Skip to content
Independent perspectives. Global stories.
BREAKING

ਬਾਪੂ ਸੂਰਤ ਸਿੰਘ ਖਾਲਸਾ ਦਾ ਮਰਨ ਵਰਤ 20ਵੇਂ ਦਿਨ ’ਚ

Share this story

Page-1_37 ਲੁਧਿਆਣਾ, 2 ਫਰਵਰੀ (ਪੀ. ਟੀ.)- ਜੇਲ੍ਹਾਂ ਵਿੱਚ ਸਜ਼ਾ ਤੋਂ ਵਧ ਸਮੇਂ ਲਈ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਿੰਡ ਹਸਨਪੁਰ ਵਿਖੇ ਮਰਨਵਰਤ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦਾ ਵਰਤ ਅੱਜ 20ਵੇਂ ਦਿਨ ’ਚ ਪਹੁੰਚ ਗਿਆ। ਇਸ ਦੌਰਾਨ ਉਨ੍ਹਾਂ ਦੀ ਸਿਹਤ ਹੋਰ ਖਰਾਬ ਹੋ ਗਈ ਹੈ। ਪਰਿਵਾਰ ਅਤੇ ਸੰਗਤਾਂ ਬਾਪੂ ਖਾਲਸਾ ਦੀ ਸਰੀਰਕ ਹਾਲਤ ਬਾਰੇ ਕਾਫੀ ਚਿੰਤਤ ਹਨ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਪੂ ਖਾਲਸਾ ’ਤੇ ਮਰਨ ਵਰਤ ਛੱਡਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। ਬਾਪੂ ਸੂਰਤ ਸਿੰਘ ਖਾਲਸਾ ਆਪਣੇ ਇਰਾਦੇ ਉੱਤੇ ਦ੍ਰਿੜ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਟੀਚੇ ਦੀ ਪ੍ਰਾਪਤੀ ਤੱਕ ਜੱਦੋ ਜਹਿਦ ਜਾਰੀ ਰੱਖਣਗੇ। ਇਸ ਦੌਰਾਨ ਬਾਬਾ ਜੀ ਨੂੰ ਮਿਲਣ ਲਈ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਨਿੱਜੀ ਤੌਰ ’ਤੇ ਕਈ ਵਿਅਕਤੀ ਮਿਲਣ ਆ ਰਹੇ ਹਨ।

WRITTEN BY