Skip to content
Independent perspectives. Global stories.
BREAKING

ਪੰਜਾਬ ਰੋਡਵੇਜ਼ ਦੇ ਸਮੂਹ ਡਿਪੂਆਂ ਵਿੱਚ ਇੰਟੀਗਰੇਟਡ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਜਾਵੇਗਾ : ਕੋਹਾੜ

Share this story

ਚੰਡੀਗੜ੍ਹ, 2 ਫਰਵਰੀ (ਪੀ. ਟੀ.)- ਪੰਜਾਬ ਸਰਕਾਰ ਵਲੋ 25.92 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਰੋਡਵੇਜ਼ ਦੇ ਸਮੂਹ ਡਿਪੂਆਂ ਵਿੱਚ ਇੰਟੀਗਰੇਟਡ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ 1800 ਇਲੈਕਟਰੋਨਿਕ ਟਿਕਟ ਮਸੀਨਾਂ ਦੀ ਖਰੀਦ ਅਤੇ ਬੱਸਾਂ ਵਿੱਚ ਜੀ.ਪੀ.ਐਸ. ਸਿਸਟਮ ਲਾਗੂ ਵੀ ਕੀਤਾ ਜਾਵੇਗਾ। ਸ. ਕੋਹਾੜ ਨੇ ਦੱਸਿਆ ਕਿ ਪਨਬਸ/ ਪੰਜਾਬ ਰੋਡਵੇਜ ਦੀਆਂ ਸਾਰੀਆਂ ਬੱਸਾਂ ਵਿੱਚ  ਇਲੈਕਟਰੋਨਿਕ ਟਿਕਟ ਮਸੀਨਾਂ ਚਾਲੂ ਕੀਤੀਆਂ ਗਈਆਂ ਹਨ। ਸਾਲ 2013-14 ਦੌਰਾਨ 37 ਲੱਖ ਰੁਪਏ ਦੀ ਲਾਗਤ ਨਾਲ 580 ਇਲੈਕਟਰੋਨਿਕ ਟਿਕਟ ਮਸੀਨਾਂ ਦੀ ਖਰੀਦ ਕੀਤੀ ਗਈ ਅਤੇ ਸਾਲ 2014-15 ਦੌਰਾਨ 19 ਲੱਖ ਰੁਪਏ ਦੀ ਲਾਗਤ ਨਾਲ 300 ਟਿਕਟ ਮਸੀਨਾਂ ਦੀ ਖਰੀਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਵਿਭਾਗ ਵਲੋਂ ਪੰਜਾਬ ਰੋਡਵੇਜ ਦੀਆਂ ਵਰਕਸਾਪਾਂ

ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸ ਤੇ 11 ਕਰੋੜ ਰੁਪਏ ਦਾ ਖਰਚ ਆਵੇਗਾ ਅਤੇ ਮਸੀਨਰੀ ਅਤੇ ਟੂਲਜ ਦੀ ਖਰੀਦ ਤੇ 4  ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਆਮ ਜਨਤਾ ਨੂੰ ਵਧੀਆ, ਆਰਾਮਦਾਇਕ ਅਤੇ ਨਿਰਵਿਘਨ ਬੱਸ ਸੇਵਾ ਪ੍ਰਦਾਨ ਕਰਵਾਉਣ ਲਈ ਸਾਲ 2012-13 ਦੋਰਾਨ ਪਨਬੱਸ ਵੱਲੋਂ 173 ਸਾਧਾਰਣ ਅਤੇ 25 ਐਚ.ਵੀ.ਏ.ਸੀ. ਬੱਸਾਂ ਦੀ ਖਰੀਦ ਕੀਤੀ ਗਈ। ਸਾਲ  2014-15 ਦੋਰਾਨ ਪਨਬੱਸ ਵੱਲੋਂ 112 ਸਾਧਾਰਣ ਬੱਸਾਂ ਅਤੇ 2 ਵੋਲਵੋ ਬੱਸਾਂ ਕਿ:ਮੀ: ਸਕੀਮ ਅਧੀਨ ਪਾਈਆਂ ਗਈਆਂ ਹਨ।  305 ਸਧਾਰਨ ਬੱਸਾਂ ਅਤੇ 10 ਸੁਪਰ ਇੰਟੈਗਰਲ ਕੋਚ ਬੱਸਾਂ ਹੋਰ ਪਾਈਆਂ ਜਾਣਗੀਆਂ, ਜਿਸ ਤੇ 75 ਕਰੋੜ ਰੁਪਏ ਦਾ ਖਰਚਾ ਆਵੇਗਾ। ਵਿਭਾਗ ਦੇ ਬੇੜੇ ਵਿੱਚ ਨਵੀਆਂ ਬੱਸਾਂ ਸਾਮਿਲ ਕਰਨ ਵਜੋਂ ਪੰਜਾਬ ਰੋਡਵੇਜ ਦੀਆਂ ਜਿਆਦਾ ਪੁਰਾਣੀਆਂ/ਕੰਡਮ ਬੱਸਾਂ ਨੂੰ ਰੂਟਾਂ ਤੋਂ ਲਾਹ ਦਿੱਤਾ ਗਿਆ ਹੈ।

WRITTEN BY