ਮੂਣਕ, 3 ਫਰਵਰੀ (ਕੁਲਵੰਤ ਦੇਹਲਾ)- ਨਜਦੀਕੀ ਪਿੰਡ ਦੇਹਲਾ ਸੀਹਾਂ ਵਿਖੇ ਕਾਫੀ ਦਿਨ ਪਹਿਲਾ 60 ਥੇਲੈ ਯੂਰੀਆ ਖਾਦ ਸੁਸਾਇਟੀ ਦੇ ਸੇਕਟਰੀ ਦਰਸ਼ਨ ਸਿੰਘ ਵਲੋਂ ਖੁਰਦ ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਲੈ ਕੇ ਪ੍ਰਸਾਸਨ ਵਲੋਂ ਬਿਲਕੁਲ ਢਿਲੀ ਕਾਰਵਾਈ ਕੀਤੀ ਗਈ ਜਿਸ ਤੇ ਕੋਈ ਢੁਕਦੀ ਕਾਰਵਾਈ ਨਹੀ ਹੋਈ ਸਗੋਂ ਜਿਨਾਂ ਪਿੰਡਾਂ ਦੇ ਕਿਸਾਨਾ ਨੇ ਰਾਤ ਮੋਕੇ ਖਾਦ ਲੈ ਕੇ ਜਾ ਰਹੀ ਟ੍ਰਾਲੀ ਨੂੰ ਘੇਰ ਕੇ ਪਿੰਡ ਦੇ ਕਿਸਾਨਾ ਨੂੰ ਇੱਕਠੇ ਕਰਕੇ ਰੋਕਿਆ ਸੀ, ਸਗੋਂ ਸੁਸਾਇਟੀ ਦੇ ਸੇਕਟਰੀ ਦਰਸ਼ਨ ਸਿੰਘ ਨੇ ਪ੍ਰਸਾਸਨ ਨਾਲ ਮਿਲ ਕੇ ਪਰਚਾ ਦਰਜ ਕਰ ਦਿੱਤਾ ਹੈ? ਜਿਸ ਨਾਲ ਹੁਣ ਪਿੰਡ ਦਾ ਮਾਹੋਲ ਬਦਲ ਗਿਆ ਹੈ ? ਪਿੰਡ ਦੇ 80% ਲੋਕ ਉਹਨਾਂ ਕਿਸਾਨਾ ਨਾਲ ਸਹਿਮਤ ਹਨ, ਜਿਨਾਂ ਤੇ ਇਹ ਜਾਣ ਬੁਝ ਕੇ ਇਸ ਖਾਦ ਵਾਲੇ ਮਾਮਲੇ ਨੂੰ ਦਬਾਉਣ ਲਈ ਪਾਰਟੀ ਬਾਜੀ ਕਰਕੇ ਪਰਚਾ ਦਰਜ ਕਰਵਾਇਆ ਗਿਆ ? ਇਸ ਖਾਦ ਦੇ ਖੁਰਦ ਬੁਰਦ ਦੇ ਮਾਮਲੇ ਵਿੱਚ ਇਲਾਕੇ ਦੇ ਸਿਆਸੀ ਲੀਡਰਾਂ ਦਾ ਵੀ
ਨਾਮ ਆਉਂਦਾ ਹੈ ?ਜੋ ਕੀ ਆਪਣੇ ਅਸਲ ਕਾਰਨ ਕਿਸਾਨਾ ਨੂੰ ਪ੍ਰਸਾਸਨ ਵਲੋਂ ਕੋਈ ਇਨਸਾਫ਼ ਦੁਆਉਣ ਵਿੱਚ ਆਨਾ ਕਾਕੀ ਕਰ ਰਹੇ ਹਨ ? ਪੰਜ?ਕਾਬ ਦੇ ਮੁੱਖ ਮੰਤਰੀ ਸ਼. ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀ ਬਿਆਨ ਦਿੱਤਾ ਸੀ ਕੀ ਜੀਨੇ ਵੀ ਖਾਦ ਖੁਰਦ ਬੁਰਦ ਦੇ ਮਾਮਲੇ ਹਨ ਉਹਨਾਂ ਦੀ ਉੱਚ ਪਧਰੀ ਜਾਂਚ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਇਸ ਮਾਮਲੇ ਵਿੱਚ ਰਾਤ ਨੂੰ ਰਿਸਕ ਲੈ ਕੇ ਤਿੰਨ ਨੋਜਵਾਨਾ ਨੇ ਖਾਦ ਲੈ ਜਾ ਰਹੀ ਟ੍ਰਾਲੀ ਘੇਰੀ ਸੀ ? ਉਹਨਾਂ ਤੇ ਪਰਚੇ ਦਰਜ ਹੋ ਰਹੇ ਹਨ ? ਇਸ ਖਾਦ ਬੁਰਦ ਦੇ ਮਾਮਲੇ ਦੀ ਇਲਾਕੇ ਵਿੱਚ ਕਾਫੀ ਚਰਚਾ ਹੈ ?ਇਸ ਮਾਮਲੇ ਵਿੱਚ ਕਈ ਸਿਆਸੀ ਲੀਡਰਾਂ ਦਾ ਵੀ ਹੱਥ ਹੋਣ ਦੀ ਲੋਕਾ ਵਿੱਚ ਭਾਰੀ ਚਰਚਾ ਬਣੀ ਹੋਈ ਹੈ। ਇਸ ਮੋਕੇ ਕਿਸਾਨ ਅਮਨਵੀਰ ਸਿੰਘ, ਜਗਸੀਰ ਸਿੰਘ ਅਤੇ ਇਕਬਾਲ ਸਿੰਘ ਨੇ ਕਿਹਾ ਕੀ ਇਸ ਖਾਦ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜੋ ਇਸ ਵਿੱਚ ਦੋਸ਼ੀ ਪਾਇਆ ਗਿਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ? ਇਸ ਮਾਮਲੇ ਨੂੰ ਦੇਖ ਕੇ ਉਚ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਾਂ ਕਰਨ ਤੇ ਸਵਾਲਿਆ ਚਿੰਨ ਲੱਗ ਰਿਹਾ ਹੈ।



