ਨਵੀਂ ਦਿੱਲੀ, 3 ਫਰਵਰੀ (ਪੀ. ਟੀ.)- ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਤੋਂ ਅਲੱਗ ਹੋਏ ਸਵੈ ਸੇਵਕਾਂ ਦੇ ਸਮੂਹ ਦੇ ਦੋਸ਼ਾਂ ਦੇ ਪਿੱਛੇ ਭਾਜਪਾ ਦੀ ਭੂਮਿਕਾ ਹੋ ਸਕਦੀ ਹੈ। ਇਸ ਸਮੂਹ ਨੇ ਦੋਸ਼ ਲਗਾਇਆ ਸੀ ਕਿ ਕੇਜਰੀਵਾਲ ਨੇ ਪਿਛਲੇ ਸਾਲ ਚਾਰ ਫ਼ਰਜ਼ੀ ਕੰਪਨੀਆਂ ਤੋਂ ਕਥਿਤ ਰੂਪ ਨਾਲ ਦੋ ਕਰੋੜ ਰੁਪਏ ਦਾ ਚੰਦਾ ਲਿਆ ਹੈ। ਦਿਗਵਿਜੇ ਨੇ ਇਕ ਟਵੀਟ ‘ਚ ਕਿਹਾ ਕਿ ਜੇ ਇਹ ਆਪ ਨੂੰ ਸ਼ਰਮਿੰਦਾ ਕਰਨ ਲਈ ਭਾਜਪਾ ਦੀ ਡਰਟੀ ਟ੍ਰਿਕਸ ਡਿਪਾਰਟਮੈਂਟ (ਗੰਦੀ ਚਲਣ ਵਾਲਿਆਂ) ਦਾ ਕੰਮ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਵੇਗੀ। ਕੀ ਜੇਤਲੀ ਚੰਦਾ ਦੇਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨਗੇ ? ਉਨ੍ਹਾਂ ਨੇ ਉਲੇਖ ਕੀਤਾ ਕਿ ਉਹ ਕੇਜਰੀਵਾਲ ਦੇ ਵੱਡੇ ਪ੍ਰਸੰਸਕ ਨਹੀਂ ਹਨ
। ਉੱਘੇ ਕਾਂਗਰਸੀ ਨੇਤਾ ਨੇ ਕਿਹਾ ਕਿ ਹਾਲਾਂਕਿ ਭਾਜਪਾ ਨੂੰ ਇਹ ਚੁਣੌਤੀ ਦੇਣ ‘ਚ ਕੇਜਰੀਵਾਲ ਸਹੀ ਹਨ ਕਿ ਭਾਜਪਾ ਉਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ, ਜਿਨ੍ਹਾਂ ਨੇ ਚੈੱਕ ਰਾਹੀਂ ਦੋ ਕਰੋੜ ਰੁਪਏ ਦਿੱਤੇ ਸਨ।



