ਬੈਰੂਤ ਆਵਾਜ਼ ਬਿਊਰੋ-ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ.) ਨੇ ਇੱਕ ਵੀਡੀਓ ਜਾਰੀ ਕੀਤਾ। ਜਿਸ ਵਿੱਚ ਜਪਾਨ ਦੇ ਪੱਤਰਕਾਰ ਕੇਂਜੀ ਗੋਟੋ ਦਾ ਸਿਰ ਕਲਮ ਕਰਦੇ ਵਿਖਾਇਆ ਗਿਆ ਹੈ। ਗੋਟੋ ਨੂੰ ਆਈ.ਐੱਸ.ਐੱਸ. ਅੱਤਵਾਦੀਆਂ ਨੇ ਬੰਧੀ ਬਣਾ ਰੱਖਿਆ ਸੀ। ਆਈ.ਐੱਸ. ਨੇ ਇਸ ਤੋਂ ਪਹਿਲੇ ਇੱਕ ਹਫਤੇ ਪਹਿਲਾਂ ਇੱਕ ਹੋਰ ਜਪਾਨੀ ਬੰਦੀ ਹਾਰੂਨਾ ਯੁਕਾਵਾ ਦਾ ਸਿਰ ਕਲਮ ਕਰਦੇ ਹੋਏ ਵੀਡੀਓ ਜਾਰੀ ਕੀਤਾ ਸੀ। ਵੀਡੀਓ ਵਿੱਚ ਗੋਟੋ ਦੇ ਗਲੇ ’ਤੇ ਚਾਕੂ ਲਗਾਏ। ਇੱਕ ਨਕਾਬਪੋਸ਼ ਨਜਰ ਆ ਰਿਹਾ ਹੈ। ਵੀਡੀਓ ਵਿੱਚ ਅੱਗੇ ਦੀ ਫੋਟੇਜ ਵਿੱਚ ਸਿਰ ਤੋਂ ਬਿਨਾਂ ਲਾਸ਼ ਵਿਖਾਈ ਗਈ ਹੈ। ਵੀਡੀਓ ਦੇ ਦੂਸਰੇ ਹਿੱਸੇ ਵਿੱਚ ਆਈ.ਐੱਸ.ਅੱਤਵਾਦੀ ਜਪਾਨ ਦੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦੇ ਹੋਏ ਕਹਿ ਰਿਹਾ ਹੈ ਕਿ ਉਹ ਆਪਣੇ
ਲਾਪ੍ਰਵਾਹ ਫੈਸਲੇ ਨੂੰ ਲੈ ਕੇ ਇੱਕ ਅਜਿਹੇ ਯੋਧੇ ਲਈ ਦੋਸ਼ੀ ਹਨ। ਜਿਸ ਵਿੱਚ ਉਨ੍ਹਾਂ ਦੀ ਜਿੱਤ ਨਾ ਮੁਮਕਿਨ ਹੈ। ਚਾਕੂ ਸਿਰਫ ਗੋਟੋ ਦੇ ਗਲੇ ਤੇ ਹੀ ਨਹੀਂ ਚੱਲੇਗਾ, ਬਲਕਿ ਜਪਾਨ ਦੇ ਹੋਰ ਵੀ ਲੋਕਾਂ ਦੇ ਸਿਰ ਕਲਮ ਕੀਤੇ ਜਾਣਗੇ। ਇੱਕ ਤਰ੍ਹਾਂ ਨਾਲ ਜਪਾਨ ਦੇ ਲਈ ਸ਼ਾਮਤ ਦੇ ਦਿਨਾਂ ਦੀ ਸ਼ੁਰੂਆਤ ਹੈ।


