Skip to content
Independent perspectives. Global stories.
BREAKING

ਜਯੰਤੀ ਦੇ ਦੋਸ਼ ਗੰਭੀਰ, ਫਾਈਲਾਂ ਦੀ ਸਮੀਖਿਆ ਕੀਤੀ ਜਾਵੇਗੀ : ਜਾਵਡੇਕਰ

Share this story

Page-1-FINAL_13 ਨਵੀਂ ਦਿ¤ਲੀ, 30 ਜਨਵਰੀ (ਪੀ. ਟੀ.)- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਦਬਾਅ ‘ਚ ਕਈ ਯੋਜਨਾਵਾਂ ਦੀ ਵਾਤਾਵਰਨ ਮਨਜ਼ੂਰੀ ਰੋਕੇ ਜਾਣ ਦੇ ਸਾਬਕਾ ਵਾਤਾਵਰਨ ਮੰਤਰੀ ਜਯੰਤੀ ਨਟਰਾਜਨ ਵਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਜਯੰਤੀ ਕਾਰਜਕਾਲ ‘ਚ ਹੋਏ ਕਈ ਫੈਸਲਿਆਂ ਦੀ ਸਮੀਖਿਆ ਕਰਨ ਅਤੇ ਫਿਰ ਤੋਂ ਕੁਝ ਅਹਿਮ ਮਾਮਲਿਆਂ ਦੀਆਂ ਫਾਈਲਾਂ ਖੋਲ੍ਹਣ ਦਾ ਫੈਸਲਾ ਕੀਤਾ। ਵਾਤਾਵਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਦੌਰਾਨ ਜਯੰਤੀ ਨਟਰਾਜਨ ਦੇ ਮੰਤਰੀ ਰਹਿੰਦੇ ਲਏ ਗਏ ਫੈਸਲਿਆਂ ਦੀ ਸਮੀਖਿਆ ਕੀਤੀ ਜਾਵੇਗੀ। ਸਾਬਕਾ ਵਾਤਾਵਰਨ ਮੰਤਰੀ ਜਯੰਤੀ ਨਟਰਾਜਨ ਨੇ ਵਾਤਾਵਰਨ ਪ੍ਰਾਜੈਕਟ ਰੋਕੇ ਜਾਣ ਦਾ ਦੋਸ਼ ਰਾਹੁਲ ਗਾਂਧੀ ‘ਤੇ ਲਗਾਇਆ। ਜਾਵਡੇਕਰ ਨੇ ਕਿਹਾ ਕਿ ਨਟਰਾਜਨ ਦਾ ਲਿਖਿਆ ਖ਼ਤ ਬੇਹ¤ਦ ਗੰਭੀਰ ਹੈ ਇਸ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਉਹ ਇਨ੍ਹਾਂ ਦੀ ਫਾਈਲਾਂ ਦੀ ਜਾਂਚ ਕਰਨਗੇ।

WRITTEN BY