Skip to content
Independent perspectives. Global stories.
BREAKING

ਨਿੱਜੀ ਮੁਫਾਦ ਮੇਰੇ ਲਈ ਕੋਈ ਅਰਥ ਨਹੀਂ ਰਖਦੇ ਹੁਣ ਪੰਥ ਹੀ ਮੇਰਾ ਪਰਿਵਾਰ ਹੈ ਤੇ ਮੈਂ ਕੌਮ ਦੀ ਅਮਾਨਤ ਹਾਂ : ਬਾਪੂ ਸੂਰਤ ਸਿੰਘ ਖਾਲਸਾ

Share this story

ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 15ਵੇਂ ਦਿਨ ’ਚ ਸ਼ਾਮਲ
Page-1-FINAL_19 ਲੁਧਿਆਣਾ, 30 ਜਨਵਰੀ (ਪੀ. ਟੀ.)- ‘‘ਜੇਲ੍ਹਾਂ ਵਿੱਚ ਬੰਦ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਜਿਨ੍ਹਾਂ ਨੇ ਧਾਰਮਿਕ ਜਜ਼ਬਾਤਾਂ ’ਚ ਭਵਿੱਖ ਨੂੰ ਦਾਅ ’ਤੇ ਲਾ ਦਿੱਤਾ ਉਨ੍ਹਾਂ ਦੀ ਰਿਹਾਈ ਲਈ ਆਪਣੀ ਜ਼ਿੰਦਗੀ ਲਾ ਦੇਵਾਂਗਾ ਤੇ ਕੌਮ ਦੇ ਉੱਚੇ-ਸੁੱਚੇ ਸੁਨਹਿਰੀ ਸਿਧਾਂਤ ’ਤੇ ਕੋਈ ਆਂਚ ਨਹੀਂ ਆਉਣ ਦੇਵਾਂਗਾ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 16 ਜਨਵਰੀ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ 15ਵੇਂ ਦਿਨ ਟਕਸਾਲੀ ਅਕਾਲੀ ਆਗੂ ਬਾਪੂ ਸੂਰਤ ਸਿੰਘ ਖਾਲਸਾ ਨੇ ਪਿੰ੍ਰ. ਪਰਵਿੰਦਰ ਸਿੰਘ ਖਾਲਸਾ ਮੁਖੀ ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਨਾਲ ਗਲਬਾਤ ਕਰਦਿਆਂ ਕੀਤਾ।ਅੱਜ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ ਲਈ ਪੰਥ ਦਰਦੀਆਂ ਦਾ ਸਿਲਸਲਾ ਸਾਰਾ ਦਿਨ ਜਾਰੀ ਰਿਹਾ ਅਤੇ 3 ਫਰਵਰੀ ਨੂੰ ਹੋਣ ਵਾਲੇ ਪੰਥਕ

ਇਕੱਠ ਦੀ ਸਫਲਤਾ ਲਈ ਜ਼ਿੰਮੇਵਾਰੀਆਂ ੌਸੌਂਪੀਆਂ ਗਈਆਂ, ਅੱਜ ਮਿੱਲਣ ਵਾਲਿਆਂ ’ਚ ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ ਯੂਨਾਈਟਡ ਅਕਾਲੀ ਦਲ, ਭਾਈ ਬਲਵੰਤ ਸਿੰਘ ਗੋਪਾਲਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ ਯੂਨਾਈਟਡ ਸਿੱਖ ਫੈਡਰੇਸ਼ਨ ਫਾਰ ਜਸਟਿਸ, ਸ. ਸਤਨਾਮ ਸਿੰਘ ਧਾਲੀਵਾਲ ਯੂਨੀਵਰਸਲ ਹਿਊਮਨ ਰਾਈਟਸ ਆਰਗਨਾਈਜ਼ੇਸ਼ਨ, ਪਪਲਪ੍ਰੀਤ ਸਿੰਘ ਅੰਮ੍ਰਿਤਸਰ, ਸ਼ਰਨਜੀਤ ਸਿੰਘ ਸਿੱਖ ਯੂਥ ਫਰੰਟ, ਗੁਰਪ੍ਰੀਤ ਸਿੰਘ ਗੁਰੀ, ਸ਼ਮਸ਼ੇਰ ਸਿੰਘ ਕੁਹਾੜਕਾ, ਸੁਖਜੀਤ ਸਿੰਘ, ਭਵਨਦੀਪ ਸਿੰਘ, ਅਮਰਜੋਤ ਸਿੰਘ ਈਸੇਵਾਲ, ਪ੍ਰਰਦੀਪ ਸਿੰਘ ਅਤੇ ਪਵਨਪ੍ਰੀਤ ਸਿੰਘ ਖਾਲਸਾ ਆਦਿ ਸ਼ਾਮਲ ਸਨ। ਬਾਪੂ ਸੂਰਤ ਸਿੰਘ ਖਾਲਸਾ ਨੇ ਆਉਣ ਵਾਲੇ ਸਾਰੇ ਪੰਥਕ ਦਰਦੀਆਂ ਨੂੰ ਕਿਹਾ ਕਿ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਵੰਗਾਂਰ ਠਸਿਰ ਦਿਤਿਆਂ ਬਾਜ ਨਹੀਂ ਰਹਿਣਾ ਧਰਮ  ਸਿਰ ਦਿੱਤਿਆਂ ਬਾਜ ਨਹੀਂ ਰਹਿਣਾ’’ ਉੱਤੇ ਡੱਟ ਕੇ ਪਹਿਰਾ ਦੇਣਗੇ। ਹੁਣ ਨਿੱਜੀ ਮੁਫਾਦ ਮੇਰੇ ਲਈ ਕੋਈ ਅਰਥ ਨਹੀਂ ਰਖਦੇ ਹੁਣ ਪੰਥ ਹੀ ਮੇਰਾ ਪਰਿਵਾਰ ਹੈ ਤੇ ਮੈਂ ਕੌਮ ਦੀ ਅਮਾਨਤ ਹਾਂ।

WRITTEN BY