਼ਮੀਰ ਪੁੰਨੀ) ਬੀਤੀ ਰਾਤ ਤਕਰੀਬਨ ਗਿਆਰਾਂ ਵਜੇ ਦੇ ਕਰੀਬ ਫਿਲਮ ਦੇਖ ਕੇ ਵਾਪਿਸ ਆ ਰਹੇ ਤਿੰਨ ਨੋਜਵਾਨਾਂ ਦੀ ਐਸ ਐਚ ਓ ਵੱਲੋ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮੌਕੇ ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਖਰੈਸ਼ ਕੁਮਾਰ ਪੁੱਤਰ ਅਨਿਲ ਕੁਮਾਰ, ਅਜੈ ਕੁਮਾਰ ਪੁੱਤਰ ਸੁਨੀਲ ਕੁਮਾਰ , ਨਰਿੰਦਰ ਕੁਮਾਰ ਪੁੱਤਰ ਤੁਲਸੀ ਰਾਮ ਵਾਸ਼ੀ ਜੈਤੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀ ਤਿੰਨੋ ਦੋਸਤ ਰਾਤ ਲਗਭਗ ਗਿਆਰਾਂ ਵਜੇ ਦੇ ਕਰੀਬ ਫਿਲਮ ਦੇਖ ਕੇ ਵਾਪਿਸ ਘਰ ਆ ਰਹੇ ਸੀ।

ਜਦੋ ਅਸੀ ਬਾਜਾਖਾਨਾ ਚੌਕ ਵਿਖੇ ਪਹੁੰਚੇ ਤਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਥਾਨਾ ਜੈਤੋ ਦੇ ਐਸ ਐਚ ਓ ਇੰਸਪੈਕਟਰ ਗੁਰਸ਼ੇਰ ਸਿੰਘ ਤੇ ਕੁਝ ਹੋਰ ਕਰਮਚਾਰੀ ਵੀ ਨਾਲ ਖੜ੍ਹੇ ਸਨ । ਸਾਨੂੰ ਰੁਕਣ ਦਾ ਇਸਾਰਾ ਕੀਤਾ ਗਿਆ ਤੇ ਅਸੀ ਮੋਟਰ ਸਾਇਕਲ ਰੋਕ ਲਿਆ ਮੋਟਰ ਸਾਇਕਲ ਰੁਕਣ ਸਾਰ ਹੀ ਐਸ ਐਚ ਓ ਗੁਰਸ਼ੇਰ ਸਿੰਘ ਨੇ ਸਾਨੂੰ ਕੁੱਟਣਾਂ ਸੁਰੂ ਕਰ ਦਿੱਤਾ ਸਾਡੇ ਵਿਰੋਧ ਕਰਨ ਤੇ ਨਾਲ ਖੜ੍ਹੇ ਕਰਮਚਾਰੀਆਂ ਨੇ ਸਾਡੇ ਡਾਗਾਂ ਪੈਰਾਂ ਤੇ ਮਾਰਨੀਆਂ ਸੁਰੂ ਕਰ ਦਿੱਤੀਆ ਤੇ ਗੁਰਸ਼ੇਰ ਸਿੰਘ ਨੇ ਆਪਣੇ ਮੁਲਾਜਮ ਤੋ ਡਾਂਗ ਫੜ ਕੇ ਸਾਡੇ ਤੇ ਇਸ ਤਰ੍ਹਾ ਵਰਾ ਦਿੱਤੀ ਜਿਵੇ ਕਿ ਕੋਈ ਵਿਅਕਤੀ ਜਾਨਵਰ ਨੂੰ ਕੁੱਟਦਾ ਹੋਵੇ । ਇਸ ਤੋ ਬਾਅਦ ਸਾਡੇ ਘਰਦਿਆਂ ਨੇ ਸਾਨੂੰ ਸਿਵਲ ਹਸਪਤਾਲ ਜੈਤੋ ਵਿਖੇ ਦਾਖਿਲ ਕਰਵਾਇਆ ਗਿਆ। ਇਸ ਮੋਕੇ ਤੇ ਉਕਤ ਲੜਕਿਆ ਦੇ ਮਾਪਿਆ ਨੇ ਕੁੱਟਮਾਰ ਕਰਨ ਦਾ ਕਾਰਣ ਜਾਣਨ ਲਈ ਥਾਨਾਂ ਜੈਤੋ ਵਿਖੇ ਗਏ ਤਾਂ ਉਥੇ ਪਹਿਲਾਂ ਹੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਬੈਠੇ ਐਸ ਐਚ ਓ ਗੁਰਸੇਰ ਸਿੰਘ ਨੇ ਸਾਡੀ ਗੱਲ ਸੁਣਨ ਦੀ ਬਜਾਏ ਸਾਨੂੰ ਮੰਦਾ ਚੰਗਾ ਬੋਲਣਾਂ ਸੁਰੂ ਕਰ ਦਿੱਤਾ ਤੇ ਕਿਹਾ ਕਿ ਜਾਓ ਜੋ ਕਰਨਾਂ ਹੈ ਕਰ ਲਓ ਮੈ ਹੀ ਕੁੱਟੇ ਹਨ ਤੁਹਾਡੇ ਲੜਕੇ ਇਸ ਤੋ ਭੜਕੇ ਸ਼ਹਿਰ ਵਾਸੀਆਂ ਨੇ ਪੂਰੇ ਸ਼ਹਿਰ ਅੰਦਰ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਗਾ ਕੇ ਰੋਸ ਮਾਰਚ ਕੱਢਿਆ ਗਿਆ ਤੇ ਜੈਤੋ ਬਾਜਾਖਾਨਾ ਚੌਕ ਵਿਖੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਤੇ ਧਰਨਾਂ ਲਗਾਇਆ ਗਿਆ ਇਹ ਧਰਨਾਂ ਚਾਰ ਘੰਟੇ ਤੱਕ ਚੱਲਿਆ ਸ਼ਹਿਰ ਵਾਸੀ ਇਸ ਗੱਲ ਤੇ ਬਜਿੱਦ ਸਨ ਕਿ ਗੁਰਸ਼ੇਰ ਸਿੰਘ ਨੂੰ ਤੁਰੰਤ ਸਸਪੈਡ ਕਰ ਕੇ ਪਰਚਾ ਦਰਜ ਕੀਤਾ ਜਾਵੇ ਇਸ ਧਰਨੇ ਦੀ ਖਬਰ ਮਿਲਦਿਆ ਸਾਰ ਹੀ ਐਸ ਡੀ ਐਮ ਜੈਤੋ ਰਾਜੇਸ਼ ਤ੍ਰਿਪਾਠੀ, ਡੀ ਐਸ ਪੀ ਬਲਜੀਤ ਸਿੰਘ ਸਿੱਧੂ, ਡੀ ਐਸ ਪੀ ਗੁਰਜੀਤ ਸਿੰਘ ਰੋਮਾਣਾਂ , ਤਹਿਸੀਲਦਾਰ ਸੁਖਰਾਜ ਸਿੰਘ ਢਿੱਲੋ, ਨਾਇਬ ਤਹਿਸੀਲਦਾਰ ਪ੍ਰਿਤਪਾਲ ਸਿੰਘ ਲੂਣਾਂ, ਵੀ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਮਨਾਉਣ ਦਾ ਯਤਨ ਕੀਤਾ ਪਰ ਧਰਨਾਂਕਾਰੀ ਆਪਣੀਆਂ ਮੰਗਾਂ ਤੇ ਬਜਿੱਦ ਰਹੇ ਆਖਿਰਕਾਰ ਪ੍ਰਸ਼ਾਸਨ ਦੁਆਰਾ ਧਰਨਾਂਕਾਰੀਆਂ ਅੱਗੇ ਗੋਡੇ ਟੇਕਦੇ ਹੋਏ ਐਸ ਡੀ ਐਮ ਜੈਤੋ ਰਾਜੇਸ਼ ਤ੍ਰਿਪਾਠੀ ਵੱਲੋ ਗੁਰਸ਼ੇਰ ਸਿੰਘ ਐਸ ਐਚ ਓ, ਦਰਸਨ ਸਿੰਘ ਹੌਲਦਾਰ, ਕਾਂਸਟੇਬਲ ਜਤਿੰਦਰ ਸਿੰਘ, ਹੋਮ ਗਾਰਡ ਜਵਾਨ ਗੁਰਦੀਪ ਸਿੰਘ ਨੂੰ ਤੁਰੰਤ ਮੁਅੱਤਲ ਤੇ ਪੁਲਿਸ ਲਾਇਨ ਹਾਜਰ ਕਰਨ ਦਾ ਐਲਾਨ ਕੀਤਾ ਗਿਆ ਤੇ ਥਾਨਾਂ ਜੈਤੋ ਵਿਖੇ ਰਪਟ ਨੰਬਰ 15/ ਮਿਤੀ 2-8-13 ਦੇ ਅਧੀਨ ਇੰਸਪੈਕਟਰ ਗੁਰਸ਼ੇਰ ਸਿੰਘ ਨੂੰ ਮੁਅੱਤਲ ਕਰਦੇ ਹੋਏ 323/506 ਆਈ ਪੀ ਸੀ ਦੀ ਧਾਰਾ ਲਗਾਈ ਤੇ ਰਪਟ ਨੰਬਰ 16 ਅਧੀਨ ਸਬੰਧਤ ਕਰਮਚਾਰੀ ਪੁਲਿਸ ਲਾਇਨ ਹਾਜਰ ਤੇ ਮੁਅੱਤਲ ਕੀਤੇ ਗਏ ਇਸ ਕਾਰਵਾਈ ਤੇ ਸ਼ਹਿਰ ਵਾਸੀਆ ਨੇ ਸਤੁੰਸ਼ਟੀ ਪ੍ਰਗਟ ਕਰਦਿਆ ਧਰਨੇ ਨੂੰ ਸਮੂਹ ਸ਼ਹਿਰ ਵਾਸੀਆ ਦੀ ਰਜਾਮੰਦੀ ਨਾਲ ਧਰਨਾਂ ਸਮਾਪਤ ਕਰ ਦਿੱਤਾ ਗਿਆ । ਜਿਕਰਯੋਗ ਹੈ ਕਿ ਉਕਤ ਐਸ ਐਚ ਓ ਨੂੰ ਪਹਿਲਾਂ ਵੀ ਜੈਤੋ ਵਾਸੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ ਜਿਸ ਦੇ ਚਲਦਿਆ ਉਕਤ ਐਸ ਐਚ ਓ ਨੂੰ ਇਥੋ ਬਦਲ ਦਿੱਤਾ ਗਿਆ ਸੀ । ਜਦੋ ਇਸ ਸਬੰਧੀ ਉਕਤ ਐਸ ਐਚ ਓ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਨਹੀਂ ਸੁਣਿਆ