Skip to content
Independent perspectives. Global stories.
BREAKING

‘ਆਪ’ ਉੱਤੇ ਅਵਾਮ ਵੱਲੋਂ ਲਗਾਏ ਦੋਸ਼ਾਂ ਨੂੰ ਕਰਾਰਾ ਝਟਕਾ

Share this story

Page-1_21 ਨਵੀਂ ਦਿੱਲੀ, 4 ਫਰਵਰੀ (ਪੀ.ਟੀ.)- ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰਾਂ ਦੁਆਰਾ ਬਣਾਈ ਗਈ ਆਪ ਵਲੰਟੀਅਰ ਐਕਸ਼ਨ ਮੰਚ (ਅਵਾਮ) ਦੁਆਰਾ ਆਮ ਆਦਮੀ ਪਾਰਟੀ ‘ਤੇ ਹਵਾਲਾ ਦੇ ਰਾਹੀਂ ਰਕਮ ਲੈਣ ਦੇ ਲਗਾਏ ਗਏ ਦੋਸ਼ਾਂ ਨੂੰ ਉਸ ਵਕਤ ਜ਼ੋਰਦਾਰ ਝਟਕਾ ਲੱਗਾ, ਜਦੋਂ ਇਕ ਟੀ.ਵੀ. ਚੈਨਲ ਦੀ ਪੜਤਾਲ ਦੌਰਾਨ ਆਪ ਨੂੰ ਚੰਦਾ ਦੇਣ ਵਾਲਿਆਂ ਵਿਚੋਂ ਕੈਨੇਡਾ ਦਾ ਮਾਨ ਪਰਿਵਾਰ ਸਾਹਮਣੇ ਆ ਗਿਆ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਚੰਦਾ ਦੇਣ ‘ਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਈ ਹੈ। ਮਾਨ ਪਰਿਵਾਰ ਦੀ ਮੈਂਬਰ ਜਸਕੀਰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਹ ਕੈਨੇਡਾ ‘ਚ ਰਹਿੰਦੀ ਹੈ, ਜਿਥੇ ਬਲੈਕ ਮਨੀ ਦਾ ਲੈਣਾ ਦੇਣਾ ਬਿਲਕੁਲ ਸੰਭਵ ਨਹੀਂ ਹੈ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਮਰਥਕ ਦੀ ਹੈਸੀਅਤ ਨਾਲ

ਆਪਣੇ ਕਰੈਡਿਟ ਕਾਰਡ ਰਾਹੀਂ 1,000 ਡਾਲਰ ਦਾ ਚੰਦਾ ਦਿੱਤਾ ਸੀ ਪਰ ਅਵਾਮ ਨੇ ਚੈੱਕ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਵਾਮ ਨੂੰ ਦੋਸ਼ ਲਗਾਉਣ ਤੋਂ ਪਹਿਲਾ ਇਹ ਜਾਂਚ ਕਰਨੀ ਚਾਹੀਦੀ ਸੀ ਕਿ ਕੀ ਚੈੱਕ ਆਮ ਆਦਮੀ ਪਾਰਟੀ ਦੇ ਖਾਤੇ ‘ਚ ਜਮ੍ਹਾ ਹੋਇਆ ਹੈ।

WRITTEN BY