ਨਵੀਂ ਦਿੱਲੀ, 30 ਜਨਵਰੀ (ਪੀ. ਟੀ.)- ਕਸ਼ਮੀਰ ’ਚ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਇਕ ਵਾਰ ਫਿਰ ਵਿਵਾਦਗ੍ਰਸਤ ਬਿਆਨ ਦੇ ਕੇ ਸਿਆਸੀ ਭੂਚਾਲ ਲਿਆ ਦਿੱਤਾ ਹੈ।ਹੁਰੀਅਤ ਕਾਨਫਰੰਸ ਦੇ ਚੇਅਰਮੈਨ ਅਲੀ ਸ਼ਾਹ ਗਿਲਾਨੀ ਨੇ ਤ੍ਰਾਲ ’ਚ ਸੈਨਾ ਦੇ ਕਰਨਲ ਐਮ.ਐਨ. ਰਾਏ ਦੀ ਹੱਤਿਆ ਕਰਨ ਵਾਲੇ ਅੱਤਵਾਦੀਆਂ ਨੂੰ ਸ਼ਹੀਦ ਕਰਾਰ ਦਿੱਤਾ ਹੈ।ਗਿਲਾਨੀ ਨੇ ਸੋਸ਼ਲ ਨੈਟਵਰਕਿੰਗ ਸਾਈਟ ਟਵੀਟਰ ‘ਤੇ ਇਨ੍ਹਾਂ ਦੋਵੇਂ ਅੱਤਵਾਦੀਆਂ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੋਏ ਸ਼ਰਧਾਂਜਲੀ ਤੱਕ ਦੇ ਦਿੱਤੀ।ਗਿਲਾਨੀ ਨੇ ਲਿਖਿਆ ਹੈ ਕਿ ਤ੍ਰਾਲ ’ਚ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਅਬਿਦ ਅਹਿਮਦ ਦੇ ਅੰਤਮ ਸਸਕਾਰ ‘ਚ ਹਜ਼ਾਰਾਂ ਲੋਕ ਸ਼ਾਮਲ ਹੋਏ। ਅਬਿਦ ਫੌਜ ਨਾਲ ਲੜਦੇ ਹੋਏ 27 ਜਨਵਰੀ ਨੂੰ ਸ਼ਹੀਦ ਹੋ ਗਿਆ। ਗਿਲਾਨੀ ਨੇ ਸ਼ਹਾਦਤ ਦਾ
ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਸ਼ਹੀਦਾਂ ( ਮਾਰੇ ਗਏ ਦੋਵੇਂ ਅੱਤਵਾਦੀ) ਦਾ ਪਵਿੱਤਰ ਖ਼ੂਨ ਬੇਕਾਰ ਨਹੀਂ ਜਾਵੇਗਾ। ਗਿਲਾਨੀ ਦੇ ਇਸ ਬਿਆਨ ‘ਤੇ ਵਿਵਾਦ ਛਿੜ ਗਿਆ ਹੈ। ਜੰਮੂ-ਕਸ਼ਮੀਰ ‘ਚ ਕਈ ਨੇਤਾਵਾਂ ਨੇ ਉਨ੍ਹਾਂ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਗਿਲਾਨੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਜ਼ਿੱਦ ਕਾਰਨ ਨੌਜਵਾਨ ਹਥਿਆਰ ਚੁੱਕਣ ਨੂੰ ਮਜਬੂਰ ਹਨ। ਭਾਰਤ ਨੂੰ ਕਸ਼ਮੀਰ ਦੇ ਮਸਲੇ ‘ਤੇ ਜ਼ਮੀਨੀ ਹਕੀਕਤ ਸਵੀਕਾਰ ਕਰਨੀ ਹੋਵੇਗੀ।



