ਜਲੰਧਰ, 3 ਫਰਵਰੀ (ਸੁਖਵਿੰਦਰ ਦਕੋਹਾ)- ਅੱਜ ਉਸ ਸਮੇਂ ਹਲਾਤ ਖਤਰਨਾਕ ਹੋ ਗਏ ਜਦੋਂ ਨੈਸ਼ਨਲ ਹਾਈਵੇ ਨੰਬਰ 1 ਉੱਤੇ ਪਠਾਨਕੋਟ ਚੌਕ ਦੇ ਕੋਲ ਰਣਬੀਰ ਕਲਾਸਿਕ ਦੇ ਬਾਹਰ ਸੜਕ ਦੇ ਬਿਲਕੁਲ ਵਿੱਚਕਾਰ ਸੀਵਰੇਜ ਬੈਠਣ ਨਾਲ ਵੱਡਾ ਪਾੜ ਪੈ ਗਿਆ?ਨੇੜਲੇ ਜਾਗਰੂਕ ਦੁਕਾਨਦਾਰ ਨੇ ਦੇਖ ਇਥੇ ਇੱਟਾਂ ਉੱਤੇ ਲਾਲ ਕਪੜਾ ਪਾ ਕੇ ਕਿਸੇ ਤਰ੍ਹਾਂ ਨਗਰ ਨਿਗਮ ਤੱਕ ਇਸ ਭਿਆਨਕ ਸਮੱਸਿਆ ਦੀ ਸ਼ਿਕਾਇਤ ਭੇਜੀ?ਨਗਰ ਨਿਗਮ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਜੇ.ਈ.ਸੁਮਨ ਕੁਮਾਰ ਨੂੰ ਸਮੱਸਿਆਂ ਵਾਲੀ ਜਗ੍ਹਾ ਤੇ ਭੇਜ ਕੇ ਪਾੜ ਦੇ ਚਾਰੇ ਪਾਸੇ ਮਿੱਟੀ ਦੇ ਵੱਡੇ ਢੇਰ ਲਗਾ ਕੇ ਉਸ ਉੱਤੇ ਵਾਰਨਿੰਗ ਟੇਪ ਲਗਾ ਦਿੱਤੀ?ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਇੱਥੇ ਕਈਆਂ ਮਹੀਨਿਆਂ ਤੋਂ ਹੀ ਸੀਵਰੇਜ ਦਾ ਢੱਕਣ ਸੜਕ ਦੇ ਲੈਵਲ ਤੋਂ ਨੀਵਾਂ ਹੋਣ
ਕਰਕੇ ਭਾਰੀ ਬੱਸਾਂ- ਟਰੱਕਾਂ ਦੇ ਟਾਇਰ ਇਥੇ ਬਾਰ ਬਾਰ ਪੈਣ ਕਾਰਨ ਸੀਵਰੇਜ ਦੀ ਕੰਧ ਬੈਠ ਗਈ ਅਤੇ ਇਥੇ ਕਈ ਫੁੱਟ ਲੰਮਾ-ਚੌੜਾ ਪਾੜ ਪੈ ਗਿਆ?ਜੇ.ਈ.ਸੁਮਨ ਨੇ ਦੱਸਿਆ ਕਿ ਇੱਕ -ਦੋ ਦਿਨਾਂ ਤੱਕ ਇਸ ਨੂੰ ਦਰੁਸਤ ਕਰਕੇ ਪੂਰੀ ਤਰ੍ਹਾਂ ਨਾਲ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ?ਰੋਡ ਟੈਕਸ ਅਤੇ ਟੋਲ ਟੈਕਸ ਦੇ ਨਾਂ ਤੇ ਹਰ ਰੋਜ਼ ਕਰੋੜਾਂ ਰੁਪਏ ਆਮ ਲੋਕਾਂ ਤੋਂ ਲੈ ਕੇ ਖਜਾਨੇ ਭਰ ਰਹੀ ਸਰਕਾਰ ਅਤੇ ਹਾਉਸ -ਪਰੌਪਰਟੀ ਟੈਕਸ ਦੇ ਨਾਂ ਤੇ ਚੂਨਾ ਲਗਾ ਰਹੇ ਨਗਰ ਨਿਗਮ ਦਾ ਇਸ ਤਰ੍ਹਾਂ ਦੇ ਹਾਦਸਿਆਂ ਵੱਲ ਕੋਈ ਧਿਆਨ ਨਹੀਂ ਹੈ?ਵੱਡਾ ਹਾਦਸਾ ਹੋਣ ਤੇ ਭਾਰੀ ਜਾਨੀ- ਮਾਲੀ ਨੁਕਸਾਨ ਹੋਣ ਤੋਂ ਬਾਅਦ ਸਰਕਾਰ ਮੁਆਵਜੇ ਅਤੇ ਜਾਂਚ ਕਮੇਟੀਆਂ ਦੇ ਰਾਗ ਸੁਣਾਉਂਦੀ ਹੈ , ਬੇਹਤਰ ਹੈ ਕਿ ਪਹਿਲਾਂ ਹੀ ਹਾਈਵੇ ਅਥਾਰਟੀ ਅਤੇ ਨਗਰ ਨਿਗਮ ਸਜਗਤਾ ਨਾਲ ਸੜਕਾਂ ਅਤੇ ਸੀਵਰੇਜ ਦੀ ਦੇਖ ਰੇਖ ਕਰਨ ਤਾਂਕਿ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰਨ?ਜੇਕਰ ਸਮੇਂ ਸਿਰ ਇਸ ਪਾੜ ਵਲ ਧਿਆਨ ਨਾ ਜਾਂਦਾ ਤਾਂ ਪਤਾ ਨਹੀਂ ਕਿਹੜਾ ਭਾਣਾ ਵਰਤ ਜਾਂਣਾ ਸੀ।



